ਮਸ਼ਹੂਰ ਹੈਰੀ ਪੋਟਰ ਕਿਤਾਬ ਦੇ ਲੇਖਿਕਾ ਜੇ.ਕੇ. ਰੋਲਿੰਗ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜੇਕੇ ਰੋਲਿੰਗ ਨੂੰ ਲੇਖਕ ਸਲਮਾਨ ਰਸ਼ਦੀ ‘ਤੇ ਹਮਲਾ ਕਰਨ ਵਾਲੇ ਬੰਦੇ ਦੇ ਸਮਰਥਕ ਵੱਲੋਂ ਧਮਕੀ ਦਿੱਤੀ ਗਈ ਹੈ।
ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਨੂੰ ਈਰਾਨ ਸਮਰਥਿਤ ਸਮੂਹ ਨਾਲ ਜੁੜੇ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ। ਟਵਿੱਟਰ ‘ਤੇ ਉਸ ਨੂੰ ਧਮਕੀ ਦਿੰਦੇ ਹੋਏ ਲਿਖਿਆ ਗਿਆ, ‘ਫਿਕਰ ਨਾ ਕਰੋ, ਤੁਸੀਂ ਅਗਲੇ ਹੋ।’
ਰੋਲਿੰਗ (57) ਨੇ ਟਵਿੱਟਰ ‘ਤੇ ਇਕ ਯੂਜ਼ਰ ਵੱਲੋਂ ਧਮਕੀ ਭਰੇ ਮੈਸੇਜ ਦਾ ਸਕ੍ਰੀਨਸ਼ੌਟ ਸਾਂਝਾ ਕੀਤਾ। ਹੈਰੀ ਪੋਟਰ ਲੇਖਿਕਾ ਨੇ ਰਸ਼ਦੀ ਦੇ ਚਾਕੂ ਮਾਰਨ ਦੀ ਘਟਨਾ ‘ਤੇ ਇੱਕ ਟਵੀਟ ਦੇ ਨਾਲ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਇਸ ਘਟਨਾ ਨਾਲ ਉਸ ਨੂੰ ਬਹੁਤ ਦੁੱਖ ਹੋਇਆ ਹੈ। ਉਮੀਦ ਹੈ ਕਿ ਨਾਵਲਕਾਰ ਜਲਦੀ ਠੀਕ ਹੋ ਜਾਵੇਗਾ। ਇਸ ‘ਤੇ ਇੱਕ ਯੂਜ਼ਰ ਨੇ ਲਿਖਿਆ “ਫਿਕਰ ਨਾ ਕਰੋ, ਤੁਸੀਂ ਅਗਲੇ ਹੋ।”
ਰੋਲਿੰਗ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਟਵਿੱਟਰ ਹੈਂਡਲ ਨੇ ਵੀ ਨਿਊਜਰਸੀ ਦੇ ਹਮਲਾਵਰ ਹਾਦੀ ਮਾਤਰ ਦੀ ਤਾਰੀਫ ਕੀਤੀ। ਪੱਛਮੀ ਨਿਊਯਾਰਕ ਵਿੱਚ ਸ਼ੁੱਕਰਵਾਰ ਨੂੰ ਇੱਕ ਸਾਹਿਤਕ ਸਮਾਗਮ ਦੌਰਾਨ ਮਟਰ ਨੇ ਰਸ਼ਦੀ ਨੂੰ ਕਈ ਵਾਰ ਚਾਕੂ ਮਾਰਿਆ।
ਇਹ ਵੀ ਪੜ੍ਹੋ : ਇੰਦੌਰ ‘ਚ ਗੁਰਦੁਆਰਾ ਇਮਲੀ ਸਾਹਿਬ ‘ਤੇ ਕੇਸਰੀ ਝੰਡੇ ਦੀ ਥਾਂ ਝੂਲਿਆ ਤਿਰੰਗਾ, SGPC ਵੱਲੋਂ ਜਾਂਚ ਦੇ ਹੁਕਮ
ਮਟਰ ‘ਤੇ ਦੂਜੀ ਡਿਗਰੀ ‘ਚ ਕਤਲ ਦੀ ਕੋਸ਼ਿਸ਼ ਅਤੇ ਦੂਜੀ ਡਿਗਰੀ ‘ਚ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਹਮਲੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਰਸ਼ਦੀ ਦੀ ਕਿਤਾਬ ਦਿ ਸੈਟੇਨਿਕ ਵਰਸਿਜ਼ ਈਰਾਨ ਵਿੱਚ 1988 ਤੋਂ ਪਾਬੰਦੀਸ਼ੁਦਾ ਹੈ ਕਿਉਂਕਿ ਬਹੁਤ ਸਾਰੇ ਮੁਸਲਮਾਨ ਇਸਨੂੰ ਈਸ਼ਨਿੰਦਾ ਮੰਨਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮਸ਼ਹੂਰ ਨਾਵਲਕਾਰ ਸਲਮਾਨ ਰਸ਼ਦੀ ‘ਤੇ ਹੋਏ ਹਮਲੇ ‘ਤੇ ਈਰਾਨ ਵਾਸੀਆਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾਵਰ ਹਾਦੀ ਮਟਰ ਨੇ ਰਸ਼ਦੀ ‘ਤੇ ਹਮਲਾ ਕਿਉਂ ਕੀਤਾ। ਈਰਾਨ ਦੀ ਸਰਕਾਰ ਅਤੇ ਉਸ ਦੇ ਸਰਕਾਰੀ ਮੀਡੀਆ ਨੇ ਹਮਲੇ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਪਰ ਤਹਿਰਾਨ ਵਿੱਚ ਕੁਝ ਲੋਕਾਂ ਨੇ ਲੇਖਕ ‘ਤੇ ਹਮਲੇ ਦੀ ਤਾਰੀਫ ਕੀਤੀ, ਜੋ ਮੰਨਦੇ ਹਨ ਕਿ ਰਸ਼ਦੀ ਨੇ ਆਪਣੀ 1988 ਦੀ ਕਿਤਾਬ, ‘ਦਿ ਸੈਟੇਨਿਕ ਵਰਸਿਜ਼’ ਵਿੱਚ ਇਸਲਾਮ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।