ਸੰਦੀਪ ਅੰਬੀਆਂ ਦੇ ਕਤਲ ਮਗਰੋਂ ਪੰਜਾਬ ਵਿੱਚ ਇੱਕ ਹੋਰ ਚੱਲਦੇ ਕਬੱਡੀ ਟੂਰਨਾਮੈਂਟ ਵਿੱਚ ਗੋਲੀਆਂ ਚੱਲੀਆਂ। ਬਠਿੰਡਾ ਦੇ ਪਿੰਡ ਕੋਠਾ ਗੁਰੂ ਕਾ ਵਿੱਚ ਬੁੱਧਵਾਰ ਦੇਰ ਰਾਤ ਕਬੱਡੀ ਟੂਰਨਾਮੈਂਟ ਦੌਰਾਨ ਪੰਜ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਦਰਸ਼ਕਾਂ ਨੇ ਦੋ ਦੋਸ਼ੀਆਂ ਵਿਸ਼ਨੂ ਕੁਮਾਰ ਤੇ ਸੁਰਿੰਦਰ ਕੁਮਾਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਖੂਬ ਕੁੱਟਿਆ ਤੇ ਉਨ੍ਹਾਂ ਦੀ ਪਿਸਤੌਲ ਖੋਹ ਲਈ।
ਜਦਕਿ ਉਨ੍ਹਾਂ ਦੇ ਸਾਥੀ ਗੱਗਾਗ ਸਿੰਘ, ਗੁਰਪ੍ਰੀਤ ਸਿੰਘ ਤੇ ਇੱਕ ਹੋਰ ਫਰਾਰ ਹੋ ਏ। ਥਾਣਾ ਦਿਆਲਪੁਰਾ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਹਸਪਤਾਲ ਪਹੁੰਚਾਇਆ। ਇਲਾਜ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪਿੰਡ ਕੋਠਾ ਗੁਰੂ ਵਿੱਚ ਹਰੇਕ ਸਾਲ ਵਾਂਗ ਇਸ ਸਾਲ ਵੀ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ। ਬੁੱਧਵਾਰ ਦੇਰ ਰਾਤ ਹੋਣ ਵਾਲੇ ਮੈਚ ਵਿੱਚ ਇੱਕ ਖਿਡਾਰੀ ਦਾ ਭਾਰ ਵੱਧ ਹੋਣ ਕਰਕੇ ਪ੍ਰਬੰਧਕਾਂ ਨੇ ਉਸ ਨੂੰ ਖੇਡਣ ਤੋਂ ਰੋਕ ਦਿੱਤਾ। ਮੈਦਾਨ ‘ਤੇ ਮੌਜੂਦ ਵਿਸ਼ਨੂ ਕੁਮਾਰ, ਸੁਰਿੰਦਰ ਕੁਮਾਰ, ਗੱਗਾ ਸਿੰਘ, ਗੁਰਪ੍ਰੀਤ ਸਿੰਘ ਨੇ ਪ੍ਰਬੰਧਕਾਂ ‘ਤੇ ਖਿਡਾਰੀ ਨੂੰ ਜ਼ਬਰਦਸਤੀ ਖਿਡਾਉਣ ਦਾ ਦਬਾਅ ਬਣਾਇਆ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪ੍ਰਬੰਧਕ ਨਹੀਂ ਮੰਨੇ ਤਾਂ ਉਨ੍ਹਾਂ ਨੇ ਆਪਣੀ 12 ਬੋਰ ਦੀ ਰਾਈਫਲ ਨਾਲ ਦੋ ਹਵਾਈ ਫਾਇਰ ਕਰ ਦਿੱਤੇ। ਇਸ ਨਾਲ ਦਰਸ਼ਕਾਂ ਵਿੱਚ ਭਾਜੜਾਂ ਪੈ ਗਈਆਂ। ਕੁਝ ਲੋਕਾਂ ਨੇ ਵਿਸ਼ਣੂ ਤੇ ਸੁਰਿੰਦਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਤੇ ਕੁੱਟ-ਕੁੱਟ ਜ਼ਖਮੀ ਕਰ ਦਿੱਤਾ। ਐੱਸ.ਐੱਸ.ਪੀ. ਅਮਨੀਤ ਕੋਂਡਲ ਨੇ ਦੱਸਿਆ ਕਿ ਵਿਸ਼ਣੂ ਕੁਮਾਰ, ਸੁਰਿੰਦਰ ਕੁਮਾਰ ਨਿਵਾਸੀ ਭਗਤਾ ਭਾਈਕਾ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਸਾਥੀਆਂ ਗੱਗਾ ਸਿੰਘ, ਗੁਰਪ੍ਰੀਤ ਸਿੰਘ ਤੇ ਪੰਜ ਅਣਪਛਾਤਿਆਂ ਖਿਲਾਫ ਥਾਣਾ ਦਿਆਲਪੁਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ।