ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਕੰਗਣਾ ਰਨੌਤ ਉਹ ਪਹਿਲੀ ਬਾਲੀਵੁੱਡ ਐਕਟ੍ਰੈਸ ਸੀ ਜਿਸ ਨੇ ਨੇਪੋਟਿਜ਼ਮ ‘ਤੇ ਖੁੱਲ੍ਹ ਕੇ ਆਪਣੀ ਰਾਏ ਰੱਖੀ ਤੇ ਕਰਨ ਜੌਹਰ ਤੋਂ ਲੈ ਕੇ ਰਿਤਿਕ ਰੌਸ਼ਨ ਤੱਕ ਕਈ ਦੂਜੇ ਸੈਲੀਬ੍ਰਿਟੀਜ਼ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਪਰ ਹੁਣ ਇਸ ਮਾਮਲੇ ਵਿਚ ਕੰਗਨਾ ਦੇ ਸੁਰ ਬਿਲਕੁਲ ਬਦਲ ਗਏ ਹਨ। ਪਰ ਆਪਣੇ ਆਉਣ ਵਾਲੇ ਰਿਐਲਿਟੀ ਸ਼ੋਅ ਦੇ ਇੰਟਰਵਿਊ ਦੌਰਾਨ ਉਸ ਨੇ ਨੇਪੋਟਿਜ਼ਮ ‘ਤੇ ਗੱਲ ਕਰਦੇ ਹੋਏ ਕਿਹਾ ਕਿ, ਨੇਪੋਟਿਜ਼ਮ ਤੋਂ ਮੈਨੂੰ ਕਦੇ ਪ੍ਰਾਬਲਮ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਏਕਤਾ ਕਪੂਰ ਦਾ ਸਪੋਰਟ ਵੀ ਕੀਤਾ ਹੈ।
ਕੰਗਣਾ ਦੇ ਇੱਕ ਫੈਨ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਸ ਦੇ ਇੰਟਰਵਿਊ ਨੂੰ ਸ਼ੇਅਰ ਕੀਤਾ। ਇਸ ਵਿਚ ਉਨ੍ਹਾਂ ਨੇ ਨੇਪੋਟਿਜ਼ਮ ਦੇ ਸਵਾਲ ‘ਤੇ ਗੱਲ ਕਰਦੇ ਹੋਏ ਕਿਹਾ ਕਿ ਇੰਡਸਟਰੀ ‘ਚ ਨੇਪੋਟਿਜ਼ਮ ਮੇਰੀ ਪ੍ਰਾਬਲਮ ਰਹੀ ਹੀ ਨਹੀਂ। ਮੇਰੀ ਪ੍ਰਾਬਲਮ ਉਨ੍ਹਾਂ ਤੋਂ ਰਹੀ ਹੈ ਜੋ ਆਊਟਸਾਈਡਰਸ ਖਿਲਾਫ ਗੈਂਗ ਬਣਾਉਂਦੇ ਹਨ ਕਿਉਂਕਿ ਇਹ ਉਨ੍ਹਾਂਦੇ ਬਾਪ-ਦਾਦਾ ਦੀ ਜਗ੍ਹਾ ਹੈ। ਇਸ ਵਿਚ ਫਿਰਕ ਹੈ ਜੇਕਰ ਤੁਸੀਂ ਆਪਣਾ ਕੰਮ ਸ਼ਾਂਤੀ ਨਾਲ ਕਰਦੇ ਹੋ ਤਾਂ ਕੋਈ ਦਿੱਕਤ ਨਹੀਂ ਹੈ ਪਰ ਤੁਸੀਂ ਇਹ ਕਹੋ ਕਿ ਇਹ ਆਊਟਸਾਈਡਰ ਹੈ, ਇਹ ਇਥੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਡੇ ਬਾਪ-ਦਾਦਾ ਦੀ ਜਗ੍ਹਾ ਹੈ। ਕੀ ਇਹ ਗਲਤ ਨਹੀਂ ਹੈ। ਏਕਤਾ ਕਪੂਰ ਕਦੇ ਵੀ ਇਸ ਬੁਲੀ ਗੈਂਗ ਦਾ ਹਿੱਸਾ ਨਹੀਂ ਰਹੀ। ਇਸ ਗੱਲ ਦੀ ਗਾਰੰਟੀ ਮੈਂ ਤੁਹਾਨੂੰ ਦੇ ਸਕਦੀ ਹਾਂ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਗੌਰਤਲਬ ਹੈ ਕਿ ਕੰਗਨਾ ਏਕਤਾ ਕਪੂਰ ਦੇ ਰਿਐਲਿਟੀ ਸ਼ੋਅ ਲਾਕ ਅੱਪ ਨਾਲ ਆਪਣਾ ਡਿਜੀਟਲ ਡੈਬਿਊ ਕਰ ਰਹੀ ਹੈ। ਇਹ ਸ਼ੋਅ 27 ਫਰਵਰੀ ਤੋਂ 24×7 OTT ਪਲੇਟਫਾਰਮ ਐੱਮਐਕਸ ਪਲੇਅਰ ਅਤੇ ਅਲਟ ਬਾਲਾਜੀ ‘ਤੇ ਸਟ੍ਰੀਮ ਹੋਵੇਗਾ।