ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ ਕਿ ‘ਹਿੰਮਤ ਹੈ ਤਾਂ ਐੱਮ.ਸੀ.ਡੀ. ਦੀਆਂ ਚੋਣਾਂ ਟਾਈਮ ‘ਤੇ ਕਰਵਾ ਕੇ ਤੇ ਜਿੱਤ ਕੇ ਵਿਖਾ ਦਿਓ ਅਸੀਂ ਸਿਆਸਤ ਛੱਡ ਦਿਆਂਗੇ।’
ਕੇਜਰੀਵਾਲ ਬੋਲੇ ਕਿ ਬੀਜੇਪੀ ਖੁਦ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੱਸਦੀ ਹੈ ਤੇ ਇਹ ਦਿੱਲੀ ਦੀ ਇੱਕ ਛੋਟੀ ਜਿਹੀ ਪਾਰਟੀ ਤੋਂ ਘਬਰਾ ਗਏ, ਦਿੱਲੀ ਦੀਆਂ ਛੋਟੀਆਂ ਜਿਹੀਆਂ ਚੋਣਾਂ ਤੋਂ ਘਰਾ ਗਏ, ਕੀ ਹਿੰਮਤ ਹੈ ਤੁਹਾਡੇ ਅੰਦਰ, ਲਾਅਨਤਾਂ ਨੇ ਤੁਹਾਡੇ ‘ਤੇ।’
ਕੇਜਰੀਵਾਲ ਨੇ ਬੀਜੇਪੀ ਨੂੰ ਲਲਕਾਰਦੇ ਹੋਏ ਕਿਹਾ ਕਿ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਟਾਲਨਾ ਸ਼ਹੀਦਾਂ ਦਾ ਅਪਮਾਨ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਦੇਸ਼ ਤੋਂ ਭਜਾ ਕੇ ਦੇਸ਼ ਵਿੱਚ ਜਨਤੰਤਰ ਸਥਾਪਤ ਕਰਨ ਲਈ ਕੁਰਬਾਨੀਆਂ ਦਿੱਤੀਆਂ ਸਨ। ਅੱਜ ਇਹ ਹਾਰ ਦੇ ਡਰੋਂ ਦਿੱਲੀ ਨਗਰ ਨਿਗਮ ਚੋਣਾਂ ਟਾਲ ਰਹੇ ਹਨ, ਕੱਲ੍ਹ ਇਹ ਰਾਜਾਂ ਤੇ ਦੇਸ਼ ਦੀਆਂ ਚੋਣਾਂ ਟਾਲਦੇਣਗੇ।
ਉਨ੍ਹਾਂ ਕਿਹਾ ਕਿ ਬੀਜੇਪੀ MCD ਦੀਆਂ ਚੋਣਾਂ ਟਾਲ ਰਹੀ ਹੈ ਕਿ ਦਿੱਲੀ ਦੇ ਤਿੰਨੋਂ ਨਿਗਮ ਇੱਕ ਕਰ ਰਹੀ ਹੈ, ਕੀ ਇਸ ਕਰਕੇ ਚੋਣਾਂ ਟਲ ਸਕੀਦਆਂ ਹਨ? ਕੱਲ੍ਹ ਨੂੰ ਗੁਜਰਾਤ ਵਿੱਚ ਹਾਰ ਰਹੇ ਹੋਣਗੇ ਤਾਂ ਕੀ ਇਹ ਕਹਿ ਕੇ ਚੋਣਾਂ ਟਾਲ ਸਕਦੇ ਹਨ ਕਿ ਗੁਜਰਾਤ ਤੇ ਮਹਾਰਾਸ਼ਟਰ ਨੂੰ ਇੱਕ ਕਰ ਰਹੇ ਹਨ? ਕੀ ਇਸੇ ਤਰ੍ਹਾਂ ਦਾ ਕੋਈ ਬਹਾਨਾ ਬਣਾ ਕੇ ਲੋਕ ਸਭਾ ਚੋਣਾਂ ਟਾਲੀਆਂ ਜਾ ਸਕਦੀਆਂ ਹਨ?
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦਿੱਲੀ ਦੇ ਮੁੱਖ ਮੰਤਰੀ ਨੇ ਅੱਜ ਮੀਡੀਆ ਨਾਲ ਗੱਲ ਕਰਦੇਹੋਏ ਕਿਹਾ ਕਿ ਅੱਜ ਸ਼ਹੀਦੀ ਦਿਵਸ ਹੈ, ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਤਿੰਨਾਂ ਨੂੰ ਫਾਂਸੀ ‘ਤੇ ਲਟਕਾਇਆ ਗਿਆ ਸੀ। ਤਿੰਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਦੇਸ਼ ਆਜ਼ਾਦ ਹੋਇਆ, ਇੱਕ ਸੰਵਿਧਾਨ ਬਣਿਆ, ਸੰਵਿਧਾਨ ਵਿੱਚ ਜਨਤਾ ਨੂੰ ਪੂਰੀ ਤਾਕਤ ਦਿੱਤੀ ਗਈ ਕਿ ਜਨਤਾ ਆਪਣੀ ਸਰਕਾਰ ਚੁਣੇ ਤੇ ਉਹ ਸਰਕਾਰ ਜਨਤਾ ਦੇ ਸੁਪਨਿਆਂ ਨੂੰ ਪੂਰਾ ਕਰੇ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਵੇਖਣ ਨੂੰ ਮਿਲ ਰਿਹਾ ਹੈ, ਉਹ ਇੱਕ ਤਰ੍ਹਾਂ ਤੋਂ ਸ਼ਹੀਦਾਂ ਦੇ ਬਲਿਦਾਨ ਦਾ ਅਪਮਾਨ ਹੈ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦਿੱਲੀ ਵਿੱਚ ਨਗਰ ਨਿਗਮ ਦੀਆਂ ਚੋਣਾਂ ਟਾਲ ਰਹੀ ਹੈ।