ਅਹਿਮਦਾਬਾਦ: ਪੰਜਾਬ ਚੋਣਾਂ ਵਿੱਚ ਆਪਣੀ ਜ਼ਬਰਦਸਤ ਜਿੱਤ ਤੋਂ ਬਾਅਦ ਉਤਸ਼ਾਹਿਤ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦਾ ਹੁਣ ਸਾਰਾ ਧਿਆਨ ਪੀ.ਐੱਮ. ਮੋਦੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰੇਲੂ ਮੈਦਾਨ ਗੁਜਰਾਤ ਵੱਲ ਹੈ, ਜਿਥੇ ਇਸ ਸਾਲ ਦੇ ਅਖੀਰ ਵਿੱਚ ਵੋਟਾਂ ਪੈਣੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਨੇ ਅੱਜ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਵਿੱਚ ਤਿਰੰਗਾ ਯਾਤਰਾ ਨਾਂ ਦਾ ਰੋਡ ਸ਼ੋਅ ਕੱਢਿਆ।
ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਜਪਾ 25 ਸਾਲਾਂ ਤੋਂ ਗੁਜਰਾਤ ਵਿੱਚ ਸੱਤਾ ਵਿੱਚ ਹੈ ਪਰ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰ ਸਕੀ। ਮੈਂ ਇੱਥੇ ਕਿਸੇ ਪਾਰਟੀ ਦੀ ਆਲੋਚਨਾ ਕਰਨ ਨਹੀਂ ਆਇਆ। ਮੈਂ ਇੱਥੇ ਭਾਜਪਾ ਨੂੰ ਹਰਾਉਣ ਨਹੀਂ ਆਇਆ। ਮੈਂ ਕਾਂਗਰਸ ਨੂੰ ਹਰਾਉਣ ਨਹੀਂ ਆਇਆ। ਮੈਂ ਗੁਜਰਾਤ ਨੂੰ ਜਿੱਤਣ ਆਇਆ ਹਾਂ। ਅਸੀਂ ਗੁਜਰਾਤ ਅਤੇ ਗੁਜਰਾਤੀਆਂ ਨੂੰ ਜੇਤੂ ਬਣਾਉਣਾ ਹੈ। ਅਸੀਂ ਗੁਜਰਾਤ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ।
ਉਨ੍ਹਾਂ ਕਿਹਾ ਕਿ 25 ਸਾਲਾਂ ਮਗਰੋਂ ਭਾਜਪਾ ਹੁਣ ਹੰਕਾਰੀ ਹੋ ਚੁੱਕੀ ਹੈ, ਉਹ ਹੁਣ ਲੋਕਾਂ ਦੀ ਨਹੀਂ ਸੁਣਦੀ। ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ, ਜਿਵੇਂ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਦਿੱਤਾ। ਜੇ ਤੁਹਾਨੂੰ ਅਸੀਂ ਪਸੰਦ ਨਾ ਆਏ ਤਾਂ ਅਗਲੀ ਵਾਰ ਸਾਨੂੰ ਬਦਲ ਦਈਓ, ‘ਆਪ’ ਨੂੰ ਇੱਕ ਮੌਕਾ ਦਿਓ, ਤੁਸੀਂ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਓਗੇ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਛਾਂਟੇ ਜਾ ਚੁੱਕੇ ਹਨ, ਹੁਣ ਅਸੀਂ ਗੁਜਰਾਤ ਦੀ ਤਿਆਰੀ ਕਰ ਰਹੇ ਹਾਂ।”