ਅਸੀਂ ਅਕਸਰ ਕਰਕੇ ਇਹ ਕਹਾਵਤ ਸੁਣ ਹੀ ਲੈਂਦੇ ਹਾਂ ਕਿ ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’, ਪਰ ਇਸ ਦੀ ਮਿਸਾਲ ਬਿਲਾਸਪੁਰ ਵਿੱਚ ਵੇਖਣ ਨੂੰ ਮਿਲੀ। ਮੁੰਗੇਲੀ ਜ਼ਿਲ੍ਹੇ ਦੇ ਲੋਰਮੀ ਨਾਲ ਲੱਗਦੇ ਪਿੰਡ ਸਾਰਿਸਤਾਲ ਵਿੱਚ ਇੱਕ ਨਵਜੰਮੀ ਬੱਚੀ ਨੂੰ ਕਲਜੁਗੀ ਮਾਂ ਨੇ ਠਰ੍ਹਦੀ ਰਾਤ ਵਿੱਚ ਕੁੱਤਿਆਂ ਵਿਚਾਲੇ ਸੁੱਟ ਕੇ ਚਲੀ ਗਈ।
ਬੱਚੀ ਦੇ ਸਰੀਰ ‘ਤੇ ਕੋਈ ਕੱਪੜਾ ਵੀ ਨਹੀਂ ਸੀ। ਬਿਨਾਂ ਕੱਪੜਿਆਂ ਦੇ ਬੱਚੀ ਸਾਰੀ ਰਾਤ ਕਤੂਰਿਆਂ ਨਾਲ ਪਈ ਰਹੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਾਨਵਰਾਂ ਨੇ ਬੱਚੀ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਾਇਆ ਤੇ ਇੰਨੀ ਠੰਡ ਵਿਚਾਲੇ ਬਿਨਾਂ ਕੱਪੜੇ ਦੇ ਵੀ ਬੱਚੀ ਠੀਕ-ਠਾਕ ਸੀ। ਜਦੋਂ ਸਵੇਰੇ ਪਿੰਡ ਦੇ ਇੱਕ ਕਿਸਾਨ ਨੇ ਬੱਚੀ ਨੂੰ ਵੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਮੁੰਗੇਲੀ ਰੈਫਰ ਕਰ ਦਿੱਤਾ ਗਿਆ।
ਬੱਚੀ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕਮੇਟੀ ਨੇ ਬੱਚੀ ਦਾ ਨਾਂ ਵੀ ਅਕਾਂਕਸ਼ਾ ਰੱਖਿਆ ਹੈ। ਲੋਰਮੀ ਪੁਲਿਸ ਨੇ ਮਾਮਲੇ ਸਬੰਧੀ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਗਰਭਵਤੀ ਔਰਤਾਂ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ। ਸਾਰਿਸਤਾਲ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਸਾਰਿਸਤਾਲ ਦੇ ਕਿਸਾਨ ਭਈਆਲਾਲ ਦੇ ਖੇਤਾਂ ‘ਚ ਸਵੇਰੇ ਕੁੱਤਿਆਂ ਦੇ ਬੱਚਿਆਂ ਵਿਚਕਾਰ ਨਵਜੰਮੀ ਬੱਚੀ ਮਿਲੀ।
ਸਰਪੰਚ ਰਾਹੀਂ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਥਾਣਾ ਲੋਰਮੀ ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਚਾਈਲਡ ਲਾਈਫ ਮੁੰਗੇਲੀ ਨੂੰ ਸੂਚਿਤ ਕੀਤਾ। ਇਸ ‘ਤੇ ਬੱਚੀ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਲਈ ਲੋਰਮੀ ਹਸਪਤਾਲ ਲਿਆਂਦਾ ਗਿਆ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ। ਇੱਥੇ ਉਹ ਕਲਿਜੁਗੀ ਮਾਂ ਬਾਰੇ ਪਿੰਡ ਵਾਸੀਆਂ ਸਣੇ ਆਲੇ-ਦੁਆਲੇ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਸ ਮਾਂ ਨੇ ਬੱਚੀ ਨੂੰ ਠਰ੍ਹਦੀ ਰਾਤ ਵਿੱਚ ਕਿਵੇਂ ਪਿੱਛੇ ਛੱਡ ਦਿੱਤਾ। ਨਾਲ ਹੀ ਉਸ ਨੇ ਪੂਰੀ ਰਾਤ ਕੁੱਤਿਆਂ ਵਿੱਚ ਬਿਤਾਈ ਤੇ ਉਨ੍ਹਾਂ ਨੇ ਬੱਚੀ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਾਇਆ। ਲੋਕ ਇਸ ਨੂੰ ਚਮਤਕਾਰ ਦੇ ਰੂਪ ਵਿੱਚ ਦੇਖ ਰਹੇ ਹਨ।
ਇਹ ਵੀ ਪੜ੍ਹੋ : 25 ਦਸੰਬਰ ਨੂੰ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ, ‘ਜੇ ਹੁਣ ਅਜਿਹੀ ਘਟਨਾ ਹੋਈ ਤਾਂ ਸਰਕਾਰਾਂ ਜ਼ਿੰਮੇਵਾਰ’