ਅੱਜ ਜਦੋਂ ਰਾਹੁਲ ਗਾਂਧੀ ਆਪਣੇ ਬਿਆਨਾਂ ਨੂੰ ਲੈ ਕੇ ਮੁਸੀਬਤ ਵਿੱਚ ਫਸੇ ਹੋਏ ਹਨ, ਉਸ ਵੇਲੇ ਇੱਕ ਕੰਨੜ ਅਦਾਕਾਰਾ ਨੇ ਰਾਹੁਲ ਦੀ ਤਾਰੀਫ ਕੀਤੀ ਹੈ। ਉਸ ਨੇ ਕਿਹਾ ਕਿ ਜੇ ਰਾਹੁਲ ਗਾਂਧੀ ਤੋਂ ਇਮੋਸ਼ਨ ਸਪੋਰਟ ਨਾ ਮਿਲਦਾ ਤਾਂ ਮੈਂ ਅੱਜ ਜਿਊਂਦੀ ਨਾ ਹੁੰਦੀ ਸਗੋਂ ਖੁਦਕੁਸ਼ੀ ਕਰ ਚੁੱਕੀ ਹੁੰਦੀ।
ਇਹ ਗੱਲ ਕੰਨੜ ਅਦਾਕਾਰਾ ਰਾਮਿਆ ਨੇ ਕਹੀ ਹੈ। ਦਿਵਿਆ ਸਪੰਦਨਾ ਦੇ ਨਾਂ ਨਾਲ ਮਸ਼ਹੂਰ ਰਾਮਿਆ ਲੋਕ ਸਭਾ ਮੈਂਬਰ ਵੀ ਰਹਿ ਚੁੱਕੀ ਹੈ। ਉਸ ਨੇ ਕਿਹਾ ਕਿ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਦਿਮਾਗ ‘ਚ ਖੁਦਕੁਸ਼ੀ ਦੇ ਵਿਚਾਰ ਆਉਣ ਲੱਗੇ ਤਾਂ ਰਾਹੁਲ ਗਾਂਧੀ ਨੇ ਭਾਵਨਾਤਮਕ ਤੌਰ ‘ਤੇ ਮੇਰਾ ਸਾਥ ਦਿੱਤਾ ਸੀ। ਇੱਕ ਕੰਨੜ ਟਾਕ ਸ਼ੋਅ ਵਿੱਚ ਰਾਮਿਆ ਨੇ ਕਿਹਾ, ‘ਮੈਂ ਆਪਣੇ ਪਿਤਾ ਦੀ ਮੌਤ ਤੋਂ ਦੋ ਹਫ਼ਤੇ ਬਾਅਦ ਸੰਸਦ ਗਈ ਸੀ। ਮੈਂ ਕਿਸੇ ਨੂੰ ਨਹੀਂ ਜਾਣਦੀ ਸੀ, ਕੁਝ ਹੋਰ ਵੀ ਮੈਨੂੰ ਪਤਾ ਨਹੀਂ ਸੀ। ਇਥੋਂ ਤੱਕ ਕਿ ਸੰਸਦ ਦੀ ਕਾਰਵਾਈ ਬਾਰੇ ਵੀ ਮੈਨੂੰ ਬਹੁਤਾ ਪਤਾ ਨਹੀਂ ਸੀ।’
ਰਾਮਿਆ ਨੇ ਕਿਹਾ ਕਿ ਮੈਂ ਹੌਲੀ-ਹੌਲੀ ਸਭ ਕੁਝ ਸਿੱਖਿਆ ਅਤੇ ਆਪਣੇ ਦੁੱਖ ਤੋਂ ਉਭਰਦੇ ਹੋਏ ਕੰਮ ‘ਤੇ ਧਿਆਨ ਦਿੱਤਾ। ਰਾਮਿਆ ਨੇ ਕਿਹਾ ਕਿ ਮਾਂਡਯਾ ਦੇ ਲੋਕਾਂ ਨੇ ਮੇਰਾ ਸਮਰਥਨ ਕੀਤਾ, ਜਿਸ ਨਾਲ ਮੈਂ ਆਤਮ ਵਿਸ਼ਵਾਸ ਨਾਲ ਅੱਗੇ ਵਧ ਸਕੀ। ਰਾਮਿਆ ਨੇ ਦੱਸਿਆ ਕਿ ਜਦੋਂ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਤਾਂ ਮੇਰੇ ਦਿਮਾਗ ‘ਚ ਖੁਦਕੁਸ਼ੀ ਕਰਨ ਦੇ ਵੀ ਵਿਚਾਰ ਆਉਣ ਲੱਗੇ। ਉਸ ਸਮੇਂ ਦੌਰਾਨ ਰਾਹੁਲ ਗਾਂਧੀ ਨੇ ਮੈਨੂੰ ਭਾਵਨਾਤਮਕ ਸਮਰਥਨ ਦਿੱਤਾ।
ਇੰਨਾ ਹੀ ਨਹੀਂ ਉਸ ਨੇ ਕਿਹਾ ਕਿ ਮੇਰੇ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵ ਮੇਰੇ ਪਿਤਾ ਦਾ ਸੀ। ਇਸ ਤੋਂ ਬਾਅਦ ਮਾਂ ਦਾ ਪ੍ਰਭਾਵ ਸਭ ਤੋਂ ਵੱਧ ਰਿਹਾ ਹੈ। ਤੀਜੇ ਨੰਬਰ ‘ਤੇ ਰਾਹੁਲ ਗਾਂਧੀ ਹਨ, ਜਿਨ੍ਹਾਂ ਨੇ ਮੇਰੀ ਜ਼ਿੰਦਗੀ ‘ਤੇ ਛਾਪ ਛੱਡੀ ਹੈ।
ਇਹ ਵੀ ਪੜ੍ਹੋ : 9 ਸਾਲਾਂ ਇੰਸਟਾ ਕੁਈਨ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹਣ ਲਈ ਕਿਹਾ ਤਾਂ ਲੈ ਲਈ ਖੁਦ ਦੀ ਜਾਨ
ਰਾਮਿਆ 2012 ਵਿੱਚ ਯੂਥ ਕਾਂਗਰਸ ਵਿੱਚ ਸ਼ਾਮਲ ਹੋਈ ਸੀ। ਰਮਿਆ ਜਿਸਦਾ ਚੋਣ ਪ੍ਰਚਾਰ ਵਿੱਚ ਲੰਬਾ ਕਰੀਅਰ ਹੈ, ਨੇ ਕਰਨਾਟਕ ਵਿੱਚ ਮਾਂਡਯਾ ਲੋਕ ਸਭਾ ਸੀਟ ਲਈ 2013 ਦੀ ਉਪ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹ ਕਾਂਗਰਸ ਦੀ ਸੋਸ਼ਲ ਮੀਡੀਆ ਮੁਖੀ ਵੀ ਰਹੀ, ਪਰ ਬਾਅਦ ਵਿੱਚ ਅਸਤੀਫਾ ਦੇ ਦਿੱਤਾ। ਪਿਛਲੇ ਸਾਲ ਹੀ ਰਾਮਿਆ ਨੇ ਐਲਾਨ ਕੀਤਾ ਸੀ ਕਿ ਉਹ ਫਿਲਮ ਇੰਡਸਟਰੀ ‘ਚ ਵਾਪਸੀ ਕਰ ਰਹੀ ਹੈ ਅਤੇ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕਰੇਗੀ। ਉਸ ਨੇ ਐਪਲ ਬਾਕਸ ਸਟੂਡੀਓਜ਼ ਦੇ ਨਾਂ ਨਾਲ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: