ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 24 IPS ਤੇ PPS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ 15 IPS ਅਧਿਕਾਰੀ ਹਨ। ਇਸ ਹੁਕਮ ਤਹਿਤ ਆਈ.ਪੀ.ਐੱਸ. ਅਧਿਕਾਰੀ ਬਾਬੂ ਲਾਲ ਮੀਣਾ ਨੂੰ ਪਣੋਟ ਕਰਦੇ ਹੋਏ ਆਈਜੀ ਪ੍ਰਸ਼ਾਸਨ (ਇੰਟੈਲੀਜੈਂਸ) ਮੋਹਾਲੀ ਲਾਇਆ ਗਿਆ ਹੈ, ਜਦਕਿ ਡੈਪੁਟੇਸ਼ਨ ਤੋਂ ਪਰਤੇ ਆਈ.ਪੀ.ਐੱਸ. ਅਧਿਕਾਰੀ ਕੁਲਦੀਪ ਸਿੰਘ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਹੁਣ ਤੱਕ ਇਹ ਅਹੁਦਾ ਡਾ. ਐੱਸ. ਭੂਪਤੀ ਵਾਧੂ ਚਾਰਜ ਵਜੋਂ ਸੰਭਾਲ ਰਹੇ ਸਨ, ਜਿਨ੍ਹਾਂ ਨੂੰ ਹੁਣ ਡੀਆਈਜੀ ਪ੍ਰਸ਼ਾਸਨ ਪੰਜਾਬ ਚੰਡੀਗੜ੍ਹ ਲਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: