ਇੱਕ ਸਾਲ ਤੋਂ ਵੱਧ ਚੱਲੇ ਲੰਮੇ ਸੰਘਰਸ਼ ਤੋਂ ਬਾਅਦ ਅੱਜ ਕਿਸਾਨ ਘਰ ਵਾਪਸੀ ਕਰ ਰਹੇ ਹਨ। ਇਸ ਨੂੰ ਲੈ ਕੇ ਜਿਥੇ ਪੰਜਾਬ-ਹਰਿਆਣਾ ਵਿੱਚ ਜਸ਼ਨ ਵਾਲਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਸਿਆਸੀ ਆਗੂਆਂ ਵੱਲੋਂ ਕਿਸਾਨਾਂ ਦੀ ਘਰ ਵਾਪਸੀ ‘ਤੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨ ਅੰਦੋਲਨਕਾਰੀਆਂ ਦੀ ਘਰ ਵਾਪਸੀ ਲਈ ਧੰਨਵਾਦ ਕਰਦਿਆਂ ਕਿਹਾ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਹਮੇਸ਼ਾ ਕਿਸਾਨਾਂ ਦੀ ਖੁਸ਼ੀ ਹੀ ਚਾਹੁੰਦੀ ਹੈ।’
ਦੱਸ ਦੇਈਏ ਕਿ ਖੇਤੀਬਾੜੀ ਮੰਤਰੀ ਜੇਪੀ ਦਲਾਲ ਸ਼ਨੀਵਾਰ ਨੂੰ ਭਿਵਾਨੀ ਸਥਿਤ ਆਪਣੀ ਰਿਹਾਇਸ਼ ‘ਤੇ ਜਨਤਾ ਦਰਬਾਰ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਵੀ ਮੁਲਾਕਾਤ ਕੀਤੀ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਵਾਪਸੀ ਲਈ ਧੰਨਵਾਦ ਪ੍ਰਗਟਾਉਂਦਿਆਂ ਕਾਂਗਰਸ ‘ਤੇ ਤੰਜ ਕਸੇ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਜੇਪੀ ਦਲਾਲ ਨੇ ਕਿਹਾ ਕਿ ਪੀਐਮ ਮੋਦੀ ਅਤੇ ਭਾਜਪਾ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਹਮੇਸ਼ਾ ਖੁਸ਼ ਰਹਿਣ, ਉਨ੍ਹਾਂ ਦੇ ਬੱਚੇ ਅੱਗੇ ਵਧਣ। ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ, ਪਰ ਛੋਟੇ ਕਿਸਾਨ ਅਜੇ ਵੀ ਕਰਜ਼ੇ ਵਿੱਚ ਡੁੱਬੇ ਹੋਏ ਹਨ, ਜਿਨ੍ਹਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਦੀ ਬਹੁਤ ਲੋੜ ਹੈ। ਇਸ ਸਬੰਧੀ ਹੁਣ ਸਰਕਾਰ ਕਿਸਾਨਾਂ ਤੋਂ ਸਲਾਹ ਲੈ ਕੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਨੀਤੀਆਂ ਬਣਾਏਗੀ।
ਇਹ ਵੀ ਪੜ੍ਹੋ : ਪੈਸੇ ਲੈ ਕੇ ਤਾਇਨਾਤੀਆਂ ਦੇ ਦੋਸ਼ਾਂ ਪਿੱਛੋਂ CM ਚੰਨੀ ਤੇ ਸਿੱਧੂ ਦੀ ‘ਚੁੱਪੀ’ ‘ਤੇ ਹਰਪਾਲ ਚੀਮਾ ਦਾ ਵੱਡਾ ਹਮਲਾ
ਇਸ ਦੌਰਾਨ ਜੇਪੀ ਦਲਾਲ ਨੇ ਕਾਂਗਰਸ ‘ਤੇ ਤੰਜ ਕਸਦਿਆਂ ਕਿਹਾ ਕਿ ਹੁਣ ਕਾਂਗਰਸ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਜਨਤਾ ‘ਚ ਕਿਹੜਾ ਮੂੰਹ ਲੈ ਕੇ ਜਾਏਗੀ। ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਆਪਣੇ ਸਮਰਥਕਾਂ ਨੂੰ ਹੰਗਾਮੇ ਕਰਵਾਉਂਦੇ ਸਨ ਤੇ ਕਿਸਾਨ ਦੇ ਬਹਾਣੇ ਸੱਤਾ ਹਥਿਆਉਣਾ ਚਾਹੁੰਦੇ ਸਨ, ਪਰ ਕਾਂਗਰਸ ਦੀ ਇਹ ਇੱਛਾ ਪੂਰੀ ਨਹੀਂ ਹੋਈ। ਇਸ ਦੇ ਨਾਲ ਹੀ ਕਿਸਾਨਾਂ ਨਾਲ ਇੱਕ ਸਾਲ ਤੋਂ ਦੂਰੀ ‘ਤੇ ਜੇਪੀ ਦਲਾਲ ਨੇ ਕਿਹਾ ਕਿ ਕਿਸਾਨ ਸਾਡੇ ਮਾਈ-ਬਾਪ ਹਨ। ਅਸੀਂ ਕਿਸਾਨਾਂ ਦੇ ਹਿੱਤ ‘ਚ ਕੰਮ ਕਰਾਂਗੇ ਅਤੇ ਜੇਕਰ ਕਿਸਾਨਾਂ ਦੀ ਕੋਈ ਗੱਲ ਹੋਵੇਗੀ ਤਾਂ ਉਨ੍ਹਾਂ ਨੂੰ ਮਨਾ ਲਵਾਂਗੇ।