ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਆ ਰਹੇ ਹਨ। ਜਲੰਧਰ ਵਿੱਚ ਉਹ ਆਮ ਆਦਮੀ ਪਾਰਟੀ ਦੇ ਨਾਰਥ, ਸੈਂਟਰਲ ਅਤੇ ਕੈਂਟ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਤੋਂ ਪਹਿਲਾਂ ਉਹ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਵਿੱਚ ਸਥਿਤ ਗੁਰੂ ਰਵਿਦਾਸ ਮੰਦਰ ਵਿੱਚ ਮੱਥਾ ਟੇਕਣਗੇ।
ਇਸ ਪਿੱਛੋਂ ਕੇਜਰੀਵਾਲ ਲੋਕਾਂ ਨਾਲ ਨੁੱਕੜ ਮੀਟਿੰਗਾਂ ਵੀ ਕਰਨਗੇ। ਇਸ ਦੇ ਨਾਲ ਹੀ ਖੁੱਲ੍ਹੀ ਕਾਰ ‘ਚ ਜਾ ਕੇ ਰੋਡ ਸ਼ੋਅ ਵੀ ਕਰਨਗੇ। ਜਲੰਧਰ ਦੇ ਭਗਤ ਸਿੰਘ ਚੌਕ ਤੋਂ ਲੈ ਕੇ ਪਟੇਲ ਚੌਂਕ ਤੱਕ ਪਾਰਟੀ ਦੇ ਉਮੀਦਵਾਰ ਦਿਨੇਸ਼ ਢੱਲੇ ਦੇ ਹੱਕ ਵਿੱਚ ਉਹ ਇੱਕ ਵਜੇ ਖੁੱਲ੍ਹੀ ਗੱਡੀ ਵਿੱਚ ਬੈਠ ਕੇ ਪੈਦਲ ਚੋਣ ਪ੍ਰਚਾਰ ਕਰਨਗੇ।
ਉਹ ਦੁਪਹਿਰ 2.30 ਵਜੇ ਜਲੰਧਰ ਕੈਂਟ ਪਹੁੰਚਣਗੇ। ਉੱਥੇ ਪਾਰਟੀ ਉਮੀਦਵਾਰ ਸਾਬਕਾ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿੱਚ ਨਾਗਪਾਲ ਮੈਡੀਕੋਜ਼ ਨੇੜੇ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਕੇਜਰੀਵਾਲ ਦੁਬਾਰਾ ਸੈਂਟਰਲ ਹਾਲ ‘ਚ ਆਉਣਗੇ ਅਤੇ ਬਾਅਦ ਦੁਪਹਿਰ 3.30 ਵਜੇ ਮੋਬਾਈਲ ਪੁਆਇੰਟ ਨੇੜੇ ਪਾਰਟੀ ਉਮੀਦਵਾਰ ਰਮਨ ਅਰੋੜਾ ਵੱਲੋਂ ਰੱਖੀ ਗਈ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸ਼ਾਮ ਨੂੰ ਫਿਰ ਤੋਂ ਅਰਵਿੰਦ ਕੇਜਰੀਵਾਲ ਨਾਰਥ ਹਾਲ ‘ਚ ਜਾ ਕੇ ਦਿਨੇਸ਼ ਢੱਲ ਲਈ ਚੋਣ ਪ੍ਰਚਾਰ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਵੋਟਾਂ ਪੈਣ ਤੱਕ ਪੰਜਾਬ ‘ਚ ਹੀ ਰਹਿਣਗੇ ਅਤੇ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਉਹ ਬੀਤੇ ਦਿਨੀਂ ਲੁਧਿਆਣਾ ਵਿਖੇ ਸਨ। ਉਨ੍ਹਾਂ ਆਪਣਾ ਚੋਣ ਪ੍ਰਚਾਰ ਸਫ਼ਰ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ। ਫਗਵਾੜਾ ‘ਚ ਰੋਡ ਸ਼ੋਅ ਕੱਢ ਕੇ ਲੋਕਾਂ ਤੋਂ ਆਮ ਆਦਮੀ ਪਾਰਟੀ ਦੇ ਹੱਕ ‘ਚ ਵੋਟਾਂ ਮੰਗੀਆਂ।