ਪੰਜਾਬ ਦੌਰੇ ‘ਤੇ ਆਏ ਭਾਰਤ ਦੇ ਚੀਫ਼ ਜਸਟਿਸ ਐੱਨ.ਵੀ. ਰਮਨਾ ਅੱਜ ਅੰਮ੍ਰਿਤਸਰ ਵਿਖੇ ਪਾਰਟੀਸ਼ਨ ਮਿਊਜ਼ੀਅਮ ਵੇਖਣ ਪਹੁੰਚੇ। ਇਸ ਦੌਰਾਨ ਮਿਊਜ਼ੀਅਮ ਵੇਖ ਕੇ ਐੱਨ.ਵੀ. ਰਮਨਾ ਨੇ ਕਿਹਾ ਕਿ “ਇਹ ਅਜਾਇਬ ਘਰ ਸਾਨੂੰ ਸਾਡੇ ਦੁਖਦਾਈ ਅਤੀਤ ਦੀ ਯਾਦ ਦਿਵਾਉਂਦਾ ਹੈ ਅਤੇ ਸਾਨੂੰ ਹਰ ਕਿਸਮ ਦੀਆਂ ਵੰਡਾਂ ਵਿਰੁੱਧ ਚਿਤਾਵਨੀ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਇਹ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਕਰਕੇ ਬੇਮਿਸਾਲ ਪੈਮਾਨੇ ‘ਤੇ ਮਨੁੱਖਜਾਤੀ ਵੱਲੋਂ ਹੋਏ ਨੁਕਸਾਨ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ…”
ਇਸ ਤੋਂ ਪਹਿਲਾਂ ਐੱਨ.ਵੀ. ਰਮਨਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਬੀਤੀ ਸ਼ਾਮ ਨੂੰ ਆਪਣੇ ਪਰਿਵਾਰ ਸਣੇ ਗੁਰੂ ਨਗਰ ਅੰਮ੍ਰਿਤਸਰ ਆਏ ਸਨ।
ਚੀਫ਼ ਜਸਟਿਸ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੌਰਾਨ ਕਿਹਾ ਕਿ ਉਨ੍ਹਾਂ ਦੀ ਲੰਮੇ ਚਿਰ ਦੀ ਇੱਛਾ ਅੱਜ ਪੂਰੀ ਹੋਈ ਹੈ ਤੇ ਉਹ ਉਹ ਰੂਹਾਨੀ ਸ਼ਾਂਤੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਦੇਸ਼ ਦੇ ਵਿਕਾਸ ਵਿਚ ਵੱਡਾ ਯੋਗਦਾਨ ਹੈ।
ਸ਼੍ਰੋਮਣੀ ਕਮੇਟੀ ਸਾਰੇ ਪਰਿਵਾਰ ਦਾ ਸਿਰੋਪਾ ਪਾ ਕੇ ਸਨਮਾਨਤ ਕੀਤਾ। ਇਸ ਮਗਰੋਂ ਚੀਫ਼ ਜਸਟਿਸ ਨੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”