ਕੰਗਣਾ ਰਣੌਤ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਮੁੰਬਈ ਦੀ ਅੰਧੇਰੀ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਕੰਗਣਾ ਦੀ ਉਸ ਅਪੀਲ ਨੂੰ ਖਾਰਜ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਜਾਵੇਦ ਅਖਤਰ ਵੱਲੋਂ ਦਰਜ ਮਾਨਹਾਨੀ ਮਾਮਲੇ ਵਿਚ ਅਦਾਲਤ ਵਿਚ ਪੇਸ਼ੀ ਤੋਂ ਸਥਾਈ ਛੋਟ ਦੀ ਮੰਗ ਕੀਤੀ ਸੀ। ਅਦਾਲਤ ਵਿਚ ਪੇਸ਼ ਨਾ ਹੋਣ ਲਈ ਉਨ੍ਹਾਂ ਨੇ ਆਪਣੇ ਕੰਮ ਦਾ ਹਵਾਲਾ ਦਿੱਤਾ ਸੀ।
ਮਾਮਲੇ ਦੀ ਸੁਣਵਾਈ ਕਰਦੇ ਹੋਏ ਕੋਰਟ ਨੇ ਕੰਗਣਾ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਲੋੜ ਪੈਣ ‘ਤੇ ਕੁਝ ਹਾਲਾਤਾਂ ਵਿਚ ਐਕਟ੍ਰੈਸ ਨੂੰ ਕੋਰਟ ਵਿਚ ਪੇਸ਼ੀ ਤੋਂ ਰਿਆਇਤ ਦਿੱਤੀ ਜਾਵੇਗੀ। ਇਹ ਮਾਮਲਾ 2020 ਦਾ ਹੈ। ਜਾਵੇਦ ਅਖਤਰ ਨੇ ਕੰਗਣਾ ਰਣੌਤ ‘ਤੇ ਮਾਨਹਾਣੀ ਦਾ ਮਾਮਲਾ ਦਰਜ ਕਰਵਾਇਆ ਸੀ। ਪਿਛਲੇ ਹਫਤੇ ਕੋਰਟ ਨੇ ਕੰਗਣਾ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਵਿਚ ਉਨ੍ਹਾਂ ਨੇ ਕੇਸ ਨੂੰ ਮੁੰਬਈ ਤੋਂ ਬਾਹਰ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ।
ਕੰਗਣਾ ਨੇ ਪਟੀਸ਼ਨ ਵਿਚ ਦਾਅਵਾ ਕੀਤਾ ਸੀ ਕਿ ਮਾਮਲੇ ਦੀ ਸੁਣਵਾਈ ਕਰ ਰਹੀ ਅੰਧੇਰੀ ਮੈਟ੍ਰੋਪਾਲਿਟੀਨ ਮੈਜਿਸਟ੍ਰੇਟ ਦੀ ਅਦਾਲਤ ਨੇ ਇਕਤਰਫਾ ਫੈਸਲਾ ਕਰਦੇ ਹੋਏ ਉਨ੍ਹਾਂ ਦੀ ਹਮੇਸ਼ਾ ਲਈ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾਸੀ ਤੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਦੀ ਧਮਕੀ ਦਿੱਤੀ ਸੀ। ਅਕਤੂਬਰ 2021 ਵਿਚ ਕੰਗਣਾ ਵੱਲੋਂ ਅਜਿਹੀ ਹੀ ਪਟੀਸ਼ਨ ਚੀਫ ਮੈਟ੍ਰੋਪਾਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਦਾਖਲ ਕੀਤੀ ਗਈ ਸੀ, ਉਸ ਦੀ ਉਸ ਪਟੀਸ਼ਨ ਨੂੰ ਵੀ ਖਾਰ ਕਰ ਦਿੱਤਾ ਗਿਆ ਸੀ। ਕੰਗਣਾ ਨੇ ਸੈਸ਼ਨਸ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਸੀ। ਇਸ ਮਾਮਲੇ ਵਿਚ ਜਾਵੇਦ ਦੇ ਵਕੀਲ ਜੈ ਨੇ ਕਿਹਾ ਕਿ ਕੰਗਣਾ ਰਣੌਤ 7 ਵੱਖ-ਵੱਖ ਮੌਕਿਆਂ ‘ਤੇ ਮੈਜਿਸਟ੍ਰੇਟ ਦੇ ਪ੍ਰੋਸੀਜਰ ਨੂੰ ਚੁਣੌਤੀ ਦੇ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਦੇਸ਼ ‘ਚ 31 ਮਾਰਚ ਤੋਂ ਕੋਰੋਨਾ ਪਾਬੰਦੀਆਂ ਖ਼ਤਮ, ਮਾਸਕ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਨਿਰਦੇਸ਼
ਗੌਰਤਲਬ ਹੈ ਕਿ ਜਾਵੇਦ ਅਖਤਰ ਨੇ ਨਵੰਬਰ 2020 ਵਿਚ ਅੰਧੇਰੀ ਕੋਰਟ ਵਿਚ ਕੰਗਣਾ ਰਣੌਤ ਖਿਲਾਫ ਮਾਨਹਾਣੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਕੰਗਣਾ ਨੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਨਾਲ ਉਨ੍ਹਾਂ ਦੇ ਸਨਮਾਨ ਨੂੰ ਸੱਟ ਪੁੱਜੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਕੰਗਣਾ ਨੇ ਜਾਵੇਦ ਅਖਤਰ ‘ਤੇ ਬਾਲੀਵੁੱਡ ਵਿਚ ਨੈਪੋਟਿਜ਼ਮ ਤੇ ਗੁੱਟਬਾਜ਼ੀ ਫੈਲਾਉਣ ਦਾ ਦੋਸ਼ ਲਗਾਇਆ ਸੀ।