ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ ਮਾਮਲੇ ਮਿਲਣ ਪਿੱਛੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਵੱਲੋਂ ਪ੍ਰਭਾਵਿਤ ਦੇਸ਼ਾਂ ਤੋਂ ਫਲਾਈਟਾਂ ਨਾ ਰੋਕਣ ‘ਤੇ ਅਫਸੋਸ ਜ਼ਾਹਿਰ ਕੀਤਾ।
ਦੱਸ ਦੇਈਏ ਕਿ ‘ਓਮੀਕ੍ਰੋਨ’ ਦੇ ਖਤਰੇ ਵਿਚਕਾਰ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ‘ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਅੱਜ ਭਾਰਤ ਵਿੱਚ 63 ਸਾਲਾ ਬੰਦੇ ਸਣੇ ਦੋ ਲੋਕ ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਤੋਂ ਸੰਕ੍ਰਮਿਤ ਪਾਏ ਗਏ ਹਨ, ਜਿਸ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਬੜੇ ਅਫਸੋਸ ਵਾਲੀ ਗੱਲ ਹੈ ਕਿ ਅਸੀਂ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ‘ਤੇ ਰੋਕ ਨਹੀਂ ਲਾਈ।
ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੌਰ ਦਾ ਗਾਂਧੀ ਪਰਿਵਾਰ ‘ਤੇ ਹਮਲਾ, ‘ਕਾਂਗਰਸ ਲੀਡਰਸ਼ਿਪ ਕਿਸੇ ਇਕ ਜਣੇ ਦੀ ਜਾਗੀਰ ਨਹੀਂ’
ਦੱਸ ਦੇਈਏ ਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਵੇਰੀਏਂਟ ਡੈਲਟਾ ਤੋਂ 5 ਗੁਣਾ ਵੱਧ ਖਤਰਨਾਕ ਹੈ। ਹੁਣ ਤੱਕ 29 ਦੇਸ਼ਾਂ ਵਿੱਚ ਇਸ ਦੇ 373 ਮਾਮਲੇ ਮਿਲ ਚੁੱਕੇ ਹਨ। ਹੁਣ ਤੱਕ ਇਸ ਦੇ ਸਾਰੇ ਮਾਮਲਿਆਂ ਵਿੱਚ ਹਲਕੇ ਲੱਛਣ ਹੀ ਪਾਏ ਗਏ ਹਨ।