ਕੈਨੇਡਾ ‘ਚ ਖਾਲਿਸਤਾਨ ਸਮਰਥਕਾਂ ਦੀ ਘਿਨਾਉਣੀ ਹਰਕਤ ਸਾਹਮਣੇ ਆਈ ਹੈ। ਬੰਦੀ ਛੋੜ ਦਿਵਸ ਮੌਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਖਾਲਿਸਤਾਨੀ ਨਾਅਰੇ ਲਗਾਉਂਦੇ ਹੋਏ ਭਾਰਤ ਦੀ ਸ਼ਾਨ ਤਿਰੰਗੇ ਦਾ ਅਪਮਾਨ ਵੀ ਕੀਤਾ। ਕਾਰ ‘ਚ ਤਿਰੰਗਾ ਝੰਡਾ ਲੈ ਕੇ ਜਾ ਰਹੇ ਲੋਕਾਂ ਦੇ ਹੱਥੋਂ ਇਸ ਨੂੰ ਖੋਹ ਕੇ ਉਸ ਦਾ ਅਪਮਾਨ ਕੀਤਾ ਗਿਆ।
ਦਰਅਸਲ ਬੰਦੀ ਛੋੜ ਦਿਵਸ ਦੀ ਰਾਤ ਭਾਰਤ ਤੋਂ ਬਲੈਕ ਲਿਸਟ ਕੀਤੇ ਖਾਲਿਸਤਾਨੀ ਸਮਰਥਕ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਲੈ ਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਪਹੁੰਚੇ। ਉਥੇ ਉਨ੍ਹਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਬਾਰੇ ਜਦੋਂ ਉਥੇ ਰਹਿੰਦੇ ਭਾਰਤੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਆਪਣੀਆਂ ਗੱਡੀਆਂ ਵਿਚ ਤਿਰੰਗੇ ਲੈ ਕੇ ਮੌਕੇ ‘ਤੇ ਪਹੁੰਚ ਗਏ।
ਦਰਅਸਲ ਭਾਰਤ ਤੋਂ ਬਲੈਕ ਲਿਸਟਿਡ ਖਾਲਿਸਤਾਨੀ ਸਮਰਥਕ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਬੰਦੀ ਛੋੜ ਦਿਵਸ ਦੀ ਰਾਤ ਨੂੰ ਹੱਥਾਂ ਵਿੱਚ ਆਪਣੇ ਖਾਲਿਸਤਾਨੀ ਝੰਡੇ ਲੈ ਕੇ ਪਹੁੰਚ ਗਏ।
ਗੱਡੀਆਂ ਵਿੱਚ ਤਿਰੰਗੇ ਝੰਡੇ ਵੇਖ ਕੇ ਖਾਲਿਸਤਾਨੀ ਸਮਰਥਕ ਭੜਕ ਉਠੇ। ਕਾਰਾਂ ਦੇ ਅੱਗੇ ਖੜ੍ਹੇ ਹੋ ਗਏ। ਇਸ ਤੋਂ ਬਾਅਦ ਜ਼ੋਰ-ਜ਼ੋਰ ਨਾਲ ਖਾਲਿਸਤਾਨੀ ਨਾਅਰੇ ਲਾਉਣ ਲੱਗੇ। ਕਾਰਾਂ ਵਿੱਚ ਬੈਠੇ ਲੋਕ ਵੀ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣਏ ਲੱਗ ਪਏ। ਖਾਲਿਸਤਾਨੀ ਸੜਕ ‘ਤੇ ਓਪਨ ਵਿੱਚ ਖੜ੍ਹੇ ਸਨ ਜਦਕਿ ਤਿਰੰਗੇ ਲੈ ਕੇ ਭਾਰਤੀ ਕਾਰਾਂ ਵਿੱਚ ਸਨ। ਖਾਲਿਸਤਾਨੀ ਸਮਰਥਕ ਤਿਰੰਗੇ ਝੰਡੇ ‘ਤੇ ਟੁੱਟ ਪਏ।
ਇਹ ਵੀ ਪੜ੍ਹੋ : ਬ੍ਰਿਟੇਨ ਸਰਕਾਰ ‘ਚ ਇੱਕ ਹੋਰ ਭਾਰਤਵੰਸ਼ੀ ਦੀ ਐਂਟਰੀ, ਭਾਰਤੀਆਂ ਖਿਲਾਫ਼ ਬੋਲੀ ਸੀ ਸੁਏਲਾ
ਵਿਦੇਸ਼ੀ ਧਰਤੀ ‘ਤੇ ਵੀ ਭਾਰਤੀਆਂ ਤੋਂ ਮਿਲੀ ਚੁਣੌਤੀ ‘ਤੇ ਬੌਖਲਾਹਟ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਕਾਰਾਂ ਦੀਆਂ ਖਿੜਕੀਆਂ ਤੋਂ ਤਿਰੰਗਾ ਲਹਿਰਾ ਰਹੇ ਲੋਕਾਂ ਦੇ ਹੱਥੋਂ ਕੌਮੀ ਝੰਡਾ ਖੋਹ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਉਨ੍ਹਾਂ ਨੇ ਪੈਰਾਂ ਦੇ ਹੇਠਾਂ ਕੁਚਲ ਕੇ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ। ਜਿਸ ਨਾਲ ਕੈਨੇਡਾ ‘ਚ ਰਹਿ ਰਹੇ ਭਆਰਤੀਆਂ ਵਿੱਚ ਕਾਫੀ ਰੋਸ ਹੈ। ਉਨ੍ਹਾਂ ਨੇ ਉਥੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: