ਸੁਪਰਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਡੀਅਨ ਕ੍ਰਿਕਟ ਟੀਮ ਦੀ ਕਮਾਨ ਸੰਭਾਲਦੇ ਹੀ ਵਰਲਡ ਰਿਕਾਰਡ ਬਣਾ ਲਿਆ ਹੈ। ਬੁਮਰਾਹ ਨੇ ਇਹ ਰਿਕਾਰਡ ਗੇਂਦ ਨਾਲ ਨਹੀਂ ਬਲਕਿ ਬੱਲੇ ਨਾਲ ਬਣਾਇਆ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਏਜਬੈਸਟਨ ਟੈਸਟ ਦੇ ਦੂਜੇ ਦਿਨ ਬੁਮਰਾਹ ਨੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੂੰ ਢੇਰ ਕਰ ਦਿੱਤਾ ਅਤੇ ਉਸ ਦੇ ਇਕ ਓਵਰ ‘ਚ 35 ਦੌੜਾਂ ਬਣਾ ਕੇ ਵਰਲਡ ਰਿਕਾਰਡ ਬਣਾਇਆ। ਬੁਮਰਾਹ ਨੇ ਲਾਰਾ ਦਾ 18 ਸਾਲ ਪਹਿਲਾਂ ਬਣਾਇਆ ਰਿਕਾਰਡ ਵੀ ਤੋੜ ਹੈ। ਲਾਰਾ ਨੇ 2004 ‘ਚ ਇਕ ਓਵਰ ‘ਚ 28 ਦੌੜਾਂ ਦਾ ਵਰਲਡ ਰਿਕਾਰਡ ਬਣਾਇਆ ਸੀ, ਜਿਸ ਨੂੰ ਉਸ ਤੋਂ ਬਾਅਦ ਦੋ ਵਾਰ ਦੁਹਰਾਇਆ ਗਿਆ।
ਸ਼ਨੀਵਾਰ 2 ਜੁਲਾਈ ਨੂੰ ਮੈਚ ਦੇ ਦੂਜੇ ਦਿਨ ਦਾ ਪਹਿਲਾ ਸੈਸ਼ਨ ਮੀਂਹ ਕਰਕੇ ਅੱਧਾ ਘੰਟਾ ਪਹਿਲਾਂ ਹੀ ਰੋਕਣਾ ਪਿਆ ਸੀ ਪਰ ਉਸ ਵੇਲੇ ਤੱਕ ਦਾ ਪੂਰਾ ਸੈਸ਼ਨ ਭਾਰਤ ਦੇ ਨਾਂ ਰਿਹਾ। ਇਸ ‘ਚ ਟੀਮ ਇੰਡੀਆ ਨੇ ਨਾ ਸਿਰਫ ਆਪਣੀ ਪਹਿਲੀ ਪਾਰੀ 412 ਦੌੜਾਂ ‘ਤੇ ਹੀ ਖਤਮ ਕਰ ਦਿੱਤੀ, ਸਗੋਂ ਇੰਗਲੈਂਡ ਨੂੰ ਪਹਿਲੀ ਪਾਰੀ ‘ਚ ਜਲਦੀ ਹੀ ਝਟਕਾ ਦਿੱਤਾ।
ਇਸ ਸਭ ਦੇ ਕੇਂਦਰ ਵਿਚ ਭਾਰਤੀ ਟੀਮ ਦਾ ਨਵਾਂ ਕੈਪਟਨ ਜਸਪ੍ਰੀਤ ਬੁਮਰਾਹ (ਸਿਰਫ ਇਸ ਟੈਸਟ ਲਈ) ਸੀ, ਜਿਸ ਨੇ ਪਹਿਲਾਂ ਆਪਣੇ ਬੱਲੇ ਨਾਲ ਤਹਿਲਕਾ ਮਚਾ ਦਿੱਤਾ ਅਤੇ ਫਿਰ ਗੇਂਦ ਨਾਲ ਉਹੀ ਕੰਮ ਕੀਤਾ, ਜੋ ਉਹ ਪਿਛਲੇ ਸਾਲਾਂ ਤੋਂ ਲਗਾਤਾਰ ਕਰਦਾ ਆ ਰਿਹਾ ਹੈ।
ਦੂਜੇ ਦਿਨ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਰਵਿੰਦਰ ਜਡੇਜਾ ਦੇ ਸ਼ਾਨਦਾਰ ਸੈਂਕੜੇ ਨਾਲ ਹੋਈ ਅਤੇ ਫਿਰ ਜਸਪ੍ਰੀਤ ਬੁਮਰਾਹ ਦਾ ਵਰਲਡ ਰਿਕਾਰਡ ਬਣਾਉਣ ਵਾਲਾ ਤੂਫਾਨ ਆਇਆ। ਮਹਾਨ ਆਲਰਾਊਂਡਰ ਅਤੇ ਸਾਬਕਾ ਕੈਪਟਨ ਕਪਿਲ ਦੇਵ ਤੋਂ ਬਾਅਦ ਪਹਿਲੀ ਵਾਰ ਕਿਸੇ ਤੇਜ਼ ਗੇਂਦਬਾਜ਼ ਨੂੰ ਟੈਸਟ ਟੀਮ ਦੀ ਕਮਾਨ ਮਿਲੀ ਹੈ ਅਤੇ ਬੁਮਰਾਹ ਨੇ ਪਹਿਲੀ ਪਾਰੀ ‘ਚ ਕਪਿਲ ਵਾਂਗ ਹੀ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਹਰ ਗੇਂਦ ਵਿੱਚ ਚੌਕਾ ਜਾਂ ਛੱਕਾ ਲਾਇਆ। ਲਗਾਤਾਰ ਤਿੰਨ ਚੌਕਿਆਂ ਨੂੰ ਛੱਡ ਕੇ ਹਰ ਗੇਂਦ ‘ਤੇ ਛੱਕਾ।
ਵੀਡੀਓ ਲਈ ਕਲਿੱਕ ਕਰੋ -: