ਪੀਜੀਆਈ ਚੰਡੀਗੜ੍ਹ ਵਿੱਚ ਕਿਡਨੀ ਤੇ ਪੈਨਕ੍ਰੀਆਸ ਟਰਾਂਸਪਲਾਂਟ ਦੇ ਚਾਰ ਸਾਲਾਂ ਬਾਅਦ ਇੱਕ ਔਰਤ ਨੇ ਬੁੱਧਵਾਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ। ਉਸ ਵੇਲੇ ਪੀਜੀਆਈ ਨੇ ਅੰਗਦਾਨ ਵਿੱਚ ਮਿਲੇ ਅੰਗਾਂ ਨੂੰ ਟਰਾਂਸਪਲਾਂਟ ਕਰਕੇ ਔਰਤ ਦੀ ਜਾਨ ਬਚਾਈ ਸੀ। ਪੀਜੀਆਈ ਦਾ ਦਾਅਵਾ ਹੈ ਕਿ ਕਿਡਨੀ ਅਤੇ ਪੈਨਕ੍ਰੀਆਸ ਟਰਾਂਸਪਲਾਂਟ ਕਿਸੇ ਅੰਗ ਪ੍ਰਾਪਤ ਕਰਨ ਵਾਲੇ ਵੱਲੋਂ ਬੱਚੇ ਦਾ ਜਨਮ ਦੇਸ਼ ਵਿੱਚ ਇਹ ਪਹਿਲਾ ਮਾਮਲਾ ਹੈ।
ਉੱਤਰਾਖੰਡ ਦੀ ਰਹਿਣ ਵਾਲੀ ਸਰੋਜ (23) 13 ਸਾਲ ਦੀ ਉਮਰ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ। ਉਸ ਦਾ ਪੀਜੀਆਈ ਦੇ ਐਂਡੋਕਰੀਨੋਲੋਜੀ ਵਿਭਾਗ ਵਿੱਚ ਇਲਾਜ ਚੱਲ ਰਿਹਾ ਹੈ। ਬਿਮਾਰੀ ਕਾਰਨ 2016 ਵਿੱਚ ਸਰੋਜ ਦੀ ਕਿਡਨੀ ਫੇਲ੍ਹ ਹੋ ਗਈ ਸੀ। ਉਸ ਵੇਲੇ ਸ਼ੂਗਰ ਦਾ ਲੈਵਲ ਇੰਨਾ ਵੱਧ ਗਿਆ ਸੀ ਕਿ ਉਸਨੂੰ ਇਨਸੁਲਿਨ ਦੀਆਂ ਭਾਰੀ ਖੁਰਾਕਾਂ ਦੇਣੀਆਂ ਪਈਆਂ ਪਰ ਪ੍ਰਮਾਤਮਾ ਨੇ ਉਸ ਦੀ ਅਤੇ ਉਸਦੇ ਪਰਿਵਾਰ ਦੀ ਅਰਦਾਸ ਸਵੀਕਾਰ ਕੀਤੀ। 2018 ਵਿੱਚ ਪੀਜੀਆਈ ਵਿੱਚ ਅੰਗ ਦਾਨ ਤੋਂ ਮਿਲੇ ਗੁਰਦੇ ਅਤੇ ਪੈਨਕ੍ਰਿਆਜ਼ ਸਰੋਜ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸਨੇ 2020 ਵਿੱਚ ਉਸ ਨੇ ਵਿਆਹ ਕਰਵਾ ਲਿਆ।
ਗਰਭ ਅਵਸਥਾ ਦੌਰਾਨ ਸਰੋਜ ਪੀਜੀਆਈ ਦੇ ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਭਾਗ ਵਿੱਚ ਪ੍ਰੋ. ਸੀਮਾ ਚੋਪੜਾ ਨੇ ਇਲਾਜ ਸ਼ੁਰੂ ਕੀਤਾ। ਕਿਡਨੀ ਅਤੇ ਪੈਨਕ੍ਰੀਆਸ ਟਰਾਂਸਪਲਾਂਟ ਤੋਂ ਬਾਅਦ ਵੱਖ-ਵੱਖ ਖਤਰੇ ਦੇ ਕਾਰਨ ਪੀਜੀਆਈ ਦੀ ਟੀਮ ਨੇ ਦਿਨ-ਰਾਤ ਉਸ ਦੀ ਨਿਗਰਾਨੀ ਕੀਤੀ ਅਤੇ ਸਰੀਰ ਵਿੱਚ ਗਲੂਕੋਜ਼ ਦੇ ਪੱਧਰ, ਬਲੱਡ ਪ੍ਰੈਸ਼ਰ, ਗੁਰਦੇ ਦੇ ਕੰਮ ਅਤੇ ਹੋਰ ਪੱਧਰਾਂ ਦੀ ਲਗਾਤਾਰ ਨਿਗਰਾਨੀ ਕੀਤੀ। ਨੌਂ ਮਹੀਨਿਆਂ ਬਾਅਦ ਸਰੋਜ ਨੇ ਸੀਜੇਰੀਅਨ ਆਪ੍ਰੇਸ਼ਨ ਰਾਹੀਂ 2.5 ਕਿਲੋ ਦੀ ਬੱਚੀ ਨੂੰ ਜਨਮ ਦਿੱਤਾ।
ਪੀਜੀਆਈ ਦੇ ਕਿਡਨੀ ਟ੍ਰਾਂਸਪਲਾਂਟ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਆਸ਼ੀਸ਼ ਸ਼ਰਮਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹੁਣ ਤੱਕ ਇਹ ਪਹਿਲਾ ਮਾਮਲਾ ਹੈ। ਹੁਣ ਤੱਕ ਦੇਸ਼ ਭਰ ਵਿੱਚ 150 ਮਰੀਜ਼ਾਂ ਵਿੱਚ ਪੈਨਕ੍ਰੀਆਸ ਟ੍ਰਾਂਸਪਲਾਂਟ ਕੀਤਾ ਜਾ ਚੁੱਕਾ ਹੈ। ਇਸ ਵਿੱਚੋਂ 38 ਟਰਾਂਸਪਲਾਂਟ ਇਕੱਲੇ ਪੀਜੀਆਈ ਵਿੱਚ ਕੀਤੇ ਗਏ ਹਨ ਪਰ ਇਹ ਪਹਿਲਾ ਮਾਮਲਾ ਹੈ ਜਿਥੇ ਕਿਡਨੀ ਅਤੇ ਪੈਨਕ੍ਰੀਅਸ ਟਰਾਂਸਪਲਾਂਟ ਤੋਂ ਬਾਅਦ ਕਿਸੇ ਔਰਤ ਦੀ ਸੁਰੱਖਿਅਤ ਡਿਲਵਰੀ ਹੋਈ ਹੋਵੇ। ਟਰਾਂਸਪਲਾਂਟ ਤੋਂ ਬਾਅਦ ਸਰੋਜ ਦੀ ਸ਼ੂਗਰ ਅਤੇ ਕਿਡਨੀ ਸੰਬੰਧੀ ਸਮੱਸਿਆਵਾਂ ਠੀਕ ਹੋ ਗਈਆਂ ਹਨ ਅਤੇ ਉਹ ਆਮ ਜੀਵਨ ਬਤੀਤ ਕਰ ਰਹੀ ਹੈ।
ਇਹ ਵੀ ਪੜ੍ਹੋ : ਹੋਮਵਰਕ ਨਾ ਕਰਨ ‘ਤੇ ਬੇਰਹਿਮ ਟੀਚਰ ਨੇ ਬੁਰੀ ਤਰ੍ਹਾਂ ਕੁੱਟਿਆ 6 ਸਾਲਾਂ ਮਾਸੂਮ, ਹੋਈ ਮੌਤ
ਪ੍ਰੋ. ਵਿਪਨ ਕੌਸ਼ਲ, ਮੈਡੀਕਲ ਸੁਪਰਡੈਂਟ ਅਤੇ ਰੋਟੋ ਦੇ ਨੋਡਲ ਪੀ.ਜੀ.ਆਈ. ਦਾ ਕਹਿਣਾ ਹੈ ਕਿ ਬੱਚੀ ਦੇ ਜਨਮ ਤੋਂ ਬਾਅਦ ਇਹ ਸਿੱਧ ਹੋ ਚੁੱਕਾ ਹੈ ਕਿ ਅੰਗ ਦਾਨ ਕਰਨ ਨਾਲ ਨਾ ਸਿਰਫ਼ ਵਿਅਕਤੀ ਦੀ ਜਾਨ ਬਚਦੀ ਹੈ ਸਗੋਂ ਕੁਦਰਤ ਵਿਚ ਜੀਵਨ ਚੱਕਰ ਵੀ ਅੱਗੇ ਵਧਦਾ ਹੈ। ਅੰਗ ਦਾਨ ਤੋਂ ਮਿਲੇ ਅੰਗਾਂ ਕਾਰਨ ਸਰੋਜ ਦੀ ਜਾਨ ਬਚ ਗਈ। ਹੁਣ ਸਰੋਜ ਨੇ ਨਿੱਕੀ ਜਿਹੀ ਜ਼ਿੰਦਗੀ ਨੂੰ ਦੁਨੀਆ ‘ਚ ਲਿਆਉਣ ਦਾ ਕੰਮ ਪੂਰਾ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: