ਆਈਪੀਐਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਅਤੇ ਸੁਸ਼ਮਿਤਾ ਸੇਨ ਦਾ ਰਿਸ਼ਤਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਲਲਿਤ ਮੋਦੀ ਕੋਵਿਡ 19 ਅਤੇ ਨਿਮੋਨੀਆ ਦੀ ਲਪੇਟ ਵਿੱਚ ਆ ਗਏ ਹਨ। ਲਲਿਤ ਮੋਦੀ ਨੇ ਇਕ ਇੰਸਟਾਗ੍ਰਾਮ ਪੋਸਟ ‘ਤੇ ਆਪਣੀ ਖਰਾਬ ਹਾਲਤ ਬਾਰੇ ਦਰਦ ਜ਼ਾਹਰ ਕੀਤਾ ਹੈ। ਲਲਿਤ ਮੋਦੀ ਦੀ ਪੋਸਟ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰ ਰਿਹਾ ਹੈ। ਸੁਸ਼ਮਿਤਾ ਸੇਨ ਦੇ ਭਰਾ ਨੇ ਵੀ ਲਲਿਤ ਮੋਦੀ ਦੀ ਪੋਸਟ ‘ਤੇ ਟਿੱਪਣੀ ਕੀਤੀ ਹੈ।
ਪਿਛਲੇ ਸਾਲ ਲਲਿਤ ਮੋਦੀ ਨੇ ਸੋਸ਼ਲ ਮੀਡੀਆ ‘ਤੇ ਸੁਸ਼ਮਿਤਾ ਸੇਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ‘ਚ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਦੀ ਖਾਸ ਸਾਂਝ ਦੇਖਣ ਨੂੰ ਮਿਲੀ। ਦੋਹਾਂ ਦੇ ਰਿਲੇਸ਼ਨਸ਼ਿਪ ‘ਚ ਹੋਣ ਦੀਆਂ ਵੀ ਚਰਚਾਵਾਂ ਸਨ। ਹਾਲਾਂਕਿ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਸੁਸ਼ਮਿਤਾ ਸੇਨ ਨੂੰ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਕ ਵਾਰ ਫਿਰ ਲਲਿਤ ਮੋਦੀ ਅਤੇ ਸੁਸ਼ਮਿਤਾ ਸੇਨ ਦੇ ਰਿਸ਼ਤੇ ਦੀ ਚਰਚਾ ਸ਼ੁਰੂ ਹੋ ਗਈ ਹੈ। ਕਾਰਨ ਹੈ ਲਲਿਤ ਮੋਦੀ ਦੀ ਵਿਗੜਦੀ ਸਿਹਤ ਅਤੇ ਰਾਜੀਵ ਸੇਨ ਦੀ ਟਿੱਪਣੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦਰਅਸਲ ਲਲਿਤ ਮੋਦੀ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਹਸਪਤਾਲ ਦੇ ਬੈੱਡ ‘ਤੇ ਨਜ਼ਰ ਆ ਰਹੈ ਹੈ। ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ। ਲਲਿਤ ਮੋਦੀ ਦੀ ਪੋਸਟ ਦੇਖਣ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰ ਰਿਹਾ ਹੈ। ਲਲਿਤ ਮੋਦੀ ਦੀ ਪੋਸਟ ‘ਤੇ ਟਿੱਪਣੀ ਕਰਦਿਆਂ ਸੁਸ਼ਮਿਤਾ ਸੇਨ ਦੇ ਭਰਾ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।