ਸ੍ਰੀ ਗੁਰੂ ਰਵਿਦਾਸ ਜਯੰਤੀ ਤੋਂ ਤਿੰਨ ਦਿਨ ਪਹਿਲਾਂ ਡੇਰਾ ਬੱਲਾਂ ਦੀ ਅਗਵਾਈ ਵਿਚ ਲਗਭਗ 1,000 ਸ਼ਰਧਾਲੂਆਂ ਨੂੰ ਲੈ ਕੇ ਇੱਕ ਵਿਸ਼ੇਸ਼ ਰੇਲਗੱਡੀ ਅੱਜ ਦੁਪਹਿਰ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਲਈ ਰਵਾਨਾ ਹੋਣ ਵਾਲੀ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਅੱਜ ਇੱਥੇ ਪੀਏਪੀ ਪਹੁੰਚਣਗੇ ਤੇ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਹਰੀ ਝੰਡੀ ਦੀ ਰਸਮ ਵਿੱਚ ਸਾਰੀਆਂ ਪਾਰਟੀਆਂ ਦੇ ਆਗੂ ਸ਼ਾਮਲ ਹੋਣਗੇ। ਰਵੀਦਾਸ ਜਯੰਤੀ ਕਾਰਨ ਹੀ ਪੰਜਾਬ ਵਿਧਾਨ ਸਭਾ ਚੋਣਾਂ 14 ਤੋਂ 20 ਫਰਵਰੀ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਸ੍ਰੀ ਗੁਰੂ ਰਵਿਦਾਸ ਜਯੰਤੀ ਨੂੰ ਲੈ ਕੇ ਦੇਸ਼ ਭਰ ਦੇ ਰਵੀਦਾਸੀਆ ਭਾਈਚਾਰੇ ਦੇ ਗੁਰੂਘਰਾਂ ਵਿਚ ਤਿਆਰੀਆਂ ਚੱਲ ਰਹੀਆਂ ਹਨ। ਜਯੰਤੀ ਮੌਕੇ ਨਗਰ ਕੀਰਤਨ ਕੱਢਣ ਤੋਂ ਲੈ ਕੇ ਸ਼ਰਧਾਲੂਆਂ ਵਿਚ ਲੰਗਰ ਵਰਤਾਉਣ ਤੱਕ ਦੇ ਪ੍ਰਬੰਧ ਕੀਤੇ ਜਾ ਰਹੇ ਹਨ ।
ਸ਼ਰਧਾਲੂਆਂ ਦਾ ਇੱਕ ਜਥਾ ਅੱਜ ਸ਼ਾਮ ਨੂੰ ਰਵਾਨਾ ਹੋਵੇਗਾ ਤਾਂ ਸੋਮਵਾਰ ਨੂੰ ਦੂਜਾ ਜਥਾ ਰਵਾਨਾ ਹੋਵੇਗਾ। ਦੂਜਾ ਜਥਾ ਵੀ ਬੇਗਮਪੁਰਾ ਐਕਸਪ੍ਰੈਸ ਤੋਂ ਹੀ ਜਾਵੇਗਾ। ਸਾਰੇ ਯਾਤਰੀਆਂ ਨੇ ਬੁਕਿੰਗ ਪਹਿਲਾਂ ਹੀ ਕਰਵਾ ਰੱਖੀ ਹੈ। ਪੰਜਾਬ ਭਰ ਤੋਂ ਬਨਾਰਸ ਜਾਣ ਵਾਲੇ ਸ਼ਰਧਾਲੂ ਉਥੇ 2 ਦਿਨ ਰਹਿਣਗੇ ਅਤੇ ਸ੍ਰੀ ਗੁਰੂ ਰਵਿਦਾਸ ਜਯੰਤੀ ਮਨਾਉਣ ਤੋਂ ਬਾਅਦ ਵਾਪਸ ਪਰਤਣਗੇ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਆਸਥਾ ਅੱਗੇ ਕੁਝ ਨਹੀਂ। ਇਹੀ ਵਜ੍ਹਾ ਹੈ ਕਿ ਸ਼ਰਧਾਲੂ ਬਨਾਰਸ ਜਾਣ ਲਈ ਟ੍ਰੇਨ ਦੀ ਵਿਸ਼ੇਸ਼ ਬੁਕਿੰਗ ਕਰਵਾਉਂਦੇ ਹਨ। ਬੇਗਮਪੁਰਾ ਐਕਸਪ੍ਰੈਸ ਦੀ ਵਿਸ਼ੇਸ਼ ਬੁਕਿੰਗ ‘ਤੇ ਲਗਭਗ 45 ਲੱਖ ਰੁਪਏ ਖਰਚ ਕਰਦੇ ਹਨ। ਬਨਾਰਸ ਵਿਚ ਵੀ ਰੇਲਵੇ ਸਟੇਸ਼ਨ ਤੋਂ ਲੈ ਕੇ ਗੁਰੂ ਰਵਿਦਾਸ ਧਾਮ ਤੱਕ ਸ਼ਰਧਾਲੂਆਂ ਨੂੰ ਲਿਆਉਣ, ਲੈ ਜਾਣ ਲਈ ਬੱਸਾਂ ਤੇ ਹੋਰ ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਦਰਜਨਾਂ ਬੱਸਾਂ, ਕਾਰਾਂ, ਜੀਪਾਂ ਉਥੇ ਸ਼ਰਧਾਲੂਆਂ ਨੂੰ ਲੈਣ ਪਹੁੰਚਦੀਆਂ ਹਨ। ਫੁੱਲਾਂ ਦੀ ਵਰਖਾ ਵਿਚ ਸ਼ਰਧਾਲੂਆਂ ਦੀ ਰਵਾਨਗੀ ਹੁੰਦੀ ਹੈ।