ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ 22 ਹਜ਼ਾਰ ਦੇ ਕਰੀਬ ਆਂਗਣਵਾੜੀ ਮਹਿਲਾ ਵਰਕਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਨੇੜੇ ਹੜਤਾਲ ਤੇ ਰੋਸ ਮੁਜ਼ਾਹਰਾ ਕਰ ਰਹੀਆਂ ਹਨ। ਇਹ ਸਾਰੀਆਂ ਆਂਗਣਵਾੜੀ ਵਰਕਰਾਂ ਦਿੱਲੀ ਦੇ ਵੱਖ-ਵੱਖ ਕੇਂਦਰਾਂ ਤੋਂ ਆ ਕੇ ਇਥੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਹਨ। ਹੁਣ ਕੇਜਰੀਵਾਲ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨਦੇ ਹੋਏ ਉਨ੍ਹਾਂ ਦਾ ਮਾਣ-ਭੱਤਾ ਵਧਾਉਣ ਦਾ ਫੈਸਲਾ ਕੀਤਾ ਹੈ ਜੋ ਪੂਰੇ ਦੇਸ਼ ਵਿੱਚ ਬਾਕੀ ਸਾਰੇ ਰਾਜਾਂ ਤੋਂ ਵੱਧ ਹੋਵੇਗਾ।
ਆਂਗਣਵਾੜੀ ਮਹਿਲਾ ਵਰਕਰਾਂ ਦੇ ਇਸ ਅੰਦੋਲਨ ਬਾਰੇ ਦਿੱਲੀ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਰਜਿੰਦਰ ਪਾਲ ਗੌਤਮ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ 2017 ਵਿੱਚ ਆਂਗਣਵਾੜੀ ਵਰਕਰਾਂ ਦੇ ਵਰਕਰਸ ਹੈਲਪਰਸ ਦਾ ਮਾਣ-ਭੱਤਾ ਵਧਾਇਆ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਲੋਕ ਹੜਤਾਲ ‘ਤੇ ਹਨ। ਉਨ੍ਹਾਂ ਆਪਣਾ ਮੰਗ-ਪੱਤਰ ਸਾਨੂੰ ਦਿੱਤਾ ਸੀ, ਅਸੀਂ ਫੈਸਲਾ ਕੀਤਾ ਹੈ ਕਿ ਅੱਜ ਦੇ ਹਿਸਾਬ ਨਾਲ ਉਨ੍ਹਾਂ ਦਾ ਮਾਣ-ਭੱਤਾ ਵਧਾਇਆ ਜਾਵੇ। ਅਜੇ ਆਂਗਣਵਾਰੀ ਵਰਕਰਾਂ ਨੂੰ 9878 ਰੁਪਏ ਹਰ ਮਹੀਨੇ ਮਿਲ ਰਹੇ ਹਨ, ਇਸ ਨੂੰ ਵਧਾ ਕੇ 11220 ਕੀਤਾ ਜਾ ਰਿਹਾ ਹੈ। ਨਾਲ ਹੀ 1500 ਕਨਵੇਂਸ ਐਂਡ ਕਮਿਊਨੇਕਸਨ ਅਲਾਵੇਂਸ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹੁਣ ਤੱਕ 200 ਰੁਪਏ ਹਰ ਮਹੀਨੇ ਕਮਿਊਨੀਕੇਸ਼ਨ ਅਲਾਉਂਸ ਮਿਲਦਾ ਸੀ। ਹੁਣ ਆਂਗਣਬਾੜੀ ਵਰਕਰਾਂ ਨੂੰ ਕੁਲ 12,720 ਰੁਪਏ ਮਿਲਣਗੇ। ਇਹ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਹਨ। ਇਸੇ ਤਰ੍ਹਾਂ ਆਂਗਣਵਾੜੀ ਹੈਲਪਰਸ ਨੂੰ ਹੁਣ ਤੱਕ 4839 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ। ਹੁਣ ਇਸ ਨੂੰ ਵਧਾ ਕੇ 5610 ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਵੀ 1200 ਰੁਪਏ ਹਰ ਮਹੀਨੇ ਵੱਖਰੇ ਤੌਰ ‘ਤੇ ਮਿਲਣਗੇ ਯਾਨੀ ਹੁਣ ਕੁਲ 6810 ਰੁਪਏ ਮਿਲਣਗੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੌਤਮ ਨੇ ਦੱਸਿਆ ਕਿ ਹਰਿਆਣਾ ਨੇ ਇੱਕ ਹਫ਼ਤਾ ਪਹਿਲਾਂ ਵਰਕਰਾਂ ਦਾ ਮਾਣ-ਭੱਤਾ ਵਧਾ ਕੇ 12661 ਕੀਤਾ ਸੀ, ਪਰ ਅਸੀਂ 12,720 ਕਰ ਦਿੱਤਾ ਹੈ। ਦੂਜੇ ਪਾਸੇ ਉਹ ਹੈਲਪਰਸ ਨੂੰ 6781 ਰੁਪਏ ਦੇ ਰਹੇ ਹਨ ਤੇ ਅਸੀਂ 6810 ਰੁਪਏ ਕਰ ਦਿੱਤਾ ਹੈ।