ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਜਵਾਨਾਂ ਦੇ ਨਾਲ ਮੁੜ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕਸ਼ਮੀਰ ਵਿੱਚ 24 ਘੰਟਿਆਂ ਦੇ ਅੰਦਰ ਕਤਲ ਦੀਆਂ ਦੀ ਘਟਨਾਵਾਂ ਸਾਹਮਣੇ ਆਈਆਂ। ਇਸ ਮਗਰੋਂ ਕਸ਼ਮੀਰੀ ਪੰਡਤ ਆਪਣੀ ਸੁਰੱਖਿਆ ਨੂੰ ਲੈ ਕੇ ਜੰਮੂ ਤੋਂ ਲੈ ਕੇ ਸ਼੍ਰੀਨਗਰ ਤੱਕ ਪ੍ਰਦਰਸ਼ਨ ਕਰ ਰਹੇ ਹਨ। ਕਈ ਥਾਵਾਂ ‘ਤੇ ਪੁਲਿਸ ਤੇ ਪੰਡਤਾਂ ਵਿਚਾਲੇ ਧੱਕਾ-ਮੁੱਕੀ ਦੀ ਵੀ ਜਾਣਕਾਰੀ ਮਿਲੀ ਹੈ।
ਘਾਟੀ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਕਸ਼ਣੀਰੀ ਪੰਡਤ ਥਾਂ-ਥਾਂ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਬਡਗਾਮ ਦੇ ਸ਼ੇਖਪੋਰਾ ਵਿੱਚ ਪ੍ਰਦਰਸ਼ਨ ਕਰ ਰਹੇ ਕਸ਼ਮੀਰੀ ਪੰਡਤਾਂ ‘ਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਤੇ ਲਾਠੀਚਾਰਜ ਦਾ ਇਸਤੇਮਾਲ ਕੀਤਾ। ਇਹ ਸਾਰੇ ਲੋਕ ਸ਼੍ਰੀਨਗਰ ਏਅਰਪੋਰਟ ਅੱਡੇ ਵੱਲ ਮਾਰਚ ਕਰ ਰਹੇ ਹਨ।
ਇਸ ਤੋਂ ਪਹਿਲਾਂ ਕਸ਼ਮੀਰ ਵਿੱਚ 350 ਤੋਂ ਵੱਧ ਕਸ਼ਮੀਰੀ ਪੰਡਤ ਪ੍ਰਧਾਨ ਮੰਤਰੀ ਪੈਕੇਜ ਕਰਮਚਾਰੀਆਂ ਨੇ ਉਪਰਾਜਪਾਲ ਮਨੋਜ ਸਿਨ੍ਹਾ ਨੂੰ ਸਾਮੂਹਿਕ ਅਸਤੀਫਾ ਭੇਜਿਆ। ਇਨ੍ਹਾਂ ਦਾ ਕਹਿਣਾ ਹੈ ਕਿ ਰਾਹੁਲ ਭੱਟ ਦੀ ਅੱਤਵਾਦੀਆਂ ਵੱਲੋਂ ਹੱਤਿਆ ਤੋਂ ਬਾਅਦ ਉਹ ਇਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।
ਦੱਸ ਦੇਈਏ ਬੀਤੇ ਦਿਨ ਬਡਗਾਮ ਵਿੱਚ ਅੱਤਵਾਦੀਆਂ ਨੇ ਚਡੂਰਾ ਤਹਿਸੀਲਦਾਰ ਆਫਿਸ ਵਿੱਚ ਕਲਰਕ ਰਾਹੁਲ ਭੱਟ ਨੂੰ ਆਫਿਸ ਵਿੱਚ ਵੜ ਕੇ ਗੋਲੀ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਅੱਜ ਸ਼ੁੱਕਰਵਾਰ ਨੂੰ ਪੁਲਵਾਮਾ ਦੇ ਗੁਦੂਰਾ ਵਿੱਚ ਅੱਤਵਾਦੀਆਂ ਨੇ SPO ਰਿਆਜ ਅਹਿਮਦ ਥੋਕਰ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਡੀ.ਆਈ.ਜੀ. ਦੱਖਣੀ ਕਸ਼ਮੀਰ ਰੇਂਜ ਅਬਦੁਲ ਜੱਬਾਰ ਨੇ ਦੱਸਿਆ ਕਿ ਰਿਆਜ ਛੁੱਟੀ ‘ਤੇ ਸੀ ਤੇ ਆਪਣੇ ਬੱਚਿਆਂ ਦੀ ਸਕੂਲ ਬੱਸ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਉਸ ‘ਤੇ ਕਥਿਤ ਤੌਰ ‘ਤੇ ਫਾਇਰਿੰਗ ਕਰ ਦਿੱਤੀ।
ਰਾਹੁਲ ਭੱਟ ਦੀ ਪਤਨੀ ਮੀਨਾਕਸ਼ੀ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਦਫਤਰ ਵਿੱਚ ਜਾ ਕੇ ਪਹਿਲਾਂ ਪੁੱਛਿਆ ਕਿ ਰਾਹੁਲ ਭੱਟ ਕੌਣ ਹੈ ਤੇ ਗੋਲੀਆਂ ਚਲਾ ਦਿੱਤੀਆਂ। ਕੋਈ ਕਰਮਚਾਰੀ ਹੀ ਅੱਤਵਾਦੀਆਂ ਨਾਲ ਮਿਲਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਰਾਹੁਲ ਦਾ ਨਾਂ ਪਤਾ ਸੀ। ਉਸ ਨੇ ਦੱਸਿਆ ਕਿ ਰਾਹੁਲ ਲਗਾਤਾਰ ਟਰਾਂਸਫਰ ਦੀ ਮੰਗ ਕਰ ਰਹੇ ਸਨ, ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੂਜੇ ਪਾਸੇ ਬਡਗਾਮ ਵਿੱਚ ਸ਼ੇਖਪੋਰਾ ਪੰਡਤ ਕਾਲੋਨੀ ਦੇ ਕੋਲ ਕਸ਼ਮੀਰੀ ਪੰਡਤਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਅਨੰਤਨਾਗ ਵਿੱਚ ਵੀ ਕਸ਼ਮੀਰੀ ਪੰਡਤ ਸਰਕਾਰੀ ਕਰਮਚਾਰੀ ਸੰਘ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਨਹੀਂ ਮਿਲਦਾ ਉਹ ਨੌਕਰੀਆਂ ‘ਤੇ ਨਹੀਂ ਜਾਣਗੇ। ਕੈਂਪ ਵਿੱਚ ਰਹਿ ਰਹੇ ਕਸ਼ਮੀਰੀ ਪੰਡਤਾਂ ਨੇ ਹਾਈਵੇ ‘ਤੇ ਜਾਮ ਲਾ ਕੇ ਕੇਂਦਰ ਤੇ ਰਾਜ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।