ਗੰਨੇ ਦੀ ਕੀਮਤ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਜਾਰੀ ਹੈ। ਕਿਸਾਨਾਂ ਨੇ ਰਾਮਾ ਮੰਡੀ ਤੋਂ ਲੁਧਿਆਣਾ ਵੱਲ ਜਲੰਧਰ-ਦਿੱਲੀ ਕੌਮੀ ਮਾਰਗ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਧਨੌਵਾਲੀ ਫਾਟਕ ‘ਤੇ ਰੇਲਵੇ ਟਰੈਕ ਵੀ ਜਾਮ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਰੋਡਵੇਜ਼ ਨੇ ਬੱਸ ਸੇਵਾ ਬੰਦ ਕਰ ਦਿੱਤੀ ਹੈ।
ਕਿਸਾਨਾਂ ਦੇ ਜਾਮ ਕਾਰਨ 23 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। 12 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਕੱਲ੍ਹ ਰੱਖੜੀ ਦਾ ਤਿਉਹਾਰ ਹੈ ਅਤੇ ਜਾਮ ਕਾਰਨ ਪੂਰੇ ਸ਼ਹਿਰ ਵਿੱਚ ਹੰਗਾਮਾ ਹੈ। ਇਸ ਦੇ ਮੱਦੇਨਜ਼ਰ ਗੰਨਾ ਕਮਿਸ਼ਨਰ ਸ਼ਨੀਵਾਰ ਨੂੰ ਜਲੰਧਰ ਪਹੁੰਚ ਰਹੇ ਹਨ। ਕੈਪਟਨ ਸਰਕਾਰ ਨੇ ਗੰਨੇ ਦੇ ਐਮਐਸਪੀ ਵਿੱਚ 15 ਰੁਪਏ ਦਾ ਵਾਧਾ ਕੀਤਾ ਸੀ, ਪਰ ਕਿਸਾਨਾਂ ਨੇ ਇਸ ਨੂੰ ਰੱਦ ਕਰ ਦਿੱਤਾ।
ਜਾਣਾ ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲੋ, ਇਨ੍ਹਾਂ ਬਦਲਵੇਂ ਰੂਟਾਂ ਦਾ ਕਰੋ ਇਸਤੇਮਾਲ
ਜਲੰਧਰ ਤੋਂ ਫਗਵਾੜਾ-ਚੰਡੀਗੜ੍ਹ ਦਾ ਰੂਟ … ਬੱਸਾਂ ਅਤੇ ਹਲਕੇ ਵਾਹਨ ਜਲੰਧਰ ਤੋਂ ਫਗਵਾੜਾ ਵਾਇਆ ਬੱਸ ਸਟੈਂਡ ਜਲੰਧਰ ਰੋਡ ਤੋਂ ਸਤਲੁਜ ਚੌਕ, ਸਮਰਾ ਚੌਕ, 66 ਫੁੱਟ ਰੋਡ, ਜਮਸ਼ੇਰ, ਜੰਡਿਆਲਾ, ਫਗਵਾੜਾ-ਫਿਲੌਰ ਰੂਟ ਜਾ ਸਕਦੇ ਹਨ। ਕਾਰਾਂ ਅਤੇ ਹੋਰ ਅਜਿਹੇ ਹਲਕੇ ਵਾਹਨ ਰਾਹੀਂ ਡਿਫੈਂਸ ਕਾਲੋਨੀ, ਕੈਂਟ ਏਰੀਆ, ਫਗਵਾੜਾ ਚੌਕ ਕੈਂਟ, ਪੁਰਾਣੀ ਫਗਵਾੜਾ ਰੋਡ, ਟੀ-ਪੁਆਇੰਟ ਮੈਕਡੋਨਲਡ-ਨੈਸ਼ਨਲ ਹਾਈਵੇ ਫਗਵਾੜਾ ਰੂਟ ਅਤੇ ਯਾਤਰੀ ਬੱਸਾਂ ਰਾਹੀਂ ਬੀਐਸਐਫ ਚੌਕ, ਗੁਰੂ ਨਾਨਕਪੁਰਾ, ਚੌਗਿੱਟੀ ਚੌਕ, ਲੰਮਾ ਪਿੰਡ ਚੌਕ, ਜੰਡੂਸਿੰਘਾ, ਆਦਮਪੁਰ , ਮੇਹਟੀਆਣਾ, ਹੁਸ਼ਿਆਰਪੁਰ-ਫਗਵਾੜਾ ਸੜਕ ਮਾਰਗ ‘ਤੇ ਜਾ ਸਕਦੇ ਹਨ। ਅਜਿਹੀ ਸਥਿਤੀ ਵਿੱਚ ਲੁਧਿਆਣਾ ਤੋਂ 15 ਕਿ.ਮੀ. ਵਾਧੂ ਰੂਟ ਪਏਗਾ।
ਚੰਡੀਗੜ੍ਹ-ਫਗਵਾੜਾ ਤੋਂ ਜਲੰਧਰ ਤੱਕ ਦੇ ਰਸਤੇ … ਫਗਵਾੜਾ ਸਿਟੀ ਤੋਂ ਜੰਡਿਆਲਾ, ਜਮਸ਼ੇਰ, 66 ਫੁੱਟ ਰੋਡ, ਸਮਰਾ ਚੌਕ, ਸਤਲੁਜ ਚੌਕ, ਬੱਸ ਸਟੈਂਡ ਜਲੰਧਰ ਰੂਟ ਲੈ ਸਕਦੇ ਹੋ। ਕਾਰਾਂ ਅਤੇ ਹੋਰ ਹਲਕੇ ਵਾਹਨ ਟੀ-ਪੁਆਇੰਟ ਮੈਕਡੋਨਲਡ, ਪੁਰਾਣਾ ਫਗਵਾੜਾ ਰੋਡ, ਫਗਵਾੜਾ ਚੌਕ ਕੈਂਟ, ਕੈਂਟ ਏਰੀਆ, ਡਿਫੈਂਸ ਕਲੋਨੀ, ਬੱਸ ਸਟੈਂਡ ਜਲੰਧਰ ਰੂਟ ‘ਤੇ ਆ ਸਕਦੇ ਹਨ। ਇਸ ਤੋਂ ਇਲਾਵਾ ਫਗਵਾੜਾ ਸ਼ਹਿਰ ਤੋਂ ਮੇਹਟੀਆਣਾ, ਹੁਸ਼ਿਆਰਪੁਰ-ਆਦਮਪੁਰ, ਜੰਡੂਸਿੰਘਾ, ਲੰਮਾ ਪਿੰਡ ਚੌਕ, ਪੀਏਪੀ ਚੌਕ, ਬੀਐਸਐਫ ਚੌਕ, ਬੱਸ ਸਟੈਂਡ ਰਾਹੀਂ ਜਲੰਧਰ ਆ ਸਕਦੇ ਹੋ।
ਹੁਸ਼ਿਆਰਪੁਰ ਤੋਂ ਆਉਣ -ਜਾਣ ਲਈ … ਬੱਸ ਸਟੈਂਡ ਤੋਂ ਜਲੰਧਰ ਵਾਇਆ ਬੀਐਸਐਫ ਚੌਕ, ਗੁਰੂ ਨਾਨਕਪੁਰਾ, ਚੌਗਿੱਟੀ, ਲੰਮਾ ਪਿੰਡ ਚੌਕ, ਜੰਡੂਸਿੰਘਾ, ਆਦਮਪੁਰ ਹੁਸ਼ਿਆਰਪੁਰ ਮਾਰਗ ਲੈ ਸਕਦੇ ਹੋ। ਹੁਸ਼ਿਆਰਪੁਰ ਤੋਂ ਜਲੰਧਰ ਸ਼ਹਿਰ ਵੱਲ ਜਾਣ ਲਈ ਜੰਡੂਸਿੰਘਾ, ਰਾਮਾ ਮੰਡੀ ਚੌਕ, ਪੀਏਪੀ ਚੌਕ, ਬੀਐਸਐਫ ਚੌਕ, ਬੱਸ ਸਟੈਂਡ ਜਲੰਧਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜੰਮੂ-ਪਠਾਨਕੋਟ ਰੂਟ ਦੀ ਜਲੰਧਰ ਨਾਲ ਕਨੈਕਟੀਵਿਟੀ… ਜੰਮੂ-ਪਠਾਨਕੋਟ ਤੋਂ ਜਲੰਧਰ ਫਗਵਾੜਾ ਨੂੰ ਦਸੂਹਾ, ਟਾਂਡਾ, ਭੋਗਪੁਰ, ਹੁਸ਼ਿਆਰਪੁਰ, ਮੇਹਟੀਆਣਾ, ਫਗਵਾੜਾ ਮਾਰਗਾਂ ‘ਤੇ ਜਾਣਾ ਪਵੇਗਾ। ਕਰਤਾਰਪੁਰ, ਕਿਸ਼ਨਗੜ੍ਹ, ਆਦਮਪੁਰ, ਮੇਹਟੀਆਣਾ, ਹੁਸ਼ਿਆਰਪੁਰ-ਫਗਵਾੜਾ ਮਾਰਗ ਦੀ ਵਰਤੋਂ ਅੰਮ੍ਰਿਤਸਰ ਤੋਂ ਜਲੰਧਰ-ਫਗਵਾੜਾ ਆਉਣ-ਜਾਣ ਲਈ ਲਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਆਮ ਲੋਕਾਂ ਲਈ ਡੇਢ ਸਾਲ ਬਾਅਦ ਖੁੱਲ੍ਹਣ ਜਾ ਰਿਹਾ ਜ਼ਲਿਆਂਵਾਲਾ ਬਾਗ, 28 ਨੂੰ PM ਕਰਨਗੇ ਵਰਚੁਅਲੀ ਉਦਘਾਟਨ
ਜੰਮੂ-ਪਠਾਨਕੋਟ ਤੋਂ ਜਲੰਧਰ ਫਗਵਾੜਾ ਆਉਣ-ਜਾਣ ਲਈ: ਦਸੂਹਾ, ਟਾਂਡਾ, ਭੋਗਪੁਰ, ਹੁਸ਼ਿਆਰਪੁਰ, ਮੇਹਟੀਆਣਾ, ਫਗਵਾੜਾ ਰੂਟ ਲਏ ਜਾ ਸਕਦੇ ਹਨ।
ਅੰਮ੍ਰਿਤਸਰ ਤੋਂ ਜਲੰਧਰ-ਫਗਵਾੜਾ ਜਾਣ ਲਈ: ਕਰਤਾਰਪੁਰ, ਕਿਸ਼ਨਗੜ੍ਹ, ਆਦਮਪੁਰ, ਮੇਹਟੀਆਣਾ, ਹੁਸ਼ਿਆਰਪੁਰ-ਫਗਵਾੜਾ ਰੂਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
(ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਜਲੰਧਰ ਟ੍ਰੈਫਿਕ ਪੁਲਿਸ ਹੈਲਪਲਾਈਨ ਨੰਬਰ 0181-2227296 ‘ਤੇ ਸੰਪਰਕ ਕੀਤਾ ਜਾ ਸਕਦਾ ਹੈ)