ਭਾਰਤ ਦੀ ਸਟਾਰ ਖਿਡਾਰੀ ਤੇ ਕਸ਼ਮੀਰੀ ਗੋਲਡਨ ਗਰਲ ਸਾਦੀਆ ਤਾਰਿਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਾਸਕੋ ਵੁਸ਼ੁ ਸਟਾਰਸ ਚੈਂਪੀਅਨਸ਼ਿਪ ਵਿੱਚ ਸਥਾਨਕ ਰੂਸੀ ਖਿਡਾਰੀ ਨੂੰ ਮਾਤ ਦਿੰਦੇ ਹੋਏ ਗੋਲਡ ਮੈਡਲ ਆਪਣੇ ਨਾਂ ਕਰ ਲਿਆ ਹੈ। ਸ਼੍ਰੀਨਗਰ ਦੀ ਰਹਿਣ ਵਾਲੀ ਸਾਦੀਆ ਤਾਰਿਕ ਜੂਨੀਅਰ ਨੈਸ਼ਨਲ ਵੁਸ਼ੁ ਚੈਂਪੀਅਨਸ਼ਿਪ ਵਿੱਚ ਦੋ ਵਾਰ ਗੋਲਡ ਮੈਡਲਿਸਟ ਰਹਿ ਚੁੱਕੀ ਹੈ। ਚੈਂਪੀਅਨਸ਼ਿਪ ਵਿੱਚ ਜੂਨੀਅਰ ਤੇ ਸੀਨੀਅਰ ਇੰਡੀਆ ਦੀ ਟੀਮ ਹਿੱਸਾ ਲੈ ਰਹੀ ਹੈ।
ਸਾਦੀਆ ਸ਼੍ਰੀਨਗਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਹਾਲ ਹੀ ਵਿੱਚ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 20ਵੀਂ ਜੂਨੀਅਰ ਨੈਸ਼ਨਲ ਵੁਸ਼ੁ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ ਜੰਮੂ-ਕਸ਼ਮੀਰ ਦੀ ਵੁਸ਼ੁ ਟੀਮ ਮੈਡਲ ਟੈਲੀ ਵਿੱਚ ਤੀਜੇ ਸਥਾਨ ‘ਤੇ ਰਹੀ।
ਸਾਬਕਾ ਖੇਡ ਮੰਤਰੀ ਏਥੈਂਸ ਓਲੰਪਿਕ ਓਲੰਪਿਕ ਮੈਡਲ ਜੇਤੂ ਰਾਜਵਰਧਨ ਰਾਠੌਰ ਨੇ ਵੀ ਸੋਸ਼ਲ਼ ਮੀਡੀਆ ‘ਤੇ ਸਾਦੀਆ ਦੇ ਗੋਲਡ ਜਿੱਤਣ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਸਾਦੀਆ ਸ਼੍ਰੀਨਗਰ ਦੇ ਕੈਮਰਾਮੈਨ ਤਾਰਿਕ ਲੋਨ ਦੀ ਧੀ ਹੈ। ਸਾਦੀਆ ਜੰਮੂ-ਕਸ਼ਮੀਰ ਦੇ ਉਨ੍ਹਾਂ ਪੰਜ ਵੁਸ਼ੁ ਖਿਡਾਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਦਸੰਬਰ ਵਿੱਚ ਚੀਨ ਵਿੱਚ ਆਯੋਜਿਤ ਹੋਣ ਵਾਲੇ ਨੌਜਵਾਨ ਏਸ਼ੀਆਈ ਖੇਡਾਂ ਲਈ ਟ੍ਰੇਂਡ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸਾਦੀਆ ਤਾਰਿਕ ਦੀ ਪ੍ਰਾਪਤੀ ਨਾਲ ਜੰਮੂ-ਕਸ਼ਮੀਰ ਵਿੱਚ ਖੁਸ਼ੀ ਦਾ ਮਾਹੌਲ ਹੈ। ਸਾਦੀਆ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਸਿਰਫ ਸਾਦਿਆ ਦਾ ਹੀ ਤਮਗਾ ਨਹੀਂ, ਸਗੋਂ ਉ੍ਹਾਂ ਦਾ ਵੀ ਹੈ।