ਰੂਪਨਗਰ ਜ਼ਿਲ੍ਹਾ ਜੇਲ੍ਹ ਵਿੱਚ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜ਼ਿਲ੍ਹਾ ਜੇਲ੍ਹ ਵਿੱਚ ਮੁੜ ਮੋਬਾਈਲ ਬਰਾਮਦ ਹੋਇਆ ਹੈ। ਇੱਕ ਮਹੀਨੇ ਵਿੱਚ ਮੋਬਾਈਲ ਮਿਲਣ ਦੀ ਇਹ ਤੀਜੀ ਘਟਨਾ ਹੈ। ਜੇਲ੍ਹ ਪ੍ਰਸ਼ਾਸਨ ਨੂੰ ਕੈਦੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਕੀਪੈਡ ਮੋਬਾਈਲ ਬਰਾਮਦ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਰੂਪਨਗਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਬੰਦੀ ਬੈਰਕ ਨੰਬਰ ਇੱਕ ਵਿੱਚ ਰੱਖਿਆ ਗਿਆ ਸੀ। ਕੈਦੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਮੰਗਾ ਵਾਸੀ ਪਿੰਡ ਸਕਰੂਲਾਪੁਰ ਵੱਜੋਂ ਹੋਈ ਹੈ। ਥਾਣਾ ਖਰੜ, ਜ਼ਿਲ੍ਹਾ ਮੁਹਾਲੀ ਦੇ ਜੇਲ੍ਹ ਪ੍ਰਸ਼ਾਸਨ ਨੇ ਜਦੋਂ ਗੁਰਪ੍ਰੀਤ ਸਿੰਘ ਦੀ ਤਲਾਸ਼ੀ ਲਈ ‘ਤਾਂ ਉਸ ਕੋਲੋਂ ਇੱਕ ਬਿਨਾਂ ਸਿਮ ਕਾਰਡ ਵਾਲਾ ਕੀਪੈਡ ਮੋਬਾਈਲ ਬਰਾਮਦ ਕੀਤਾ ਹੈ। ਇਸ ਮਗਰੋਂ ਕੈਦੀ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੰਬਾਲਾ ‘ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ 3 ਡੱਬੇ, ਕਈ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ
ਦੱਸ ਦੇਈਏ ਕਿ ਰੂਪਨਗਰ ਜੇਲ੍ਹ ਦੀ ਸੁਰੱਖਿਆ ਤਿੰਨ ਪੱਧਰੀ ਸੁਰੱਖਿਆ ਪ੍ਰਣਾਲੀ ਹੈ। ਜਿਸ ਵਿੱਚ ਪਹਿਲੇ ਪੱਧਰ ਦੀ ਚਾਰ ਦੀਵਾਰੀ ਦਸ ਫੁੱਟ ਉੱਚੀ ਹੈ। ਇਸ ਨੂੰ ਕੰਡਿਆਲੀ ਤਾਰ ਨਾਲ ਢੱਕਿਆ ਹੋਇਆ ਹੈ। ਇੱਥੇ ਸੁਰੱਖਿਆ ਕਰਮੀ ਵਿਸ਼ੇਸ਼ ਤੌਰ ‘ਤੇ ਮੋਰਚਾ ਬਣਾ ਕੇ ਚੌਵੀ ਘੰਟੇ ਤਾਇਨਾਤ ਰਹਿੰਦੇ ਹਨ। ਦੂਜੇ ਪਾਸੇ ਪੰਜਾਹ ਫੁੱਟ ਉੱਚੀ ਕੰਧ ਹੈ। ਉਸ ‘ਤੇ ਵੀ ਹਰ ਸਮੇਂ ਸੁਰੱਖਿਆ ਕਰਮਚਾਰੀ ਤਾਇਨਾਤ ਰਹਿੰਦੇ ਹਨ। ਫਿਰ ਜੇਲ੍ਹ ਦੀ ਅੰਦਰੂਨੀ ਸੁਰੱਖਿਆ ਹੈ। ਇਸ ਦੇ ਬਾਵਜੂਦ ਕੈਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: