ਅੱਜ 28 ਜੁਲਾਈ ਨੂੰ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਪੂਰੇ ਵਿਸ਼ਵ ‘ਚ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ | ਧਰਤੀ ਨੂੰ ਬਚਾਉਣ ਦੇ ਲਈ ਕੁਦਰਤੀ ਸਰੋਤਾਂ ਨੂੰ ਬਚਾ ਕੇ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਓ ਇਸ ਦਿਨ ਵੱਧ ਤੋਂ ਵੱਧ ਰੱਖ ਲਾਉਣ ਦਾ ਪ੍ਰਣ ਕਰੀਏ।
ਉਨ੍ਹਾਂ ਕਿਹਾ ਕਿ ਪ੍ਰਣ ਕਰੀਏ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਵਚਨਬੱਧ ਅਤੇ ਗੁਰੂ ਸਾਹਿਬਾਨਾਂ ਦੇ ਬਚਨਾਂ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ‘ਤੇ ਪਹਿਰਾ ਦਿੰਦੇ ਹੋਏ ਕੁਦਰਤੀ ਸਰੋਤਾਂ ਦੀ ਅਹਿਮੀਅਤ ਨੂੰ ਸਮਝਣ ਲਈ ਸੁਹਿਰਦ ਹੋਵਾਂਗੇ।
ਜ਼ਿਕਰਯੋਗ ਹੈ ਕਿ ਕੁਦਰਤੀ ਸੁੰਦਰਤਾ ਨੂੰ ਬਰਕਰਾਰ ਰੱਖਣ ਦੇ ਲਈ ਹਵਾਂ, ਪਾਣੀ, ਰੁੱਖ, ਮਿੱਟੀ ਨੂੰ ਬਚਾ ਕੇ ਰੱਖਣਾ ਬੇਹੱਦ ਜਰੂਰੀ ਮੰਨੇ ਜਾਂਦੇ ਹਨ, ਜੋ ਦਿਨੋ ਦਿਨ ਘਟਦੇ ਜਾ ਰਹੇ ਹਨ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਕੁਦਰਤੀ ਚੀਜ਼ਾਂ ਨਾਲ ਖਿਲਵਾੜ ਕਰ ਰਹੇ ਹਾਂ, ਅੰਨ੍ਹੇਵਾਹ ਰੁੱਖ ਕੱਟ ਰਹੇ ਹਾਂ, ਅੰਤ ਵਿਚ ਇਹਨਾਂ ਦਾ ਨੁਕਸਾਨ ਵੀ ਸਾਨੂੰ ਹੀ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ : CM ਮਾਨ ਦਾ MP ਮਾਨ ਨੂੰ ਠੋਕਵਾਂ ਜਵਾਬ, ‘ਭਗਤ ਸਿੰਘ ਖਿਲਾਫ਼ ਬੋਲਣਾ ਚੰਨ ‘ਤੇ ਥੁੱਕਣ ਬਰਾਬਰ’
ਰੁੱਖਾਂ ਦੀ ਕਟਾਈ ਦਿਨੋ-ਦਿਨ ਵਧਦੀ ਜਾ ਰਹੀ ਹੈ ,ਜਿਸ ਨਾਲ ਜਾਨਵਰਾਂ ਤੇ ਪੰਛੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਾਨੂੰ ਸਭ ਨੂੰ ਆਪਣੀਆਂ ਲੋੜਾਂ ਦੇ ਨਾਲ ਨਾਲ ਕੁਦਰਤੀ ਸਰੋਤਾਂ ਦਾ ਵੀ ਧਿਆਨ ਰਹਿਣਾ ਚਾਹੀਦਾ ਹੈ| ਕਿਉਂਕਿ ਧਰਤੀ ਕੁਦਰਤੀ ਸਰੋਤਾਂ ਨਾਲ ਹੀ ਚੰਗੀ ਲਗਦੀ ਹੈ। ਇਸ ਲਈ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਖੁਦ ਵੀ ਰੁੱਖ ਲਾਈਏ ਅਤੇ ਲੋਕਾਂ ਨੂੰ ਵੀ ਜਾਗਰੂਕ ਕਰੀਏ ਤਾਂਜੋ ਇਸ ਧਰਤੀ ਨੂੰ ਬਚਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: