ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੀ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ। ਇਸ ਤੋਂ ਬਾਅਦ ਕਿਸਾਨ ਅੰਦੋਲਨ ਖਤਮ ਕਰ ਦਿੱਤਾ ਗਿਆ ਸੀ, ਪਰ ਸਰਕਾਰ ਤੋਂ ਕਿਸਾਨਾਂ ਦੀ ਮੰਗ ਅਜੇ ਵੀ ਜਾਰੀ ਹੈ। ਹਰਿਆਣਾ ਦੇ ਇੱਕ ਵਿਅਕਤੀ ਦੇ ਵਿਆਹ ਦੇ ਕਾਰਡ ‘ਤੇ ਲਾੜੇ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਯਾਦ ਦਿਵਾਇਆ ਕਿ ਕਿਸਾਨ ਅੰਦੋਲਨ ਅਜੇ ਤੱਕ ਖਤਮ ਨਹੀਂ ਹੋਇਆ ਤੇ ਉਸ ਨੇ ਆਪਣੇ ਵਿਆਹ ਦੇ ਕਾਰਡ ‘ਤੇ ਐਮਐਸਪੀ ਕਾਨੂੰਨ ਦੀ ਗਾਰੰਟੀ ਦੀ ਮੰਗ ਦਾ ਜ਼ਿਕਰ ਕੀਤਾ ਹੈ।
ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਰਹਿਣ ਵਾਲੇ ਪ੍ਰਦੀਪ ਕਾਲੀਰਾਮਨਾ ਦਾ 9 ਫਰਵਰੀ ਨੂੰ ਵਿਆਹ ਹੋ ਰਿਹਾ ਹੈ। ਉਸ ਨੇ 1500 ਵਿਆਹ ਦੇ ਕਾਰਡ ਵੀ ਛਾਪੇ ਹਨ ਅਤੇ ਇਨ੍ਹਾਂ ਕਾਰਡਾਂ ‘ਤੇ ਉਨ੍ਹਾਂ ਲਿਖਿਆ ਹੈ ਕਿ ‘ਅਜੇ ਜੰਗ ਜਾਰੀ ਹੈ, ਐਮਐਸਪੀ ਦੀ ਵਾਰੀ ਹੈ’। ਇਸ ਤੋਂ ਇਲਾਵਾ ਕਾਰਡ ‘ਤੇ ਟਰੈਕਟਰ ਅਤੇ ‘ਨੋ ਫਾਰਮਰਜ਼, ਨੋ ਫੂਡ’ ਦਾ ਨਿਸ਼ਾਨ ਵੀ ਬਣਾਇਆ ਗਿਆ ਹੈ।
ਪ੍ਰਦੀਪ ਕਾਲੀਰਾਮਨਾ ਨੇ ਦੱਸਿਆ ਕਿ ਮੈਂ ਆਪਣੇ ਵਿਆਹ ਦੇ ਕਾਰਡ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਕਿਸਾਨ ਅੰਦੋਲਨ ਦੀ ਜਿੱਤ ਅਜੇ ਪੂਰੀ ਨਹੀਂ ਹੋਈ ਹੈ। ਕਿਸਾਨਾਂ ਦੀ ਜਿੱਤ ਤਾਂ ਹੀ ਮੰਨੀ ਜਾਵੇਗੀ ਜਦੋਂ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਕਿਸਾਨਾਂ ਨੂੰ ਲਿਖਤੀ ਰੂਪ ਵਿੱਚ ਦੇਵੇਗੀ। ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਤੋਂ ਬਗੈਰ ਕਿਸਾਨਾਂ ਕੋਲ ਕੁਝ ਵੀ ਨਹੀਂ, ਕਿਸਾਨਾਂ ਦੀ ਸ਼ਹਾਦਤ ਅਤੇ ਉਨ੍ਹਾਂ ਦੀ ਕੁਰਬਾਨੀ ਵੀ ਉਦੋਂ ਹੀ ਪੂਰੀ ਹੋਵੇਗੀ।
ਉਸ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਆਉਂਦੇ ਰਹੇ ਅਤੇ ਕਿਸਾਨਾਂ ਨੂੰ ਆਪਣਾ ਸਮਰਥਨ ਵੀ ਦਿੰਦੇ ਰਹੇ। ਇਸ ਲਈ ਉਸ ਨੇ ਵਿਆਹ ਦੇ 1500 ਕਾਰਡਾਂ ‘ਤੇ ਇਹ ਛਪਵਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਦੱਸਣਯੋਗ ਹੈ ਕਿ 5 ਜੂਨ 2020 ਨੂੰ ਕੇਂਦਰ ਸਰਕਾਰ ਨੇ ਤਿੰਨ ਖੇਤੀਬਾੜੀ ਬਿੱਲ ਸੰਸਦ ਦੇ ਮੇਜ਼ ‘ਤੇ ਰੱਖੇ ਅਤੇ 20 ਸਤੰਬਰ ਨੂੰ ਲੋਕ ਸਭਾ ਤੋਂ ਬਾਅਦ ਰਾਜ ਸਭਾ ‘ਚ ਪਾਸ ਕਰ ਦਿੱਤੇ ਗਏ। ਇਸ ਦੇ ਨਾਲ ਹੀ ਖੇਤੀ ਕਾਨੂੰਨਾਂ ਦੇ ਖਿਲਾਫ ਸ਼ੁਰੂ ਹੋਇਆ ਇਹ ਅੰਦੋਲਨ 13 ਮਹੀਨੇ ਤੱਕ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲਿਆ, ਅੰਤ ‘ਚ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈ ਲਏ, ਜਿਸ ਤੋਂ ਬਾਅਦ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਸਮਝੌਤਾ ਹੋਇਆ।