ਬ੍ਰਿਟੇਨ ਦੇ ਨਵੇਂ ਬਾਦਸ਼ਾਹ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਨੂੰ ਤਾਜ ਪਹਿਨਾਇਆ ਗਿਆ ਹੈ। 6 ਮਈ ਸ਼ਨੀਵਾਰ ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਚਰਚ ‘ਚ ਰਾਜਾ ਅਤੇ ਰਾਣੀ ਦੀ ਤਾਜਪੋਸ਼ੀ ਨਾਲ ਜੁੜੀਆਂ ਰਸਮਾਂ 80 ਮਿੰਟ ਤੱਕ ਚੱਲੀਆਂ। ਆਰਚਬਿਸ਼ਪ ਨੇ ਫਿਰ ਰਾਜਾ ਚਾਰਲਸ ਅਤੇ ਰਾਣੀ ਕੈਮਿਲਾ ਨੂੰ ਤਾਜ ਪਹਿਨਾਇਆ। ਰਾਜਾ ਚਾਰਲਸ ਨੇ 1661 ਵਿੱਚ ਬਣਿਆ ਸੇਂਟ ਐਡਵਰਡ ਦਾ ਤਾਜ ਪਹਿਨਿਆ ਸੀ, ਜਦੋਂ ਕਿ ਰਾਣੀ ਵੱਲੋਂ ਪਹਿਨੇ ਗਏ ਤਾਜ ਵਿੱਚ ਕੋਹਿਨੂਰ ਹੀਰਾ ਨਹੀਂ ਸੀ।
ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ 70 ਸਾਲਾਂ ਬਾਅਦ ਤਾਜਪੋਸ਼ੀ ਹੋਈ ਹੈ। ਇਸ ਤੋਂ ਪਹਿਲਾਂ 1953 ਵਿੱਚ ਰਾਜਾ ਚਾਰਲਸ ਦੀ ਮਾਂ ਮਹਾਰਾਣੀ ਐਲਿਜ਼ਾਬੈਥ ਨੂੰ ਤਾਜ ਪਹਿਨਾਇਆ ਗਿਆ ਸੀ। ਉਸ ਸਮੇਂ ਚਾਰਲਸ ਦੀ ਉਮਰ ਸਿਰਫ਼ 4 ਸਾਲ ਸੀ। ਹੁਣ ਕਿੰਗ ਚਾਰਲਸ 74 ਸਾਲ ਦੇ ਹਨ। ਕਰੀਬ 6 ਮਹੀਨੇ ਪਹਿਲਾਂ ਮਹਾਰਾਣੀ ਐਲਿਜ਼ਾਬੇਥ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਚਾਰਲਸ ਨੂੰ ਰਾਜਾ ਐਲਾਨ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਦੀ ਤਾਜਪੋਸ਼ੀ ਹੋਈ ਹੈ।
ਸਭ ਤੋਂ ਪਹਿਲਾਂ ਚਾਰਲਸ ਨੂੰ ਰਾਜੇ ਵਜੋਂ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਹ ਸਿੰਘਾਸਣ ਦੇ ਸਾਹਮਣੇ ਏਬੇ ਵੱਲ ਮੂੰਹ ਕਰਕੇ ਖੜ੍ਹੇ ਹੋਏ। ਆਰਚਬਿਸ਼ਪ ਵੱਲੋਂ ਆਪਣੀ ਤਾਜਪੋਸ਼ੀ ਦਾ ਐਲਾਨ ਕਰਨ ਤੋਂ ਬਾਅਦ ਚਾਰਲਸ ਨੇ ਈਸਾਈਆਂ ਦੀ ਪਵਿੱਤਰ ਕਿਤਾਬ ‘ਤੇ ਹੱਥ ਰੱਖ ਕੇ ਸਹੁੰ ਚੁੱਕੀ।
ਸਹੁੰ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਰਾਜ ਕਰਨ ਨਹੀਂ, ਸੇਵਾ ਕਰਨ ਆਇਆ ਹਾਂ। ਤਾਜਪੋਸ਼ੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ‘ਗੌਡ ਸੇਵ ਦਿ ਕਿੰਗ’ ਦੇ ਗੀਤ ਗਾਏ। ਆਰਚਬਿਸ਼ਪ ਨੇ ਉੱਥੇ ਮੌਜੂਦ ਸਾਰੇ ਧਰਮਾਂ ਦੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਚਰਚ ਆਫ਼ ਇੰਗਲੈਂਡ ਅਜਿਹੇ ਮਾਹੌਲ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਚਾਰਲਸ ਨੇ ਫਿਰ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਅਤੇ ਇੱਕ ਵਫ਼ਾਦਾਰ ਪ੍ਰੋਟੈਸਟੈਂਟ ਰਹਿਣ ਦੀ ਸਹੁੰ ਚੁੱਕੀ।
ਆਰਚਬਿਸ਼ਪ ਨੇ ਸੋਨੇ ਦੇ ਕਲਸ਼ ਵਿੱਚੋਂ ਪਵਿੱਤਰ ਤੇਲ ਲਿਆ ਅਤੇ ਇਸਨੂੰ ਰਾਜਾ ਚਾਰਲਸ ਦੇ ਹੱਥਾਂ ਅਤੇ ਸਿਰ ਉੱਤੇ ਡੋਲ੍ਹ ਦਿੱਤਾ। ਇਸ ਦੇ ਲਈ ਉਨ੍ਹਾਂ ਨੂੰ ਚਰਚ ਵਿਚ ਪਰਦਿਆਂ ਨਾਲ ਢੱਕਿਆ ਗਿਆ ਸੀ। ਇਸ ਦੇ ਲਈ ਸੋਨੇ ਦੇ ਕਲਸ਼ ਅਤੇ 12ਵੀਂ ਸਦੀ ਦੇ ਚਮਚੇ ਵਰਤੇ ਗਏ ਸਨ। ਇਹ ਕਦਮ ਪੂਰੇ ਸਮਾਰੋਹ ਦਾ ਸਭ ਤੋਂ ਪਵਿੱਤਰ ਹਿੱਸਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਭਲਕੇ ਮੀਂਹ ਪੈਣ ਦੇ ਆਸਾਰ, IMD ਵੱਲੋਂ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਅੱਗੇ ਦਾ ਹਾਲ
ਨਿਆਂ ਦੀ ਤਲਵਾਰ ਬਾਦਸ਼ਾਹ ਨੂੰ ਸੌਂਪੀ ਗਈ, ਆਰਚਬਿਸ਼ਪ ਨੂੰ ਕਿਹਾ ਗਿਆ ਸੀ ਕਿ ਇਸ ਨੂੰ ਹਮੇਸ਼ਾ ਚਰਚ ਦੀ ਰੱਖਿਆ ਅਤੇ ਨਿਆਂ ਕਰਨ ਲਈ ਵਰਤਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੋਵਰੇਨ ਓਰਬ ਵੀ ਦਿੱਤਾ ਗਿਆ। ਇਸ ਉੱਤੇ ਸਲੀਬ ਈਸਾਈ ਧਰਮ ਦਾ ਪ੍ਰਤੀਕ ਹੈ। ਪ੍ਰਿੰਸ ਵਿਲੀਅਮ ਨੇ ਉਨ੍ਹਾਂ ਦੇ ਗੋਡਿਆਂ ‘ਤੇ ਝੁਕ ਕੇ ਉਨ੍ਹਾਂ ਦਾ ਹੱਥ ਚੁੰਮਿਆ ਅਤੇ ਕਿੰਗ ਨੂੰ ਸਨਮਾਨਤ ਕੀਤਾ।
ਵੀਡੀਓ ਲਈ ਕਲਿੱਕ ਕਰੋ -: