ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਹਾਲੀਵੁੱਡ ਕੱਪਲ ਕੁਨਿਸ ਤੇ ਏਸ਼ਟਰ ਕੂਚਰ ਨੂੰ ਧੰਨਵਾਦ ਕੀਤਾ ਹੈ। ਕੱਪਲ ਨੇ ਰੂਸ ਯੁੱਧ ਵਿਚ ਯੂਕਰੇਨ ਦੇ ਲੋਕਾਂ ਦੀ ਸਹਾਇਤਾ ਲਈ 35 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਕੀਤੀ ਹੈ ਜੋ ਲਗਭਗ 266 ਕਰੋੜ ਰੁਪਏ ਤੋਂ ਵੱਧ ਹੁੰਦੀ ਹੈ। ਜੇਲੇਂਸਕੀ ਨੇ ਆਪਣੇ ਅਧਿਕਾਰਕ ਹੈਂਡਲ ਨਾਲ ਕੱਪਲ ਨਾਲ ਗੱਲ ਕਰਦੇ ਹੋਏ ਖੁਦ ਦੀ ਇੱਕਤਸਵੀਰ ਟਵੀਟ ਕੀਤੀ ਤੇ ਕੈਪਸ਼ਨ ਵਿਚ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ, ਜਿਸ ਵਿਚ ਲਿਖਿਆ ‘ਏਸ਼ਟਨ ਕਚਰ ਤੇ ਮਿਲਾ ਕੁਨਿਸ ਸਾਡੇ ਦੁੱਖ ਦਾ ਜਵਾਬ ਦੇਣ ਵਾਲੇ ਪਹਿਲੇ ‘ਚੋਂ ਹਨ। ਉਨ੍ਹਾਂ ਨੂੰ 35 ਮਿਲੀਅਨ ਡਾਲਰ ਮਿਲੇ ਚੁੱਕੇ ਹਨ। ਮੈਂ ਇਸ ਲਈ ਧੰਨਵਾਦੀ ਹਾਂ। ਉਨ੍ਹਾਂ ਦੇ ਦ੍ਰਿੜ ਸੰਕਪਲ ਤੋਂ ਪ੍ਰਭਾਵਿਤ ਹਾਂ। ਉਹ ਦੁਨੀਆ ਨੂੰ ਪ੍ਰੇਰਿਤ ਕਰਦੇ ਹਨ।
ਯੂਕਰੇਨ ਦੇ ਰਹਿਣ ਵਾਲੇ ਕੁਨਿਸ ਪਿਛਲੇ ਹਫਤੇ ਉਦੋਂ ਸੁਰਖੀਆਂ ਵਿਚ ਆਏ ਜਦੋਂ ਉਨ੍ਹਾਂ ਨੇ ਰਾਹਤ ਕੋਸ਼ਿਸ਼ਾਂ ਵਿਚ ਸਹਾਇਤਾ ਲਈ 30 ਮਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੇ ਟੀਚੇ ਦੇ ਨਾਲ GoFundMe ਮੁਹਿੰਮ ਦੀ ਸਥਾਪਨਾ ਕੀਤੀ। ਇੱਕ ਹਫਤੇ ਅੰਦਰ ਸਟਾਰ ਜੋੜੀ ਨੇ ਆਪਣਾ ਟੀਚਾ ਹਾਸਲ ਕਰ ਲਿਆ।
ਏਸ਼ਟਨ ਤੇ ਮਿਲਾ ਨੇ ਪਿਛਲੇ ਹਫਤੇ ਇੱਕ ਵੀਡੀਓ ਸਾਂਝਾ ਕੀਤਾ ਤੇ ਕਿਹਾ ਕਿ ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਸੀ,ਅਸੀਂ ਆਪਣਾ ਟੀਚਾ ਹਾਸਲ ਕਰ ਲਿਆ ਹੈ। 30 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਹੋ ਗਏ। 65,000 ਤੋਂ ਵੱਧ ਲੋਕਾਂ ਨੇ ਦਾਨ ਕੀਤਾ। ਅਸੀਂ ਤੁਹਾਡੇ ਸਮਰਥਨ ਲਈ ਧੰਨਵਾਦੀ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਰੋਡਮੈਪ, ‘ਫ੍ਰੀ ਬਿਜਲੀ, ਰੈਗੂਲਰ ਭਰਤੀ, ਰੇਤ ਮਾਫੀਏ ਦਾ ਖਾਤਮਾ, ਮੁਫਤ ਸਿੱਖਿਆ ਤੇ ਇਲਾਜ’
ਗੌਰਤਲਬ ਹੈ ਕਿ ਮਿਲਾ ਕੁਨਿਸ ਤੇ ਏਸ਼ਟਰ ਕੂਚਰ ਹਾਲੀਵੁੱਡ ਦੀਆਂ ਸਭ ਤੋਂ ਮਨਪਸੰਦ ਜੋੜੀਆਂ ਵਿਚੋਂ ਇਕ ਹੈ। ਉਨ੍ਹਾਂ ਨੇ ਸਿਰਫ ਟੀਵੀ ‘ਤੇ ਪ੍ਰੇਮੀਆਂ ਦੀ ਭੂਮਿਕਾ ਨਿਭਾਈ ਸਗੋਂ ਉਨ੍ਹਾਂ ਦੀ ਅਸਲੀ ਜੀਵਨ ਦੀ ਪ੍ਰੇਮ ਕਹਾਣੀ ਵੀ ਚਰਚਾ ਵਿਚ ਰਹੀ ਹੈ। ਦੋਵਾਂ ਨੇ ਹਾਲੀਵੁੱਡ ਵਿਚ ਕਈ ਹਿੱਟ ਫਿਲਮਾਂ ਵਿਚ ਕੰਮ ਕੀਤਾ ਹੈ।