ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਤਲੁਜ-ਯਮੁਨਾ ਲਿੰਕ (SYL) ਨਹਿਰ ‘ਤੇ ਆਧਾਰਿਤ ਉਸ ਦਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਮੂਸੇਵਾਲਾ ਨੇ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ ਹੈ। ਜਟਾਣਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚੰਡੀਗੜ੍ਹ ਵਿੱਚ ਦੋ ਅਫਸਰਾਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਧਿਕਾਰੀ ਇੰਨੇ ਡਰ ਗਏ ਸਨ ਕਿ ਕੋਈ ਵੀ ਇਸ ਕੰਮ ਵਿੱਚ ਹੱਥ ਪਾਉਣ ਨੂੰ ਤਿਆਰ ਨਹੀਂ ਸੀ। ਜਿਸ ਕਰਕੇ ਪੰਜਾਬ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਦਾ ਕੰਮ ਉਸ ਸਮੇਂ ਰੁਕ ਗਿਆ ਸੀ।
ਇਹ ਘਟਨਾ 23 ਜੁਲਾਈ 1990 ਦੀ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਦਫ਼ਤਰ ਵਿੱਚ ਮੀਟਿੰਗ ਚੱਲ ਰਹੀ ਸੀ। ਇਸ ਰਾਹੀਂ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਜਾਣਾ ਸੀ। ਜਦੋਂ ਮੀਟਿੰਗ ਹੋ ਰਹੀ ਸੀ ਤਾਂ ਰੋਪੜ ਦਾ ਰਹਿਣ ਵਾਲਾ ਬਲਵਿੰਦਰ ਜਟਾਣਾ ਬਲਬੀਰ ਸਿੰਘ ਫੌਜੀ, ਜਗਤਾਰ ਸਿੰਘ ਪਿੰਜੋਲਾ ਅਤੇ ਹਰਮੀਤ ਸਿੰਘ ਭਾਓਵਾਲ ਨਾਲ ਉਥੇ ਪਹੁੰਚ ਗਿਆ। ਦੱਸਿਆ ਜਾਂਦਾ ਹੈ ਕਿ ਜਟਾਣਾ ਨੇ ਉੱਥੇ ਪਹੁੰਚ ਕੇ ਐਸਵਾਈਐਲ ਦੇ ਚੀਫ ਇੰਜਨੀਅਰ ਅਤੇ ਸੁਪਰਡੈਂਟ ਇੰਜਨੀਅਰ ਐੱਮ. ਐੱਸ. ਸੀਕਰੀ ਅਤੇ ਅਵਤਾਰ ਔਲਖ ਨੂੰ ਸਾਥੀਆਂ ਸਮੇਤ ਮਾਰ ਦਿੱਤਾ।
ਬਲਵਿੰਦਰ ਜਟਾਣਾ ‘ਤੇ ਕਤਲ ਦਾ ਦੋਸ਼ ਲੱਗਾ। ਇਸ ਮਗਰੋਂ ਪੁਲਿਸ ਨੇ ਜਟਾਣਾ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ 30 ਨਵੰਬਰ 1991 ਨੂੰ ਉਸਦੇ ਘਰ ਪਹੁੰਚੀ, ਜਿੱਥੇ ਜਟਾਣਾ ਤਾਂ ਨਹੀਂ ਮਿਲਿਆ ਪਰ ਪਰਿਵਾਰ ਹੱਥ ਲੱਗ ਗਿਆ। ਜਟਾਣਾ ਦੀ ਸਾਥੀ ਨਿਰਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਉਸ ਵੇਲੇ ਇੱਕ ਪੂਹਲਾ ਨਿਹੰਗ ਦੀ ਮਦਦ ਨਾਲ ਜਟਾਣਾ ਦੀ ਦਾਦੀ ਦਵਾਰਕੀ ਕੌਰ, ਮਾਸੀ ਜਮਸ਼ੇਰ ਕੌਰ, ਭੈਣ ਮਨਪ੍ਰੀਤ ਕੌਰ ਅਤੇ ਭਤੀਜੇ ਸਿਮਰਨਜੀਤ ਸਿੰਘ ਨੂੰ ਪੁਲਿਸ ਨੇ ਜਿਊਂਦਾ ਸਾੜ ਦਿੱਤਾ ਸੀ। ਨਿਰਪ੍ਰੀਤ ਕੌਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਟਾਣਾ ਨੇ ਇੰਜੀਨੀਅਰਾਂ ਨੂੰ ਮਾਰਿਆ ਸੀ।
ਇਸ ਮਗਰੋਂ ਪੁਲਿਸ ਨੇ ਜਟਾਣਾ ਦੀ ਭਾਲ ਸ਼ੁਰੂ ਕਰ ਦਿੱਤੀ। ਜਟਾਣਾ ‘ਤੇ 16 ਲੱਖ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ 4 ਸਤੰਬਰ 1991 ਨੂੰ ਜਟਾਣਾ ਆਪਣੇ ਸਾਥੀ ਚਰਨਜੀਤ ਸਿੰਘ ਚੰਨਾ ਨਾਲ ਪਿੰਡ ਸਾਧੂਗੜ੍ਹ ਵੱਲ ਜਾ ਰਿਹਾ ਸੀ। ਦੁਪਹਿਰ ਬਾਅਦ ਉਸ ਨੇ ਅੱਗੇ ਪੁਲਿਸ ਨਾਕਾ ਦੇਖਿਆ। ਜਿਸ ਤੋਂ ਬਾਅਦ ਉਹ ਨੇੜੇ ਸਥਿਤ ਖੇਤਾਂ ਤੋਂ ਭੱਜਣ ਲੱਗਾ। ਉਥੇ ਪੁਲਿਸ ਨੇ ਉਸਨੂੰ ਗੋਲੀ ਮਾਰ ਕੇ ਐਨਕਾਉਂਟਰ ਕਰ ਦਿੱਤਾ।
ਬਲਵਿੰਦਰ ਸਿੰਘ ਜਟਾਣਾ ਦਾ ਸਬੰਧ ਬੱਬਰ ਖਾਲਸਾ ਨਾਲ ਸੀ। ਜਟਾਣਾ ਬੱਬਰ ਖਾਲਸਾ ਮੁਖੀ ਸੁਖਦੇਵ ਸਿੰਘ ਬੱਬਰ ਦੇ ਕਰੀਬੀ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਸੀ। ਇਸੇ ਕਾਰਨ ਜਟਾਣਾ ਨੂੰ ਪੰਜਾਬ ਦੇ ਮਾਲਵਾ ਖੇਤਰ ਦਾ ਲੈਫਟੀਨੈਂਟ ਜਨਰਲ ਬਣਾਇਆ ਗਿਆ। ਉਸ ਵੇਲੇ ਮਾਲਵਾ ਇਲਾਕੇ ਵਿਚ ਬੱਬਰ ਖਾਲਸਾ ਦੀਆਂ ਸਰਗਰਮੀਆਂ ਜਟਾਣਾ ਦੇ ਇਸ਼ਾਰੇ ‘ਤੇ ਹੀ ਚਲਦੀਆਂ ਸਨ।
ਨਿਰਪ੍ਰੀਤ ਕੌਰ ਨੇ ਕਿਹਾ ਕਿ ਆਗੂ ਆਪਸ ਵਿੱਚ ਮਿਲ ਗਏ ਸਨ। ਕਿਸੇ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਸੀ। ਜੇ ਜਟਾਣਾ ਨੇ ਇਹ ਕੰਮ ਨਾ ਕੀਤਾ ਤਾਂ ਪੰਜਾਬ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈਣਾ ਸੀ। ਪੰਜਾਬ ਦਾ ਪਾਣੀ ਚਲਾ ਜਾਂਦਾ। ਸਿੱਖ ਕੌਮ ਦਾ ਮੰਨਣਾ ਹੈ ਕਿ ਜਟਾਣਾ ਨੇ ਐੱਸ.ਵਾਈ.ਐੱਲ. ਨਹਿਰ ਬਣਨ ਨੂੰ ਰੋਕਣ ਵਿੱਚ ਜਟਾਣਾ ਦਾ ਅਹਿਮ ਰੋਲ ਰਿਹਾ।
ਵੀਡੀਓ ਲਈ ਕਲਿੱਕ ਕਰੋ -: