ਸੰਯੁਕਤ ਕਿਸਾਨ ਮੋਰਚੇ ਨੇ ਬੀਤੇ ਦਿਨ ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ।
ਕਿਸਾਨ ਆਗੂਆਂ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਕਿ ਇਹ ਅੰਦੋਲਨ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਲਈ ਹੈ। ਜੇਕਰ ਸਰਕਾਰ ਸਾਡੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਅਸੀਂ ਅੱਜ ਹੀ ਅੰਦੋਲਨ ਵਾਪਸ ਲੈ ਲਵਾਂਗੇ।
ਵੀਡੀਓ ਲਈ ਕਲਿੱਕ ਕਰੋ -:
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters
ਦੱਸਣਯੋਗ ਹੈ ਕਿ ਸਿੰਘੂ ਬਾਰਡਰ ‘ਤੇ ਬੀਤੇ ਦਿਨ ਤਰਨਤਾਰਨ ਦੇ ਰਹਿਣ ਵਾਲੇ ਇੱਕ ਨੌਜਵਾਨ ਲਖਬੀਰ ਸਿੰਘ ਨੂੰ ਨਿਹੰਗਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ‘ਤੇ ਦੋਸ਼ ਸਨ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਘਟਨਾ ਦੀ ਮੌਜੂਦਾ ਜੱਜ ਤੋਂ ਕਰਵਾਈ ਜਾਵੇ ਜਾਂਚ : ਡਿਪਟੀ CM ਰੰਧਾਵਾ
ਇਸ ਮਾਮਲੇ ਵਿੱਚ ਦੋ ਨਿਹੰਗਾਂ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਨਿਹੰਗ ਸਰਬਜੀਤ ਸਿੰਘ ਨੇ ਬੀਤੇ ਦਿਨ ਅਤੇ ਨਿਹੰਗ ਨਾਰਾਇਣ ਸਿੰਘ ਨੇ ਅੱਜ ਆਤਮ-ਸਮਰਪਣ ਕੀਤਾ। ਇਸ ਤੋਂ ਬਾਅਦ ਸਿੰਘੂ ਬਾਰਡਰ ‘ਤੇ ਦੋ ਹੋਰ ਨਿਹੰਗਾਂ ਨੇ ਵੀ ਗ੍ਰਿਫਤਾਰੀਆਂ ਦੇ ਦਿੱਤੀਆਂ।ਹੁਣ ਤੱਕ ਇਸ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।