ਉਜ਼ੇਬਿਕਸਤਾਨ ਦੇ ਤਾਸ਼ਕੰਦ ਦੇ ਇੱਕ ਚਿੜੀਆਘਰ ਵਿਚ ਮਾਂ ਵੱਲੋਂ ਆਪਣੀ 3 ਸਾਲਾਂ ਬੱਚੀ ਨੂੰ ਰਿੱਛ ਦੇ ਗੱਡੇ ਵਿਚ ਸੁੱਟਦੇ ਹੋਏ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਮਹਿਲਾ ਤੋਂ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਮਾਂ ਬੱਚੇ ਨੂੰ ਰੇਲਿੰਗ ਦੇ ਉਪਰ ਲਗਭਗ 16 ਫੁੱਟ ਖੱਡ ਵਿਚ ਡੇਗਦੀ ਹੈ, ਜਿਸ ਵਿਚ ਜ਼ੂਜ਼ੂਰ ਨਾਂ ਦਾ ਇੱਕ ਭੂਰਾ ਭਾਲੂ ਰਹਿੰਦਾ ਹੈ, ਦਰਸ਼ਕਾਂ ਨੇ ਦੇਖਿਆ ਕਿ ਅਤੇ ਮਹਿਲਾ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪਿੰਜਰੇ ਦੇ ਅੰਦਰ ਖੱਡ ਵਿਚ ਡਿੱਗਣ ਤੋਂ ਬਾਅਦ ਜ਼ੂਜ਼ੂ ਨੇ ਛੋਟੀ ਬੱਚੀ ਨੂੰ ਸੁੰਘ ਲਿਆ।
ਇਹ ਵੀ ਪੜ੍ਹੋ : ਹਮਲੇ ਤੋਂ ਬਾਅਦ ਓਵੈਸੀ ਬੋਲੇ ‘ਨਾ ਕਦੇ ਸਕਿਓਰਿਟੀ ਲਈ ਹੈ ਤੇ ਨਾ ਲਵਾਂਗਾ, ਜਦੋਂ ਸਮਾਂ ਆਏਗਾ ਚਲਾ ਜਾਵਾਂਗਾ’
ਸ਼ੁਕਰ ਹੈ ਛੋਟੀ ਲੜਕੀ ਨੂੰ ਬਚਾਉਣ ਲਈ ਦੌੜਨ ਤੋਂ ਪਹਿਲਾਂ ਜ਼ੂਕੀਪਰਸ ਭਾਲੂ ਨੂੰ ਪਿੰਜਰੇ ਦੇ ਅੰਦਰ ਦੇ ਹਿੱਸੇ ਵਿਚ ਲਿਜਾਣ ਵਿਚ ਸਫਰ ਰਹੇ। ਬੱਚੀ ਦੀ ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ‘ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਜੇਕਰ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ 15 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਮਹਿਲਾ ਨੇ ਸਾਰਿਆਂ ਦੇ ਸਾਹਮਣੇ ਛੋਟੀ ਲੜਕੀ ਨੂੰ ਭੂਰੇ ਭਾਲੂ ਦੇ ਸਾਹਮਣੇ ਖੱਡ ‘ਚ ਸੁੱਟ ਦਿੱਤਾ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਦਾ ਮਕਸਦ ਕੀ ਸੀ। ਚਿੜਿਆਘਰ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਹ ਸੋਚਣ ਤੋਂ ਵੀ ਡਰਦੇ ਹਾਂ ਕਿ ਜੇਕ ਭਾਲੂ ਬੱਚੀ ਨੂੰ ਆਪਣਾ ਸ਼ਿਕਾਰ ਸਮਝਦਾ ਤਾਂ ਕੀ ਹੁੰਦਾ?
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਰਿਪੋਰਟਾਂ ਮੁਤਾਬਕ 30 ਸਾਲਾ ਮਹਿਲਾ ਨੂੰ ਉਸ ਦਾ ਪਤੀ ਗਰੀਬੀ ਕਾਰਨ ਕੰਮ ਕਰਨ ਲਈ ਰੂਸ ਵਿਚ ਹੀ ਛੱਡ ਗਿਆ। ਉਦੋਂ ਤੋਂ ਉਹ ਡਿਪ੍ਰੈਸ਼ਨ ਵਿਚ ਸੀ। ਉਹ ਇਕ ਯੂਨੀਵਰਸਿਟੀ ਵਿਚ ਲੈਕਚਰਾਰ ਹੈ ਅਤੇ ਮੌਜੂਦਾ ਸਮੇਂ ਆਪਣੇ ਦੋ ਬੱਚਿਆਂ ਤੇ ਬਜ਼ੁਰਗ ਪਿਤਾ ਨਾਲ ਰਹਿੰਦੀ ਹੈ।