ਜਲੰਧਰ ਵਿਚ ਪੁਲਿਸ ਥਾਣਾ ਆਦਮਪੁਰ ਤਹਿਤ ਆਉਂਦੇ ਪਿੰਡ ਹਜਾਰਾ ਵਿਚ ਬੈਂਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਨਿੱਜੀ ਬੈਂਕ ਕੋਟਕ ਮਹਿੰਦਰਾ ਵਿਚ ਸ਼ਾਮ ਦੇ ਸਮੇਂ ਬੈਂਕ ਬੰਦ ਹੋਣ ਦੇ ਬਾਅਦ ਜਦੋਂ ਸਟਾਫ ਹਿਸਾਬ-ਕਿਤਾਬ ਕਰਨ ਵਿਚ ਲੱਗਾ ਹੋਇਆ ਸੀ, ਉਸ ਸਮੇਂ ਵੜਿਆ।
ਲੁਟੇਰਿਆਂ ਕੋਲ ਹਥਿਆਰ ਸੀ। ਉਨ੍ਹਾਂ ਨੇ ਬੈਂਕ ਸਟਾਫ ਨੂੰ ਹਥਿਾਰਾਂ ਦੇ ਦਮ ‘ਤੇ ਇਕ ਸਾਈਡ ਕਰਕੇ ਬੈਂਕ ਵਿਚ ਪਿਆ 9 ਲੱਖ ਰੁਪਿਆ ਲੁੱਟ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਲੁਟੇਰੇ ਬੈਂਕ ਵਿਚ ਸ਼ਾਮ ਨੂੰ 5 ਵਜੇ ਦੇ ਕਰੀਬ ਦਾਖਲ ਹੋਏ ਸਨ। ਉਸ ਸਮੇਂ ਸਟਾਫ ਬੈਂਕ ਦੀ ਕਲੋਜ਼ਿੰਗ ਵਿਚ ਬਿਜ਼ੀ ਸੀ। ਲੁਟੇਰੇ ਬੈਂਕ ਵਿਚ ਵੜੇ ਤੇ ਹਵਾਈ ਫਾਇਰ ਕੀਤਾ। ਸਟਾਫ ਸਹਿਮ ਗਿਆ। ਇਸ ਦੇ ਬਾਅਦ ਬੈਂਕ ਤੋਂ 9 ਲੱਖ ਰੁਪਏ ਲੁਟਿਆ ਤੇ ਮੌਕੇ ਤੋਂ ਫਰਾਰ ਹੋ ਗਏ। ਲੁਟੇਰੇ ਅੱਧੇ ਘੰਟੇ ਵਿਚ ਹੀ ਬੈਂਕ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਪਿੰਡ ਹਜਾਰਾ ਵਿਚ ਕੋਟਕ ਮਹਿੰਦਰਾ ਬੈਂਕ ਵਿਚ ਹੋਈ ਲੁੱਟ ਦੀ ਵਾਰਦਾਤ ਦੇ ਤੁਰੰਤ ਬਾਅਦ ਸਟਾਫ ਨੇ ਪੁਲਿਸ ਚੌਕੀ ਜੰਡੂਸਿੰਘਾ ਨੂੰ ਸੂਚਿਤ ਕੀਤਾ। ਪੁਲਿਸ ਪਾਰਟੀ ਸੂਚਨਾ ਮਿਲਦੇ ਹੀ ਬੈਂਕ ਵਿਚ ਪਹੁੰਚ ਗਈ।ਪੁਲਿਸ ਨੇ ਬੈਂਕ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਲੁਟੇਰਿਆਂ ਨੇ ਸਿਰ ‘ਤੇ ਟੋਪੀਆਂ ਤੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ ਜਿਸ ਨਾਲ ਲੁਟੇਰਿਆਂ ਦੇ ਚਿਹਰੇ ਸਾਫ ਨਹੀਂ ਹੋ ਸਕੇ। ਫਿਲਹਾਲ ਪੁਲਿਸ ਨੇ ਬੈਂਕ ਨੂੰ ਆਉਣ-ਜਾਣ ਵਾਲੇ ਰਸਤਿਆਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲੈਣੀ ਸ਼ੁਰੂ ਕਰ ਦਿੱਤੀ ਹੈ।