ਚੰਡੀਗੜ੍ਹ : ਬੀਤੇ ਦਿਨ ਕਤਲ ਕੀਤੇ ਗਏ ਪੰਜਾਬੀ ਗਾਇਕ ਤੇ ਕਾਂਗਰਸ ਲੀਡਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਮਾਮਲੇ ਵਿੱਚ ਬਿਸ਼ਨੋਈ ਗੈਂਸ ਦੇ ਇੱਕ ਹੋਰ ਸਾਥੀ ਨੇ ਫੇਸਬੁਕ ਪੋਸਟ ਪਾਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਵਿੱਕੀ ਮਿੱਢੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਨੇ ਵੀ ਪੋਸਟ ਪਾਈ ਸੀ।
ਪੋਸਟ ਵਿੱਚ ਕਿਹਾ ਗਿਆ ਹੈ ਕਿ ਇਸ ਨੇ ਵਿੱਕੀ ਮਿੱਢੂਖੇੜਾ ਦੇ ਕਤਲ ‘ਚ ਮਦਦ ਕੀਤੀ ਸੀ… ਸਾਡੇ ਭਰਾ ਵਿੱਕੀ ਮਿੱਢੂਖੇੜਾ ਤੇ ਗੁਰਲਾਲ ਬਰਾੜ ਦੇ ਕਤਲ ਵਿੱਚ ਇਸਦਾ ਨਾਮ ਸੀ ਆਉਣ ਤੋਂ ਬਾਅਦ ਵੀ ਇਹ ਆਪਣੇ ਪੂਰੇ ਰਸੂਖ ਦੇ ਬਲ ‘ਤੇ ਬਚ ਗਿਆ ਤੇ ਪ੍ਰਸ਼ਾਸਨ ਵੀ ਇਸ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ ਸੀ। ਦਿੱਲੀ ਪੁਲਿਸ ਨੇ ਇਸ ਦਾ ਨਾਂ ਮੀਡੀਆ ਅੱਗੇ ਰਖ ਦਿੱਤਾ ਸੀ ਤੇ ਕੌਸ਼ਲ ਦੇ ਜਿੰਨੇ ਵੀ ਬੰਦੇ ਫੜੇ ਗਏ ਉਨ੍ਹਾਂ ਨੇ ਇਸ ਦਾ ਨਾਂ ਲਿਆ ਕਿ ਇਸ ਨੇ ਇਸਨੇ ਉਨ੍ਹਾਂ ਨੂੰ ਫਾਈਨਾਂਸ ਕੀਤਾ ਤੇ ਰਹਿਣ ਦਾ ਪ੍ਰਬੰਧ ਕਰਵਾਇਆ… ਸਾਡੇ ਭਰਾ ਅੰਕਿਤ ਭਾਦੂ ਦੇ ਐਨਕਾਊਂਟਰ ਵਿੱਚ ਵੀ ਇਸ ਦਾ ਪੂਰਾ ਹੱਥ ਸੀ… ਅਸੀਂ ਇਸਨੂੰ ਕਈ ਵਾਰ ਸਮਝਾਇਆ, ਪਰ ਇਹ ਨਹੀਂ ਸਮਝਿਆ… ਸਾਡੇ ਵਿਰੋਧੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ… ਇਸੇ ਲਈ ਇਸਦਾ ਇਹ ਅੰਜਾਮ ਹੋਇਆ… ਬੁਹਤ ਜਲਦ ਹੋਰ ਲੋਕਾਂ ਨੂੰ ਵੀ ਜਵਾਬ ਦਿੱਤਾ ਜਾਵੇਗਾ…
ਦੱਸਣਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਤੇ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਨੇ ਸੋਸ਼ਲ਼ ਮੀਡੀਆ ‘ਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।
ਗਾਇਕ ਮੂਸੇਵਾਲਾ ਆਪਣੇ ਕੁਝ ਸਾਥੀਆਂ ਨਾਲ ਗੱਡੀ ਵਿਚ ਜਾ ਰਹੇ ਸਨ। ਇਸੇ ਦੌਰਾਨ ਕਾਲੇ ਰੰਗ ਦੀ ਗੱਡੀ ਵਿਚ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ ਫਾਇਰਿੰਗ ਕੀਤੀ। ਘਰ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ‘ਤੇ ਮੂਸੇਵਾਲਾ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਦੋਂ ਮੂਸੇਵਾਲਾ ਖੁਦ ਥਾਰ ਜੀਪ ਚਲਾ ਰਹੇ ਸਨ। ਉੁਨ੍ਹਾਂ ‘ਤੇ ਲਗਭਗ 20 ਰਾਊਂਡ ਫਾਇਰ ਕੀਤੇ ਗਏ। ਫਾਇਰਿੰਗ ਇੰਨੀ ਤਾਬੜਤੋੜ ਹੋਈ ਕਿ ਮੂਸੇਵਾਲਾ ਆਪਣੀ ਸੀਟ ਤੋਂ ਹਿਲ ਤਕ ਨਹੀਂ ਸਕੇ।
ਵੀਡੀਓ ਲਈ ਕਲਿੱਕ ਕਰੋ -: