ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੀਆਈਪੀ ਕਲਚਰ ‘ਤੇ ਫਿਰ ਤੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਤਹਿਤ 424 ਵਿਅਕਤੀਆਂ ਦੀ ਸੁਰੱਖਿਆ ਵਾਪਸ ਲੈ ਲਈ ਗਈ। ਇਨ੍ਹਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਸਣੇ ਕਈ ਡੇਰਾ ਮੁਖੀਆਂ ਤੇ ਸਾਬਕਾ ਪੁਲਿਸ ਅਫ਼ਸਰ ਸ਼ਾਮਲ ਹਨ।
ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲਏ ਜਾਣ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਮੈਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਮੇਰੇ ਕੋਲ ਕੁੱਲ 5 ਸੁਰੱਖਿਆ ਗਾਰਡ ਸਨ ਜਿਨ੍ਹਾਂ ਵਿਚੋਂ 2 ਸੂਬਾ ਸਰਕਾਰ ਨੇ ਵਾਪਸ ਲੈ ਲਏ ਹਨ ਤੇ ਬਾਕੀ ਦੇ ਜੋ 3 ਸੁਰੱਖਿਆ ਗਾਰਡ ਮੇਰੇ ਕੋਲ ਹਨ, ਮੈਂ ਵਾਪਸ ਕਰ ਰਿਹਾ ਹਾਂ।’
ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬੀ ਦੀ ਕਹਾਵਤ ਬੋਲਦਿਆਂ ਕਿਹਾ ਕਿ ‘ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਉਨ੍ਹਾਂ ਕਿਹਾ ਕਿ ਖਾਲਸਾ ਪੰਥ, ਸਾਡੇ ਸਿੱਖ ਨੌਜਵਾਨ ਸਕਿਓਰਿਟੀ ਲਈ ਕਾਫੀ ਹਨ। ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੁਰੱਖਿਆ ਨਹੀਂ ਚਾਹੀਦੀ। ਉਨ੍ਹਾਂ ਦੱਸਿਆ ਕਿ ਇਸ ਵਿਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ।
ਇਹ ਵੀ ਪੜ੍ਹੋ : CM ਮਾਨ ਸਰਕਾਰ ਦਾ ਵੱਡਾ ਐਲਾਨ, ਬਾਜਰਾ,ਸਰ੍ਹੋਂ, ਮੱਕੀ ਅਤੇ ਦਾਲਾਂ ‘ਤੇ ਵੀ ਮਿਲੇਗੀ MSP !
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਜਿਨ੍ਹਾਂ ਵਿਧਾਇਕਾਂ ਤੇ ਰਸੂਖਦਾਰਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ ਉਨ੍ਹਾਂ ਵਿਚ ਸਾਬਕਾ ਰਾਜਸਭਾ ਮੈਂਬਰ ਸ਼ਮਸ਼ੇਰ ਦੂਲੋ, ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ., ਸਾਬਕਾ DGP ਮੁਹੰਮਦ ਮੁਸਤਫ਼ਾ, ਹਰਦਿਆਲ ਕੰਬੋਜ, ਰੁਪਿੰਦਰ ਰੂਬੀ, ਫਤਿਹਜੰਗ ਬਾਜਵਾ, ਸੁਖਪਾਲ ਭੁੱਲਰ, ਦਿਨੇਸ਼ ਸਿੰਘ ਬਾਬੂ, ਸੰਜੇ ਤਲਵਾਰ, ਕੁਲਜੀਤ ਨਾਗਰਾ, ਸੁਰਜੀਤ ਸਿੰਘ ਧੀਮਾਨ, ਨਾਥੁ ਰਾਮ, ਰਾਜੀਵ ਸ਼ੁਕਲਾ,S.K. ਅਸਥਾਨ , ਪੰਜਾਬੀ ਗਾਇਕ ਤੇ ਕਾਂਗਰਸੀ ਸਿੱਧੂ ਮੂਸੇ ਵਾਲਾ ਤੇ ਜਥੇਦਾਰ ਸ੍ਰੀ ਅਕਾਲ ਤਖਤ ਹਰਪ੍ਰੀਤ ਸਿੰਘ, ਡੇਰਾ ਰਾਧਾ ਸੁਆਮੀ ਸਤਸੰਗ ਬਿਆਸ, ਲਖਬੀਰ ਸਿੰਘ ਲੱਖਾ, ਇੰਦੂ ਬਾਲਾ, ਸੁਖਦੇਵ ਢੀਂਡਸਾ , ਇੰਦਰਬੀਰ ਸਿੰਘ ਬੁਲਾਰੀਆ, ਅਨਿਲ ਸਰੀਨ, ਅਮਰੀਕ ਢਿੱਲੋਂ, ਹਰਜੋਤ ਕਮਲ, ਜੋਗਿੰਦਰਪਾਲ ਭੋਆ, ਧਰਮਬੀਰ ਅਗਨੀਹੋਤਰੀ, ਤੀਕਸ਼ਨ ਸੂਦ, ਬਲਵਿੰਦਰ ਲਾਡੀ ਸ਼ਾਮਲ ਹਨ।