ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾਵਾਂ ਸ਼ਨੀਵਾਰ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਏ। ਉਨ੍ਹਾਂ ਨੇ ਆਪਣੀ ਗਲਤੀ ਲਈ ਲਿਖਤੀ ਮਾਫੀ ਮੰਗੀ ਤੇ ਖੁਦ ਨੂੰ ਗੁਰੂ ਦਾ ਨਿਮਾਣਾ ਸਿੱਖ ਕਿਹਾ। ਸਪੀਕਰ ਦੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਪੂਰਾ ਕਰਨ ਲਈ ਗੁਰੂਆਂ ਦਾ ਅਸ਼ੀਰਵਾਦ ਵੀ ਲਿਆ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣਨ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ ਪਰ ਇਸ ਦੌਰਾਨ ਉਨ੍ਹਾਂ ਨੇ ਗੁਰੂ ਸਾਹਿਬਾਨਾਂ ਦਾ ਅਸ਼ੀਰਵਾਦ ਲੈਣ ਦੇ ਨਾਲ-ਨਾਲ ਆਪਣੀ ਗਲਤੀ ਲਈ ਮਾਫੀ ਵੀ ਮੰਗੀ। ਜ਼ਿਕਰਯੋਗ ਹੈ ਕਿ ਕੁਲਤਾਰ ਸਿੰਘ ਸਪੀਕਰ ਐਲਾਨੇ ਜਾਣ ਤੋਂ ਬਾਅਦ ਬੀਤੇ ਦਿਨੀਂ ਬਠਿੰਡਾ ਸਥਿਤ ਗਊਸ਼ਾਲਾ ਵੀ ਪਹੁੰਚੇ ਸਨ।
ਇਥੇ ਉਨ੍ਹਾਂ ਨੇ ਪਹਿਲਾਂ ਗਊ ਪੂਜਾ ਕੀਤੀ ਤੇ ਫਿਰ ਉਸ ਦੇ ਪੰਡ ਨੇ ਗਊ ਦੀ ਪੂਛ ਸਪੀਕਰ ਸੰਧਵਾਂ ਦੀ ਦਸਤਾਰ ‘ਤੇ ਮਾਰ ਕੇ ਅਸ਼ੀਰਵਾਦ ਦਿੱਤਾ। ਉਨ੍ਹਾਂ ਦਾ ਇਹ ਰੂਪ ਵੇਖ ਕੇ ਸਿੱਖ ਜਗਤ ਵਿੱਚ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਹੀ ਉਹ ਗੋਲਡਨ ਟੈਂਪਲ ਆਪਣੀ ਗਲਤੀ ਦੀ ਮਾਫੀ ਮੰਗਣ ਤੇ ਗੁਰੂਆਂ ਦਾ ਅਸ਼ੀਰਵਾਦ ਲੈਣ ਪਹੁੰਚ ਗਏ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣਾ ਮਾਫੀਨਾਮਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਗਊਸ਼ਾਲਾ ਦਾ ਵੀ ਜ਼ਿਕਰ ਕੀਤਾ ਤੇ ਉਥੇ ਗਊ ਦੀ ਪੂਛ ਦਸਤਾਰ ਨਾਲ ਛੂਹਾਏ ਜਾਣ ਦੀ ਵੀ ਗੱਲ ਕਹੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਗੁਰੂਆਂ ਨੇ ਉਨ੍ਹਾਂ ‘ਤੇ ਕਿਰਪਾ ਕੀਤੀ ਹੈ, ਤਾਂ ਹੀ ਉਹ ਇੰਨੇ ਉੱਚੇ ਅਹੁਦੇ ਤੱਕ ਪਹੁੰਚ ਸਕੇ ਹਨ। ਪਰ ਦਾਸ ਤੋਂ ਘੁੰਮਦੇ-ਫਿਰਦੇ ਗਲਤੀਆਂ ਹੋ ਜਾਂਦੀਾਂ ਹਨ, ਪਰ ਗੁਰੂ ਮਾਫੀ ਦੇਣ ਵਾਲਾ ਹੈ। ਜਾਣੇ-ਅਣਜਾਨੇ ਗਲਤੀਆਂ ਹੋ ਜਾਂਦੀਆਂ ਨੇ, ਉਹ ਤਾਂ ਗਲਤੀਆਂ ਦਾ ਪੁਤਲਾ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪੰਥ ਨੂੰ ਇਸ ਨਮਾਣੇ ਦਾਸ ਤੋਂ ਉਮੀਦ ਹੈ। ਉਨ੍ਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਪੰਥ ਦੀ ਰੱਖਿਆ ਕਰਨਾ ਵੀ ਉਨ੍ਹਾਂ ਵਿੱਚੋਂ ਇੱਕ ਹੈ। ਉਹ ਚਾਹੁੰਦੇ ਹਨ ਕਿ ਗੁਰੂ ਉਨ੍ਹਾਂ ਨੂੰ ਬਲ ਦੇਣ, ਤਾਂਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਆਪਣਾ ਫਰਜ਼ ਨਿਭਾ ਸਕਣ।