ਅਮਰੀਕਾ ਦੇ ਸ਼ਹਿਰ ਸੈਕਰਾਮੇਂਟੋ ਵਿਚ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਕੋਰੋਨਾ ਦੇ ਬਾਅਦ ਜ਼ਿੰਦਗੀ ਹੀ ਬਦਲ ਗਈ। ਉਨ੍ਹਾਂ ਦੇ ਮਨ ਵਿਚ ਖਿਆਲ ਆਇਆ ਕਿ ਉਹ ਰਹਿੰਦੀ ਜ਼ਿੰਦਗੀ ਵਿਚ ਕੁਝ ਨਾ ਕੁਝ ਵੱਖਰਾ ਕਰਨਗੇ ਅਤੇ ਉਹ ਜ਼ਿੰਦਗੀ ਜਿਊਣਗੇ।
ਲਖਵਿੰਦਰ ਸਿੰਘ ਇਸ ਤਹਿਤ ਪਲਾਨਿੰਗ ਕੀਤੀ ਤੇ ਉਹ ਅਮਰੀਕਾ ਤੋਂ ਆਪਣੀ ਗੱਡੀ ਲੈ ਕੇ ਭਾਰਤ ਪਹੁੰਚ ਗਏ। 34 ਦਿਨਾਂ ਵਿਚ 20 ਦੇਸ਼ਾਂ ਦੀ ਸੈਰ ਕੀਤੀ ਤੇ 20 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਭਾਰਤ ਪਹੁੰਚੇ। ਲਖਵਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਸਮੇਂ ਲੋਕਾਂ ਨੂੰ ਵਿਛੜਦੇ ਹੋਏ ਦੇਖਿਆ ਤਾਂ ਉਨ੍ਹਾਂ ਦੇ ਮਨ ਵਿਚ ਕੁਝ ਵੱਖਰਾ ਕਰਨ ਦਾ ਖਿਆਲ ਆਇਆ।
ਲਖਵਿੰਦਰ ਸਿੰਘ ਨੇ ਦੱਸਿਆ ਕਿ ਪਲਾਨਿੰਗ ਕਰਨ ਵਿਚ 3 ਸਾਲ ਦਾ ਸਮਾਂ ਲੱਗ ਗਿਆ ਤੇ ਕਾਗਜ਼ਾਤ ਪੂਰੇ ਹੁੰਦੇ ਹੀ ਉਹ ਅਮਰੀਕਾ ਤੋਂ ਭਾਰਤ ਲਈ ਆਪਣੀ ਗੱਡੀ ਲੈ ਕੇ ਨਿਕਲ ਪਏ। ਅਮਰੀਕਾ ਤੋਂ ਉਨ੍ਹਾਂ ਨੇ ਆਪਣੀ ਗੱਡੀ ਨੂੰ ਸਮੁੰਦਰੀ ਜਹਾਜ਼ ਜ਼ਰੀਏ ਇੰਗਲੈਂਡ ਭੇਜਿਆ। ਇੰਗਲੈਂਡ ਤੋਂ ਬੈਲਜ਼ੀਅਮ ਟ੍ਰੇਨ ਜ਼ਰੀਏ ਪਹੁੰਚੇ ਤੇ ਇਸ ਦੇ ਬਾਅਦ ਪੈਰਿਸ, ਜਰਮਨ, ਸਵਿਟਜ਼ਰਲੈਂਡ, ਆਸਟ੍ਰੀਆ, ਹੰਗਰੀ ਆਦਿ ਯੂਰਪ ਦੇ ਦੇਸ਼ਾਂ ਤੋਂ ਹੁੰਦੇ ਹੋਏ ਤੁਰਕੀ ਪਹੁੰਚੇ। ਇਸ ਦੇ ਬਾਅਦ ਉਹ ਈਰਾਨ ਤੋਂ ਹੁੰਦੇ ਹੋਏ ਪਾਕਿਸਤਾਨ ਗਏ।
ਪਾਕਿਸਤਾਨ ਵਿਚ ਉਨ੍ਹਾਂ ਨੇ ਕੁੱਲ 14 ਦਿਨ ਬਿਤਾਏ। ਇਨ੍ਹਾਂ 14 ਦਿਨਾਂ ਵਿਚ ਉਨ੍ਹਾਂ ਨੇ ਕਈ ਗੁਰਦੁਆਰਾ ਸਾਹਿਬ ਲਾਹੌਰ, ਟੋਬਾ ਟੇਕ ਸਿੰਘ, ਪਾਕਪਟਨ ਆਦਿ ਸ਼ਹਿਰਾਂ ਦੀ ਸੈਰ ਕੀਤੀ। ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਤੇ 11 ਦਿਨ ਲੋਕਾਂ ਨੇ ਆਪਣੇ ਘਰਾਂ ਵਿਚ ਰੱਖਿਆ।
ਲਖਵਿੰਦਰ ਸਿੰਘ ਨੇ ਦੱਸਿਆ ਕਿ ਯੂਰਪ ਦੇ ਦੇਸ਼ ਬਹੁਤ ਛੋਟੇ ਹਨ। ਕੁਝ ਹੀ ਸਮੇਂ ਵਿਚ ਇਨ੍ਹਾਂ ਨੂੰ ਪਾਰ ਕਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਭਾਰਤ ਦੇ ਸਫਰ ਵਿਚ ਕੁੱਲ 34 ਦਿਨ ਲੱਗੇ ਤੇ 18 ਤੋਂ 20 ਦੇਸ਼ਾਂ ਦੇ ਵਿਚੋਂ ਹੋ ਕੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਲਖਵਿੰਦਰ ਸਿੰਘ ਮੂਲ ਤੌਰ ‘ਤੇ ਪੰਜਾਬ ਦੇ ਜਲੰਧਰ ਸਥਿਤ ਲੰਮਾ ਪਿੰਡ ਦੇ ਰਹਿਣ ਵਾਲੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਪਰਿਵਾਰ ਨੂੰ ਇਸ ਸੁਪਨੇ ਬਾਰੇ ਦੱਸਿਆ ਤਾਂ ਉਹ ਮਜ਼ਾਕ ਸਮਝਣ ਲੱਗੇ ਪਰ ਉਨ੍ਹਾਂ ਨੇ ਪਲਾਨਿੰਗ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਪਰਿਵਾਰ ਨੇ ਮਨ੍ਹਾ ਕੀਤਾ ਪਰ ਬਾਅਦ ਵਿਚ ਉਨ੍ਹਾਂ ਦੀ ਜ਼ਿੱਦ ਅੱਗੇ ਉਹ ਢਿੱਲੇ ਪੈ ਗਏ। ਹੁਣ ਜਦੋਂ ਸਫਰ ਪੂਰਾ ਹੋ ਗਿਆ ਤਾਂ ਉਹ ਸਾਰੇ ਖੁਸ਼ ਹਨ।