ਕਰਨਾਟਕ ਹਾਈਕੋਰਟ ਨੇ ਸਿੱਖਿਅਕ ਸੰਸਥਾਵਾਂ ਵਿੱਚ ਹਿਜਾਬ ‘ਤੇ ਪਾਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਹਿਜਾਬ ਪਹਿਨਣਾ ਇਸਲਾਮ ਵਿੱਚ ਇੱਕ ਜ਼ਰੂਰੀ ਧਾਰਮਿਕ ਰਿਵਾਜ ਨਹੀਂ ਹੈ। ਅਦਾਲਤ ਨੇ ਕਿਹਾ ਕਿ ਸਕੂਲ ਯੂਨੀਫਾਰਮ ਦਾ ਲਾਗੂ ਹੋਣਾ ਵਾਜਬ ਪਾਬੰਦੀ ਹੈ, ਇਹ ਗੱਲ ਗਲਤ ਨਹੀਂ ਹੈ, ਜਿਸ ‘ਤੇ ਵਿਦਿਆਰਥੀ ਇਤਰਾਜ਼ ਨਹੀਂ ਕਰ ਸਕਦੇ।
ਚੀਫ ਜਸਟਿਸ ਰਿਤੁ ਰਾਜ ਅਵਸਥੀ, ਜਸਟਿਸ ਕ੍ਰਿਸ਼ਣਾ ਦੀਕਸ਼ਿਤ ਤੇ ਜਸਟਿਸ ਜੇ.ਐੱਮ. ਖਾਜੀ ਦੀ ਬੈਂਚ ਨੇ ਇਸ ‘ਤੇ ਫੈਸਲਾ ਸੁਣਾਇਆ ਹੈ। ਫਿਲਹਾਲ ਰਾਜ ਸਰਕਾਰ ਨੇ ਸਾਵਧਾਨੀ ਵਜੋਂ ਉਡੁੱਪੀ ਤੇ ਦੱਖਣ ਕੰਨੜ ਜ਼ਿਲ੍ਹਿਆਂ ਦੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
ਦੱਸ ਦੇਈਏ ਕਿ ਲੰਮੀ ਚੱਲੀ ਸੁਣਵਾਈ ਤੋਂ ਬਾਅਦ 25 ਫਰਵਰੀ ਨੂੰ ਹਾਈਕੋਰਟ ਦੀ ਬੈਂਚ ਨੇ ਇਸ ਮਾਮਲੇ ‘ਤੇ ਫੈਸਲਾ ਸੁਰੱਖਿਅਤ ਰਖ ਲਿਆ ਸੀ। ਇਸ ਤੋਂ ਪਹਿਲਾਂ 10 ਫਰਵਰੀ ਨੂੰ ਅੰਤਰਿਮ ਆਦੇਸ਼ ਜਾਰੀ ਕਰਕੇ ਹਾਈਕੋਰਟ ਨੇ ਸਕੂਲ ਤੇ ਕਾਲਜਾਂ ਵਿੱਚ ਅਗਲੇ ਫੈਸਲੇ ਤੱਕ ਹਿਜਾਬ ਪਹਿਨਣ ‘ਤੇ ਰੋਕ ਦਾ ਹੁਕਮ ਦਿੱਤਾ ਸੀ।
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਹਿਸਾਬ ਵਿਵਾਦ ‘ਤੇ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਤੇ ਰਾਜ ਨੂੰ ਅੱਗੇ ਵਧਾਓ। ਸਾਨੂੰ ਸਾਰਿਆਂ ਨੂੰ ਸ਼ਾਂਤੀ ਦਾ ਮਾਹੌਲ ਬਣਾ ਕੇ ਰਖਣਾ ਚਾਹੀਦਾ ਹੈ। ਵਿਦਿਆਰਥੀਆਂ ਦਾ ਮੁੱਢਲਾ ਕੰਮ ਅਧਿਐਨ ਤੇ ਗਿਆਨ ਹਾਸਲ ਕਰਨਾ ਹੈ। ਸਭ ਲੋਕ ਇੱਕ ਹੋ ਕੇ ਪੜ੍ਹਾਈ ਕਰਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੂਜੇ ਪਾਸੇ ਮਸ਼ਹੂਰ ਵਕੀਲ ਅਨਸ ਤਨਵੀਰ ਨੇ ਕਰਨਾਟਕ ਹਾਈਕੋਰਟ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕਹੀ ਹੈ। ਫੈਸਲੇ ਦੇ ਤੁਰੰਤ ਬਾਅਦ ਉਨ੍ਹਾਂ ਟਵੀਟ ਕਰਕੇ ਕਿਹਾ ਕਿ ‘ਉਡੁੱਪੀ ਵਿੱਚ ਹਿਜਾਬ ਮਾਮਲੇ ਨੂੰ ਲੈ ਕੇ ਆਪਣੇ ਮੁਵੱਕਿਲਾਂ ਨੂੰ ਮਿਲਿਆ। ਅਸੀਂ ਜਲਦ ਹੀ ਸੁਪਰੀਮ ਕੋਰਟ ਜਾ ਰਹੇ ਹਾਂ। ਇਹ ਕੁੜੀਆਂ ਹਿਜਾਬ ਪਹਿਨਣ ਦੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਪੜ੍ਹਾਈ ਜਾਰੀ ਰਖਣਗੀਆਂ। ਇਨ੍ਹਾਂ ਕੁੜੀਆਂ ਨੇ ਅਦਾਲਤਾਂ ਤੇ ਸੰਵਿਧਾਨ ਤੋਂ ਉਮੀਦ ਨਹੀਂ ਗੁਆਈ ਹੈ।