ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ‘ਤੇ ਖਾਲਿਸਤਾਨ ਸਮਰਥਕ ਹੋਣ ਦਾ ਦੋਸ਼ ਲਾਉਣ ਵਾਲੇ ਕੁਮਾਰ ਵਿਸ਼ਵਾਸ ਦੀਆਂ ਟਿੱਪਣੀਆਂ ਦਾ ਸਮਰਥਨ ਕਰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕੀਤਾ।
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਲਖਨਊ ਪਹੁੰਚ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੁਮਾਰ ਵਿਸ਼ਵਾਸ ਨੂੰ ਅੱਤਵਾਦੀਆਂ ਦੀ ਪਛਾਣ ਲਈ ਵਨ-ਮੈਨ ਫੋਰਸ ਵਜੋਂ ਭਰਤੀ ਕਰ ਲੈਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਕੁਮਾਰ ਵਿਸ਼ਵਾਸ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਜਾਂ ਖਾਲਿਸਤਾਨ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ। ਉਨ੍ਹਾਂ ਦੇ ਇਸ ਬਿਆਨ ਨੇ ਪਿਛਲੇ ਦਿਨੀਂ ਸਿਆਸੀ ਤੂਫਾਨ ਖੜ੍ਹਾ ਕਰ ਦਿੱਤਾ ਸੀ।
ਸੋਮਵਾਰ ਨੂੰ ਲਖਨਊ ਵਿੱਚ ਇੱਕ ਜਨ ਸਭਾ ਨੂੰ ਸੰਬੋਧਤ ਕਰਦਿਆਂ ਕੇਜਰੀਵਾਲ ਨੇ ਕਿਹਾਕਿ ਬੇਜੀਪੀ ਨੇ ਸਾਰੀਆਂ ਏਜੰਸੀਆਂ ਤੋਂ ਛਾਪੇ ਮਰਵਾਏ, ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਮੈਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਗਾਜੀਆਬਾਦ ਦੇ ਇੱਕ ਕਵੀ ਨੇ ਸੁਪਨਾ ਵੇਖਿਆ ਕਿ ਕੇਜਰੀਵਾਲ ਅੱਤਵਾਦੀ ਹੈ।
ਕੇਜਰੀਵਾਲ ਨੇ ਕਿਹਾ ਕਿ ਮੈਂ ਪੁੱਛਿਆ ਕਿ ਮੇਰੇ ਘਰ ‘ਤੇ ਕੀ ਕੁਝ ਮਿਲਿਆ ਤਾਂ ਉਨ੍ਹਾਂ ਨੇ ਦੱਸਿਆ ਕੁਝ ਨਹੀਂ ਮਿਲਿਆ। ਤਾਂ ਮੈਂ ਪੁੱਛਿਆ ਫਿਰ ਛਾਪੇ ਕਿਉਂ ਮਰਵਾਏ, ਉਹ ਕਹਿਣ ਲੱਗੇ ਕਿ ਗਾਜੀਆਬਾਦ ਵਿੱਚ ਕੋਈ ਕਵੀ ਰਹਿੰਦਾ ਹੈ। ਉਸ ਨੇ ਦੱਸਿਆ ਸੀ ਕਿ ਕੇਜਰੀਵਾਲ ਅੱਤਵਾਦੀ ਹੈ। ਉਸ ਦੇ ਸੁਪਨੇ ਵਿੱਚ ਆਇਆ ਸੀ ਕਿ ਸੱਤ ਸਾਲ ਪਹਿਲਾਂ ਮੈਂ ਉਸ ਕਵੀ ਨੂੰ ਕਹਿ ਰਿਹਾ ਸੀ ਕਿ ਮੈਂ ਭਾਰਤ ਦੇ ਦੋ ਹਿੱਸੇ ਕਰ ਦਿਆੰਗਾ ਤੇ ਇੱਕ ਹਿੱਸੇ ਦਾ ਪ੍ਰਧਾਨ ਮੰਤਰੀ ਬਣ ਜਾਵਾਂਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਕੇਜਰੀਵਾਲ ਨੇ ਕਿਹਾ ਕਿ ਮੈਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਮੈਂ ਕਿਥੋਂ ਭਾਰਤ ਦੇ ਦੋ ਹਿੱਸੇ ਕਰ ਦਿਆੰਗਾ। ਤੁਹਾਡੀ ਈਡੀ ਨੂੰ ਨਹੀਂ ਪਤਾ ਲੱਗਾ, ਰਾਅ ਤੇ ਸੀਬੀਆਈ ਨੂੰ ਪਤਾ ਨਹੀਂ ਲੱਗਾ। ਤੁਸੀਂ ਅਜਿਹਾ ਕਰੋ ਕਿ ਇਨ੍ਹਾਂ ਸਾਰੀਆਂ ਏਜੰਸੀਆਂ ਨੂੰ ਬੰਦ ਕਰ ਦਿਓ ਤੇ ਉਸ ਕਵੀ ਨੂੰ ਹੀ ਰਖ ਲਓ। ਉਹੀ ਦੱਸ ਦਿਆ ਕਰੇਗਾ ਕਿ ਸੁਪਨੇ ਵਿੱਚ ਕੀ ਆ ਰਿਹਾ ਹੈ ਤੇ ਕੀ ਨਹੀਂ ਆ ਰਿਹਾ।”
ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿੱਚ ਇਨ੍ਹਾਂ ਲੋਕਾਂ ਨੇ ਦੇਸ਼ ਦੀ ਸੁਰੱਖਿਆ ਦਾ ਤਮਾਸ਼ਾ ਬਣਾਇਆ ਹੋਇਆ ਹੈ। ਕਾਮੇਡੀ ਕੀਤੀ ਹੋਈ ਹੈ। ਜਿਸ ਨੂੰ ਵੇਖੋ ਅੱਤਵਾਦੀ ਕਹਿ ਦਿੰਦੇ ਹਨ। ਪਿਛਲੇ ਦਿਨੀਂ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਤਾਂ ਕਹਿ ਦਿੱਤਾ ਕਿ ਕਿਸਾਨ ਅੱਤਵਾਦੀ ਹਨ।