ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਮੁੜ ਚੋਣ ਪ੍ਰਚਾਰ ਲਈ ਪੰਜਾਬ ਵਿੱਚ ਆਪਣੇ ਤੂਫਾਨੀ ਦੌਰੇ ‘ਤੇ ਪਹੁੰਚ ਰਹੇ ਹਨ। ਇਸ ਵਾਰ ਕੇਜਰੀਵਾਲ ਮਹਿਲਾ ਵੋਟਰਾਂ ਨੂੰ ਲੁਭਾਉਣ ਦੀ ਤਿਆਰੀ ਵਿੱਚ ਹਨ। ਉਹ ਭਲਕੇ ਮੋਗਾ ਵਿੱਚ ਔਰਤਾਂ ਲਈ ਇੱਕ ਵੱਡਾ ਐਲਾਨ ਕਰ ਸਕਦੇ ਹਨ। ਉਨ੍ਹਾਂ ਵੱਲੋਂ 23 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਵੀ ਸੱਦੀ ਗਈ ਹੈ, ਜਿਸ ਵਿੱਚ ਵੱਡਾ ਐਲਾਨ ਕਰ ਸਕਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਪਣੇ ਪੰਜਾਬ ਦੌਰੇ ਦੌਰਾਨ ਦੋ ਗਾਰੰਟੀਆਂ ਦੇ ਚੁੱਕੇ ਹਨ। ਹੁਣ ਤੀਜੀ ਗਾਰੰਟੀ ਦੇਣ ਲਈ ਭਲਕੇ ਮੋਗਾ ਪਹੁੰਚ ਰਹੇ ਹਨ, ਜੋਕਿ ਔਰਤਾਂ ਨੂੰ ਲੈ ਕੇ ਹੋਵੇਗੀ।
ਪਾਰਟੀ ਦੀ ਇੱਕ ਮਹਿਲਾ ਆਗੂ ਨੇ ਦੱਸਿਆ ਕਿ ਇਸ ਵਾਰ ਕੇਜਰੀਵਾਲ ਔਰਤਾਂ ਨੂੰ ਲੈ ਕੇ ਵੱਡਾ ਐਲਾਨ ਕਰਨਗੇ, ਜਿਸ ਦੇ ਚੱਲਦਿਆਂ ਪੂਰੇ ਸੂਬੇ ਦੇ ਮਹਿਲਾ ਵਿੰਗ ਦੀਆਂ ਔਰਤਾਂ ਨੂੰ ਇਥੇ ਸੱਦਾ ਦਿੱਤਾ ਗਿਆ ਹੈ। ਕੇਜਰੀਵਾਲ ਪੰਜਾਬ ਵਿੱਚ ਦੋ ਦਿਨਾਂ ਦੀ ਫੇਰੀ ‘ਤੇ ਹਨ। ਉਹ ਫਲਾਈਟ ਰਾਹੀਂ ਭਲਕੇ 11.30 ਵਜੇ ਦੇ ਕਰੀਬ ਅੰਮ੍ਰਿਤਸਰ ਤੇ ਇੱਕ ਵਜੇ ਦੇ ਕਰੀਬ ਮੋਗਾ ਵਿਖੇ ਪਹੁੰਚ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਇਹ ਵੀ ਪੜ੍ਹੋ : ਸਚਿਨ ਪਾਇਲਟ ਨੂੰ CM ਚਿਹਰੇ ਵਜੋਂ ਉਤਾਰ ਸਕਦੀ ਹੈ ਕਾਂਗਰਸ, ਪਾਰਟੀ ‘ਚ ਗੁੱਟਬਾਜ਼ੀ ਖ਼ਤਮ ਕਰਨ ਦੀ ਕੋਸ਼ਿਸ਼
ਦੱਸਣਯੋਗ ਹੈ ਕਿ ਕੇਜਰੀਵਾਲ ਨੇ ਪੰਜਾਬ ਵਿੱਚ ਪਹਿਲਾਂ ਦੋ ਗਾਰੰਟੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਪਹਿਲੀ ਗਾਰੰਟੀ 300 ਯੂਨਿਟ ਤੱਕ ਮੁਫਤ ਬਿਜਲੀ ਤੇ ਬਕਾਇਆ ਬਿੱਲ ਮਾਫ ਕਰਨ ਦੀ ਹੈ। ਦੂਜੀ ਗਾਰੰਟੀ ਵਿੱਚ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਦੀ ਗੱਲ ਕਹੀ ਸੀ, ਜਿਸ ਵਿੱਚ ਹੈਲਥ ਕਾਰਡ ਰਾਹੀਂ ਲੋਕਾਂ ਦਾ ਇਲਾਜ ਹੋਵੇਗਾ ਅਤੇ ਸੂਬੇ ਵਿੱਚ 16 ਹਜ਼ਾਰ ਹਸਪਤਾਲ ਖੋਲ੍ਹੇ ਜਾਣਗੇ।