ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਪਾਣੀਆਂ ਲਈ ਵਿੱਢੇ ਸੰਘਰਸ਼ ਨੂੰ ਅੱਗੇ ਤੋਰਦਿਆ 8 ਅਗਸਤ ਨੂੰ ਵਿਧਾਇਕਾਂ ਤੇ ਸਾਂਸਦਾਂ ਦੇ ਘਰਾਂ ਵੱਲ ਮੋਟਰਸਾਈਕਲ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ,ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਕੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕਰਾਉਣ ਲਈ ਤੇ ਸਾਰਾ ਸਾਲ ਸਾਰੀ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚਾਓੁਣ, ਡੈਮ ਸੇਫਟੀ ਐਕਟ ਰੱਦ ਕਰਾਉਣ, ਹਰੇ ਇਨਕਲਾਬ ਦੇ ਪਾਣੀ ਬਰਬਾਦ ਕਰਨ ਵਾਲੇ ਖੇਤੀ ਮਾਡਲ ਦੇ ਬਦਲਾਅ ਲਈ,ਮੋਘਿਆਂ ਦੇ ਮੁੱਢ ਸਮੇਤ ਪਿੰਡਾਂ ਤੇ ਸ਼ਹਿਰਾਂ ਵਿੱਚ ਰੀਚਾਰਜ ਪੁਆਇੰਟ ਬਣਾਏ ਜਾਣ ਤਾਂ ਜੋ ਬਾਰਿਸ਼ ਤੇ ਵਾਧੂ ਨਹਿਰੀ ਪਾਣੀ ਧਰਤੀ ਹੇਠ ਰੀਚਾਰਜ ਕੀਤਾ ਜਾ ਸਕੇ।
ਪੀਣ ਵਾਲੇ ਦੇ ਸੰਕਟ ਦੇ ਹੱਲ ਲਈ ਭਾਖੜਾ ਦਾ ਨੀਲੀ ਭਾਅ ਮਾਰਦਾ ਪਾਣੀ ਪਿੰਡਾਂ ਤੇ ਸ਼ਹਿਰਾਂ ਵਿੱਚ ਪੀਣ ਲਈ ਪਹੁੰਚਦਾ ਕੀਤਾ ਜਾਵੇ ਤਾਂ ਜੋ ਪਾਣੀ ਕਰਕੇ ਹੋ ਰਹੀਆਂ ਖਤਰਨਾਕ ਬੀਮਾਰੀਆਂ ਰੋਕੀਆਂ ਜਾ ਸਕਣ,ਸੇਮਨਾਲਿਆਂ ਦੀ ਹਰ ਸਾਲ ਸਫਾਈ ਕੀਤੀ ਜਾਵੇ ਤਾਂ ਜੋ ਵਾਧੂ ਪਾਣੀ ਦੀ ਨਿਕਾਸੀ ਹੋ ਸਕੇ ਤੇ ਫਸਲਾਂ ਬਰਬਾਦ ਹੋਣ ਤੋ ਬਚ ਸਕਣ।ਓੁਹਨਾਂ ਕਿਹਾ ਕੇ ਹੜ੍ਹ ਤੇ ਸੋਕਾ ਪ੍ਰਬੰਧ ਦੀਆਂ ਪੈਦਾ ਕੀਤੀਆਂ ਸਮੱਸਿਆਵਾਂ ਨੇ ਨਾਂ ਕੇ ਕੁਦਰਤੀ ਆਫਤਾਂ ਨੇ।
ਕਿਸਾਨ ਆਗੂਆਂ ਕਿਹਾ ਕੇ ਪਾਣੀਆਂ ਲਈ ਵਿੱਢੇ ਸੰਘਰਸ਼ ਕਰਕੇ ਹੀ ਪੰਜਾਬ ਸਰਕਾਰ ਨੇ ਨਹਿਰਾਂ ਦੇ ਤਲੇ ਕੱਚੇ ਰੱਖਣ ਦਾ ਫੈਸਲਾ ਕੀਤਾ ਹੈ।ਸਿਰਫ ਸੇਮ ਵਾਲੇ ਇਲਾਕਿਆਂ ਚ ਹੀ ਨਹਿਰਾਂ ਦੇ ਤਲੇ ਪੱਕੇ ਕੀਤੇ ਜਾਣਗੇ।ਪਰ ਦਰਿਆਈ ਪਾਣੀਆਂ ਚ ਇੰਡਸਟਰੀ ਦੁਆਰਾ ਜ਼ਹਿਰੀਲਾ ਮਾਦਾ ਰਲਾ ਕੇ ਪੰਜਾਬ ਚ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਸਰਕਾਰ ਇਹ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ।ਇਸਨੂੰ ਰੋਕਣਾ ਬੇਹੱਦ ਲਾਜਮੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਮੋਟਰਸਾਈਕਲ ਮਾਰਚ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਤੇ ਸਾਂਸਦਾਂ ਦੇ ਘਰਾਂ ਵੱਲ ਕੀਤੇ ਜਾਣਗੇ ਤੇ ਪਾਣੀਆਂ ਦੇ ਮਸਲੇ ‘ਤੇ ਅਸੈਂਬਲੀ ‘ਚ ਡੈਮ ਸੇਫਟੀ ਐਕਟ ਰੱਦ ਕਰਾਉਣ ਦਾ ਮਤਾ ਪਾਸ ਕਰਾਉਣ ਤੇ ਪਾਰਲੀਮੈਂਟ ਚ ਪਾਣੀਆਂ ਦੇ ਮਸਲੇ ਤੇ ਸੂਬਿਆਂ ਦੇ ਅਧਿਕਾਰਾਂ ‘ਚ ਕੇਂਦਰ ਦੀ ਦਖਲਅੰਦਾਜੀ ਰੋਕਣ ਲਈ ਆਵਾਜ ਉਠਾਓੁਣ ਦੀ ਮੰਗ ਕੀਤੀ ਜਾਵੇਗੀ।