ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ 109ਵਾਂ ਦਿਨ ਹੈ। ਰਾਹੁਲ ਗਾਂਧੀ ਦੇਸ਼ ਦੇ ਕਈ ਸੂਬਿਆਂ ‘ਚੋਂ ਲੰਘ ਕੇ ਦਿੱਲੀ ਪੁੱਜੇ ਹਨ। ਸ਼ਨੀਵਾਰ ਨੂੰ ਰਾਹੁਲ ਗਾਂਧੀ ਨੇ ਲਾਲ ਕਿਲੇ ‘ਤੇ ਪਹੁੰਚ ਕੇ ਦੇਸ਼ ਦੀ ਰਾਜਧਾਨੀ ‘ਚ ਆਪਣੀ ਯਾਤਰਾ ਦੀ ਸਮਾਪਤੀ ਕੀਤੀ। ਰਾਹੁਲ ਦੇ ਨਾਲ ਇੱਥੇ ਹਜ਼ਾਰਾਂ ਲੋਕਾਂ ਦੀ ਭੀੜ ਦਿਖਾਈ ਦਿੱਤੀ। ਰਾਹੁਲ ਗਾਂਧੀ ਦੇ ਨਾਲ ਦੱਖਣ ਤੋਂ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਏ ਹਨ।
ਸਟੇਜ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੀਡੀਆ ਵਾਲੇ ਸਾਡੇ ਦੋਸਤ ਹਨ, ਪਰ ਉਹ ਸਾਡੀ ਗੱਲ ਨਹੀਂ ਦਿਖਾਉਂਦੇ। ਜਿਹੜੇ ਇੱਥੇ ਖੜੇ ਹਨ ਉਹਨਾਂ ਤੋਂ ਨਾਰਾਜ਼ ਨਾ ਹੋਵੋ। ਉਨ੍ਹਾਂ ਦੀ ਲਗਾਮ ਕਿਤੇ ਹੋਰ ਹੈ। ਪਰ ਚੈਨਲ ‘ਤੇ 24 ਘੰਟੇ ਹਿੰਦੂ ਮੁਸਲਮਾਨਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਮੈਂ ਕੰਨਿਆਕੁਨਰੀ ਤੋਂ ਆਇਆ ਹਾਂ, ਦੇਸ਼ ਅਜਿਹਾ ਨਹੀਂ ਹੈ। ਲੋਕ ਇਸ ਤਰ੍ਹਾਂ ਦੇ ਨਹੀਂ ਹਨ। ਲੋਕ ਪਿਆਰ ਕਰਦੇ ਹਨ। ਸਾਹਮਣੇ ਦੇਖੋ, ਇੱਥੇ ਇੱਕ ਮੰਦਰ, ਮਸਜਿਦ, ਗੁਰਦੁਆਰਾ, ਜੈਨ ਮੰਦਰ ਹੈ।
ਰਾਹੁਲ ਨੇ ਅੱਗੇ ਕਿਹਾ ਕਿ ਮੀਡੀਆ ਚੈਨਲ ਟੀਵੀ ‘ਤੇ ਪਿਆਰ ਦੀ ਗੱਲ ਨਹੀਂ ਕਰਦਾ। ਜੇਬ ਕੱਟੀ ਜਾਵੇ ਤਾਂ ਜੇਬ ਕੱਟਣ ਵਾਲਾ ਪਹਿਲਾਂ ਤੁਹਾਡਾ ਧਿਆਨ ਭਟਕਾਉਂਦਾ ਹੈ, ਬਿਲਕੁਲ ਅਜਿਹਾ ਹੀ ਕੀਤਾ ਜਾ ਰਿਹਾ ਹੈ। 24 ਘੰਟੇ ਹਿੰਦੂ ਮੁਸਲਮਾਨ ਬਣਾ ਕੇ ਅਜਿਹਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਅਡਾਨੀ ਅੰਬਾਨੀ ਦੀ ਸਰਕਾਰ ਹੈ, ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ‘ਤੇ ਅਰਬਪਤੀਆਂ ਲਈ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਨੇ ਕਿਹਾ, ”ਭਾਰਤ ਦੇ ਪੀਐੱਮ ਵੀ ਕੰਟਰੋਲ ‘ਚ ਹਨ। ਹਵਾਈ ਅੱਡਾ, ਬੰਦਰਗਾਹ, ਲਾਲ ਕਿਲਾ, ਸਾਰੇ ਜਨਤਕ ਖੇਤਰ ਉਨ੍ਹਾਂ ਦੇ ਹਨ। ਤਾਜ ਮਹਿਲ ਵੀ ਚਲਾ ਜਾਵੇਗਾ। ਮੋਬਾਈਲ ਵੀ ਉਨ੍ਹਾਂ ਦੇ ਹਨ ਜਿਨ੍ਹਾਂ ਦੀ ਪੀ.ਐੱਮ. ‘ਤੇ ਲਗਾਮ ਏ।’
ਰਾਹੁਲ ਨੇ ਆਪਣੇ ਅਕਸ ਨੂੰ ਲੈ ਕੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਜਦੋਂ ਮੈਂ ਕਿਸਾਨਾਂ ਦਾ ਮੁੱਦਾ ਉਠਾਇਆ ਤਾਂ ਸਾਰੇ ਮੇਰੇ ਪਿੱਛੇ ਪੈ ਗਏ। ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ‘ਤੇ ਉਨ੍ਹਾਂ ਕਿਹਾ ਕਿ ਚੀਨ ਨੇ ਸਾਡੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਪੀਐੱਮ ਕਹਿੰਦੇ ਹਨ ਕਿ ਸਾਡੀ ਧਰਤੀ ‘ਤੇ ਕੋਈ ਨਹੀਂ ਆਇਆ।’
ਇਹ ਵੀ ਪੜ੍ਹੋ : BJP ਨੇਤਾ ਸੰਨੀ ਸ਼ਰਮਾ ਨੂੰ ਲਸ਼ਕਰ-ਏ-ਖਾਲਸਾ ਦੀ ਧਮਕੀ, ਕਿਹਾ- ‘ਕਾਂਗਰਸ ਜੁਆਇਨ ਕਰੋ ਨਹੀਂ ਤਾਂ…’
ਉਨ੍ਹਾਂ ਨੇ ਦੇਸ਼ ਨੂੰ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਭਾਰਤ ਜੇ ਕੋਈ ਬੀਜਿੰਗ ‘ਚ ਜੁੱਤੀ ਖਰੀਦਦਾ ਹੈ ਤਾਂ ਉਸ ‘ਤੇ ਮੇਡ ਇਨ ਇੰਡੀਆ ਲਿਖਿਆ ਹੋਣਾ ਚਾਹੀਦਾ ਹੈ।
ਨੋਟਬੰਦੀ ਦਾ ਮੁੱਦਾ ਉਠਾਉਂਦੇ ਹੋਏ ਰਾਹੁਲ ਨੇ ਕਿਹਾ ਕਿ 1 ਲੱਖ ਕਰੋੜ, 2 ਲੱਖ ਕਰੋੜ ਭਾਰਤ ਦੇ ਦੋ-ਤਿੰਨ ਅਰਬਪਤੀਆਂ ਨੂੰ ਐਵੇਂ ਹੀ ਦਿੱਤੇ ਜਾਂਦੇ ਹਨ। ਪਰ ਜਦੋਂ ਸਾਡਾ ਨੌਜਵਾਨ ਬੈਂਕ ਪਹੁੰਚਦਾ ਹੈ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਨੋਟਬੰਦੀ ਅਤੇ ਜੀ.ਐੱਸ.ਟੀ. ਛੋਟੇ ਵਪਾਰੀਆਂ ਨੂੰ ਖਤਮ ਕਰਨ ਲਈ ਖਤਰਨਾਕ ਹਥਿਆਰ ਹਨ। ਛੋਟੇ ਵਪਾਰੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਅਡਾਨੀ-ਅੰਬਾਨੀ ਲਈ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: