ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਸੂਬੇ ਦੇ ਚੋਟੀ ਦੇ ਆਗੂਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇੱਕ ਹਨ, ਜੋ ਆਪਣੀਆਂ ਦੋਵੇਂ ਸੀਟਾਂ ਤੋਂ ਚੋਣਾਂ ਹਾਰ ਗਏ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਲਾਭ ਸਿੰਘ ਉਗੋਕੇ, ਜਿਨ੍ਹਾਂ ਨੇ ਸੀ. ਐੱਮ. ਚੰਨੀ ਨੂੰ 37 ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ, ਇੱਕ ਬਹੁਤ ਹੀ ਆਮ ਪਰਿਵਾਰ ਦੇ ਹਨ।
ਪੰਜਾਬ ਦੀ ਭਦੌੜ ਵਿਧਾਨ ਸਭਾ ਸੀਟ ਤੋਂ ਸੀ.ਐੱਮ. ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਦੇ ਹਨ। ਉਨ੍ਹਾਂ ਦੀ ਮਾਂ ਇੱਕ ਸਰਕਾਰੀ ਸਕੂਲ ਵਿੱਚ ਬਤੌਰ ਸਫ਼ਾਈ ਕਰਮਚਾਰੀ ਕੰਮ ਕਰਦੀ ਹੈ। ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰਦੇ ਹਨ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਕਨਵੀਰਨ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀ ਜਿੱਤ ਤੋਂ ਬਾਅਦ ਦਿੱਤੀ ਤੇ ਕਿਹਾ ਕਿ ਇੱਕ ਆਮ ਆਦਮੀ ਸੋਚਦਾ ਹੈ ਕਿ ਉਹ ਕੀ ਕਰ ਸਕਦਾ ਹੈ ਪਰ ਜੇ ਉਹ ਚਾਹੇ ਤਾਂ ਆਮ ਆਦਮੀ ਕੁਝ ਵੀ ਕਰ ਸਕਦਾ ਹੈ।
ਜਾਇਦਾਦ ਦੀ ਗੱਲ ਕਰੀਏ ਤਾਂ ਸੀ.ਐੱਮ. ਚੰਨੀ ਕੋਲ 7 ਕਰੋੜ 97 ਲੱਖ ਰੁਪਏ ਦੀ ਚੱਲ-ਅਚੱਲ ਜਾਇਦਾਦ ਹੈ। ਸੀ.ਐੱਮ. ਚੰਨੀ ਦੀ ਪਤਨੀ ਕਮਲਜੀਤ ਕੌਰ ਵੀ 4 ਕਰੋੜ 18 ਲੱਖ ਤੇ 45 ਹਜ਼ਾਰ ਰੁਪਏ ਦੀ ਚੱਲ-ਅਚੱਲ ਜਾਇਦਾਦ ਦੀ ਮਾਲਕਣ ਹੈ। ਚੰਨੀ ਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਕੋਲ ਫਾਰਚਿਊਨਰ ਗੱਡੀਆਂ ਹਨ। ਚੰਨੀ ਕੋਲ ਚਾਰ ਕਰੋੜ ਤੋਂ ਵੱਧ ਦੀ ਗੈਰ-ਰਿਹਾਇਸ਼ੀ ਜਗ੍ਹਾ ਹੈ ਜਦਕਿ ਪਤਨੀ ਕੋਲ ਵੀ ਦੋ ਕਰੋੜ 27 ਲੱਖ ਤੇ 85 ਹਜ਼ਾਰ ਰੁਪਏ ਦੀ ਗੈਰ-ਰਿਹਾਇਸ਼ੀ ਜਗ੍ਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਉਥੇ ਹੀ ਲਾਭ ਸਿੰਘ ਉਗੋਕੇ ਕੋਲ ਸਿਰਫ 75 ਹਜ਼ਾਰ ਰੁਪਏ ਦੀ ਨਕਦੀ ਹੈ ਤੇ 2014 ਮਾਡਲ ਦੀ ਪੁਰਾਣੀ ਬਾਈਕ ਜੋ ਉਨ੍ਹਾਂ ਨੇ 8 ਸਾਲ ਪਹਿਲਾਂ ਖਰੀਦਿਆ ਸੀ ਤੇ ਦੋ ਕਮਰਿਆਂ ਦਾ ਮਕਾਨ ਹੈ। ਟਿਕਟ ਮਿਲਣ ਤੋਂ ਬਾਅਦ ਲਾਭ ਸਿੰਘ ਉਗੋਕੇ ਨੇ ਦਾਅਵਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਚੰਨੀ ਨੂੰ ਹਰਾ ਕੇ ਇਤਿਹਾਸ ਰਚਣਗੇ।