ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਲੋਕਾਂ ਵਿਚ ਤਣਾਅ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਦਾ ਅਸਰ ਰਾਤ ਨੂੰ ਲੋਕਾਂ ਦੀ ਨੀਂਦ ‘ਤੇ ਦਿਖਾਈ ਦਿੰਦਾ ਹੈ। ਬਹੁਤੇ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ, ਜਿਸ ਨਾਲ ਲੋਕਾਂ ਨੂੰ ਕਈਘੰਟਿਆਂ ਬਾਅਦ ਨੀਂਦ ਆਉਂਦੀ ਹੈ, ਜਿਸ ਕਾਰਨ ਉਹ ਹਰ ਰੋਜ਼ ਥੱਕੇ ਹੋ ਮਹਿਸੂਸ ਕਰਦੇ ਹਨ। ਦੱਸ ਦੇਈਏ ਕਿ ਇਕ ਵਿਅਕਤੀ ਨੂੰ ਘੱਟੋ-ਘੱਟ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਭਰਪੂਰ ਨੀਂਦ ਲੈਣ ਨਾਲ ਸਰੀਰ ਤੰਦਰੁਸਤ ਅਤੇ ਤਰੋਤਾਜ਼ਾ ਰਹਿੰਦਾ ਹੈ।
ਭਰਪੂਰ ਨੀਂਦ ਲੈਣ ਨਾਲ ਸਰੀਰ ਵਿਚ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜੋ ਅੱਜ ਦੇ ਕੋਰੋਨਾ ਕਾਲ ਵਿਚ ਬਹੁਤ ਮਹੱਤਵਪੂਰਨ ਹੈ। ਅਜਿਹੀ ਸਥਿਤੀ ਵਿਚ ਜੇ ਤੁਹਾਨੂੰ ਨੀਂਦ ਦੀ ਸਮੱਸਿਆ ਹੈ, ਮਤਲਬ ਤੁਸੀਂ ਅਨਿਦਰਾ ਤੋਂ ਪ੍ਰੇਸ਼ਾਨ ਹੋ, ਤਾਂ ਤੁਸੀਂ ਆਯੁਰਵੈਦਿਕ ਉਪਚਾਰ ਅਪਣਾ ਸਕਦੇ ਹੋ –
ਇਸ ਦੇ ਲਈ ਤੁਸੀਂ ਘਰ ‘ਚ ਮੌਜੂਦ ਦੇਸੀ ਘਿਓ ਦਾ ਵਰਤੋਂ ਕਰ ਸਕਦੇ ਹੋ। ਘਿਓ ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤਬਣਾਉਣ ਲਈ ਬਹੁਤ ਪੌਸ਼ਟਿਕ ਖੁਰਾਕ ਹੈ। ਰਾਤ ਨੂੰ ਚੰਗੀ ਨੀਂਦ ਲਈ, ਤੁਸੀਂ ਇਸਨੂੰ ਸੌਣ ਸਮੇਂ ਗਰਮ-ਗਰਮ ਦੁੱਧ ਦੇ ਨਾਲ ਰੋਜ਼ਾਨਾ ਲੈ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿਚ ਇਕ ਚੱਮਚ ਘਿਓ ਮਿਲਾਉਣ ਨਾਲ ਨੀਂਦ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦੇ-
ਅਨਿਦਰਾ ਤੋਂ ਛੁਟਕਾਰਾ
ਰਾਤ ਨੂੰ ਸੌਣ ਤੋਂ ਪਹਿਲਾਂ ਇਕ ਕੱਪ ਗਰਮ ਦੁੱਧ ਵਿੱਚ ਘਿਓ ਮਿਲਾ ਕੇ ਪੀਣ ਨਾਲ ਸਾਡੇ ਦਿਮਾਗ ਦੀਆਂ ਨਾੜਾਂ ਸ਼ਾਂਤ ਹੁੰਦੀਆਂ ਹੈ। ਸਰੀਰ ਨੂੰ ਕਾਫ਼ੀ ਆਰਾਮ ਮਿਲਦਾ ਜਿਸ ਨਾਲ ਤੁਸੀਂ ਚੰਗ ਨੀਂਦ ਲੈ ਸਕਦੇ ਹੋ। ਇਸ ਤੋਂ ਇਲਾਵਾ ਘਿਓ ਖਾਣ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਮੂਡ ਵੀ ਚੰਗਾ ਰਹਿੰਦਾ ਹੈ।
ਪਾਚਨ ਪ੍ਰਣਾਲੀ ਕਰੇ ਠੀਕ
ਦੁੱਧ ਵਿਚ ਘਿਓ ਮਿਲਾ ਕੇ ਪੀਣ ਨਾਲ ਸਰੀਰ ਦਾ ਹਾਜ਼ਮਾ ਠੀਕ ਰਹਿੰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਦੇ ਅੰਦਰ ਐਂਜ਼ਾਈਮਸ ਰਿਲੀਜ਼ ਹੁੰਦੇ ਹਨ, ਜਿਸ ਨਾਲ ਪਾਚਨ ਸ਼ਕਤੀ ਵਧਦੀ ਹੈ। ਇਹ ਐਂਜ਼ਾਈਮ ਵਧੀਆ ਪਾਚਣ ਵਿੱਚ ਸਹਾਇਤਾ ਕਰਦੇ ਹਨ ਅਤੇ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਜੋੜਾਂ ਦੇ ਦਰਦ ਨੂੰ ਕਰੇ ਦੂਰ
ਦੇਸੀ ਘਿਓ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਜੇ ਤੁਹਾਨੂੰ ਜੋੜਾਂ ਦਾ ਦਰਦ ਹੈ, ਤਾਂ ਤੁਹਾਨੂੰ ਘਿਓ ਅਤੇ ਦੁੱਧ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦਾ ਦੁੱਧ ਜੋੜਾਂ ਵਿਚ ਇਨਫਲਾਮੇਸ਼ਨ ਨੂੰ ਘਟਾਉਂਦਾ ਹੈ ਅਤੇ ਸੋਜ਼ਿਸ਼ ਵਿਚ ਰਾਹਤ ਦਿੰਦਾ ਹੈ।
ਚਮੜੀ ਨੂੰ ਚਮਕਦਾਰ ਬਣਾਓ
ਦੇਸੀ ਘਿਓ ਨੂੰ ਦੁੱਧ ਵਿਚ ਪੀਣ ਨਾਲ ਚਮੜੀ ਤੰਦਰੁਸਤ ਅਤੇ ਚਮਕਦਾਰ ਬਣਦੀ ਹੈ। ਇਸ ਤੋਂ ਇਲਾਵਾ ਇਹ ਚਮੜੀ ਨੂੰ ਹੋਰ ਵੀ ਕਈ ਫਾਇਦੇ ਦਿੰਦਾ ਹੈ। ਘਿਓ ਅਤੇ ਦੁੱਧ ਦੋਵੇਂ ਕੁਦਰਤੀ ਮੁਆਇਸਚੁਰਾਇਜ਼ਰ ਹਨ ਜੋ ਕੁਦਰਤੀ ਤੌਰ ‘ਤੇ ਚਮੜੀ ਨੂੰ ਪੋਸ਼ਣ ਅਤੇ ਨਮੀ ਦੇਣ ਵਾਲੇ ਹੁੰਦੇ ਹਨ। ਜੇ ਤੁਸੀਂ ਦੁੱਧ ਵਿਚ ਘਿਓ ਹਰ ਰੋਜ਼ ਪੀਓਗੇ ਤਾਂ ਏਜਿੰਗ ਘੱਟ ਹੁੰਦੀ ਹੈ ਅਤੇ ਖੁਸ਼ਕੀ ਦੂਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਅੱਖਾਂ ਦੀ ਰੌਸ਼ਨੀ ਵਧਾਉਣ ਲਈ ਇਸ ਭੋਜਨ ਦਾ ਰੋਜਾਨਾ ਕਰੋ ਸੇਵਨ
ਮੇਟਾਬਾਲਿਜ਼ਮ ਵਧਾਓ
ਦੇਸੀ ਘਿਓ ਨੂੰ ਦੁੱਧ ਵਿਚ ਪੀਣ ਨਾਲ ਡਾਇਜੇਸ਼ਨ ਠੀਕ ਰਹਿੰਦਾ ਹੈ ਅਤੇ ਇਸ ਨਾਲ ਮੇਟਾਬਾਲਿਜ਼ਮ ਵਧਦਾ ਹੈ ਅਤੇ ਪੇਟ ਵਿਚ ਗੈਸ ਬਣਨ ਤੋਂ ਲੈ ਕੇ ਮੂੰਹ ਵਿਚ ਛਾਲੇ ਤੱਕ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।