ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ ਜਾਰੀ ਹੈ। ਇਸ ਵਿਚ ਆਪਣੇ ਦੇਸ਼ ਦੀ ਹੋਂਦ ਲਈ ਲੜ ਰਹੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅਮਰੀਕਾ ਤੋਂ ਲੜਾਕੂ ਜਹਾਜ਼ ਭੇਜਣ ਤੇ ਰੂਸ ਤੋਂ ਤੇਲ ਆਯਾਤ ਘੱਟ ਕਰਨ ਦੀ ਭਾਵੁਕ ਅਪੀਲ ਕੀਤੀ ਹੈ ਤਾਂ ਕਿ ਉਨ੍ਹਾਂ ਦਾ ਦੇਸ਼ ਰੂਸੀ ਫੌਜ ਕਾਰਵਾਈ ਦਾ ਮੁਕਾਬਲਾ ਕਰ ਸਕੇ। ਜੇਲੇਂਸਕੀ ਨੇ ਸ਼ਨੀਵਾਰ ਨੂੰ ਅਮਰੀਕੀ ਸਾਂਸਦਾਂ ਨੂੰ ਨਿੱਜੀ ਤੌਰ ‘ਤੇ ਕੀਤੇ ਗਏ ਵੀਡੀਓ ਕਾਲ ਵਿਚ ਕਿਹਾ ਕਿ ਸੰਭਵ ਹੈ ਕਿ ਉਹ ਉਨ੍ਹਾਂ ਨੂੰ ਆਖਰੀ ਵਾਰ ਜ਼ਿੰਦਾ ਦੇਖ ਰਹੇ ਹੋਣ।
ਯੂਕਰੇਨ ਦੇ ਰਾਸ਼ਟਰਪਤੀ ਰਾਜਧਾਨੀ ਕੀਵ ਵਿਚ ਹੀ ਮੌਜੂਦ ਹਨ ਜਿਸ ਦੇ ਉੱਤਰ ਵਿਚ ਰੂਸੀ ਹਥਿਆਰਬੰਦ ਟੁਕੜੀਆਂ ਤਾਇਨਾਤ ਹਨ। ਫੌਜ ਦੀ ਹਰੇ ਰੰਗ ਦੀ ਸਰਟ ਵਿਚ ਸਫੈਦ ਦੀਵਾਰ ਦੀ ਬੈਕਗਰਾਊਂਡ ਵਿਚ ਯੂਕਰੇਨ ਦੇ ਝੰਡੇ ਨਾਲ ਨਜ਼ਰ ਆ ਰਹੇ ਜੇਲੇਂਸਕੀ ਨੇ ਕਿਹਾ ਕਿ ਯੂਕਰੇਨ ਨੂੰ ਆਪਣੀ ਹਵਾਈ ਸਰਹੱਦ ਦੀ ਸੁਰੱਖਿਆ ਕਰਨ ਦੀ ਲੋੜ ਹੈ। ਇਹ ਜਾਂ ਤਾਂ ਨਾਟੋ ਵੱਲੋਂ ਅਮਰੀਕਾ ਵੱਲੋਂ ਹੋਰ ਲੜਾਕੂ ਜਹਾਜ਼ ਭੇਜ ਕੇ ਨੋ ਫਲਾਈ ਜ਼ੋਨ ਨੂੰ ਲਾਗੂ ਕਰਕੇ ਹੋ ਸਕਦਾ ਹੈ।
ਜੇਲੇਂਸਕੀ ਕਈ ਦਿਨਾਂ ਤੋਂ ਨੋ ਫਲਾਈ ਜ਼ੋਨ ਐਲਾਨਣ ਦੀ ਮੰਗ ਕਰ ਰਹੇ ਹਨ ਪਰ ਨਾਟੋ ਇਸ ਤੋਂ ਇਨਕਾਰ ਕਰ ਰਿਹਾ ਹੈ। ਨਾਟੋ ਦਾ ਕਹਿਣਾ ਹੈ ਕਿ ਅਜਿਹੇ ਕਦਮ ਨਾਲ ਰੂਸ ਨਾਲ ਲੜਾਈ ਵਧ ਸਕਦੀ ਹੈ। ਜੇਲੇਂਸਕੀ ਨੇ ਲਗਭਗ 1 ਘੰਟੇ ਤੱਕ ਅਮਰੀਕਾ ਦੇ 300 ਸਾਂਸਦਾਂ ਅਤੇ ਉਨ੍ਹਾਂ ਦੇ ਸਟਾਫ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਯੂਕਰੇਨ ਦੇ ਸ਼ਹਿਰਾਂ ‘ਤੇ ਰੂਸੀ ਬੰਬਾਰੀ ਜਾਰੀ ਹੈ ਤੇ ਕਈ ਸ਼ਹਿਰਾਂ ਨੂੰ ਉਨ੍ਹਾਂ ਨੇ ਘੇਰ ਲਿਆ ਹੈ ਜਦੋਂ ਕਿ 14 ਲੱਖ ਯੂਕਰੇਨੀਆਂ ਨੇ ਗੁਆਂਢੀ ਦੇਸ਼ਾਂ ਵਿਚ ਸ਼ਰਨ ਲਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਕੈਨੇਡਾ ਨੇ ਨਾਗਰਿਕਾਂ ਨੂੰ ‘ਵਿੱਤੀ ਲੈਣ-ਦੇਣ ‘ਤੇ ਪਾਬੰਦੀਆਂ’ ਦਰਮਿਆਨ ਰੂਸ ਛੱਡਣ ਦੀ ਦਿੱਤੀ ਸਲਾਹ
ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਕਿਹਾ ਜੇਲੇਂਸਕੀ ਨੇ ਨਿਰਾਸ਼ ਹੋ ਕੇ ਗੁਹਾਰ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਜੇਲੇਂਸਕੀ ਚਾਹੁੰਦਾ ਹੈ ਕਿ ਅਮਰੀਕਾ ਪੂਰਬੀ ਯੂਰਪੀਅਨ ਭਾਈਵਾਲਾਂ ਤੋਂ ਜਹਾਜ਼ ਭੇਜੇ। ਸ਼ੂਮਰ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।