ਸਿੱਧੂ ਮੂਸੇਵਾਲਾ ਦੀ ਮੌਤ ਨਾਲ ਪੂਰੇ ਪੰਜਾਬ ਵਿਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦੀ ਅੱਜ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਦੋ ਸਾਥੀ ਜ਼ਖਮੀ ਹੋ ਗਏ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਤੇ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।
ਗਾਇਕ ਮੂਸੇਵਾਲਾ ਆਪਣੇ ਕੁਝ ਸਾਥੀਆਂ ਨਾਲ ਗੱਡੀ ਵਿਚ ਜਾ ਰਹੇ ਸਨ। ਇਸੇ ਦੌਰਾਨ ਕਾਲੇ ਰੰਗ ਦੀ ਗੱਡੀ ਵਿਚ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ ਫਾਇਰਿੰਗ ਕੀਤੀ। ਘਰ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ‘ਤੇ ਮੂਸੇਵਾਲਾ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਦੋਂ ਮੂਸੇਵਾਲਾ ਖੁਦ ਥਾਰ ਜੀਪ ਚਲਾ ਰਹੇ ਸਨ। ਉੁਨ੍ਹਾਂ ‘ਤੇ ਲਗਭਗ 20 ਰਾਊਂਡ ਫਾਇਰ ਕੀਤੇ ਗਏ। ਫਾਇਰਿੰਗ ਇੰਨੀ ਤਾਬੜਤੋੜ ਹੋਈ ਕਿ ਮੂਸੇਵਾਲਾ ਆਪਣੀ ਸੀਟ ਤੋਂ ਹਿਲ ਤਕ ਨਹੀਂ ਸਕੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮੂਸੇਵਾਲਾ ਦੀ ਹੱਤਿਆ ਵਿੱਕੀ ਮਿਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤੀ ਗਈ ਹੈ। ਗੈਂਗਸਟਰ ਬਿਸ਼ਨੋਈ ਦੇ ਸਾਥੀ ਰਹੇ ਮਿਡੂਖੇੜਾ ਦਾ ਮੋਹਾਲੀ ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਵਿਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਦਾ ਨਾਂ ਸਾਹਮਣੇ ਆਇਆ ਸੀ ਤੇ ਬਾਅਦ ਵਿਚ ਉਹ ਆਸਟ੍ਰੇਲੀਆ ਭੱਜ ਗਿਆ ਸੀ। ਉਹ ਦਿੱਲੀ ਪੁਲਿਸ ਦਾ ਵਾਂਟੇਡ ਹੈ। ਇਸ ਵਿਚ ਲਾਰੈਂਸ ਬਿਸ਼ਨੋਈ ਤੇ ਲੱਕੀ ਪਟਿਆਲ ਦਾ ਨਾਂ ਸਾਹਮਣੇ ਆ ਰਿਹਾ ਹੈ।
ਦੂਜੇ ਪਾਸੇ ਮਾਨਸਾ ਦੇ ਐੱਸਐੱਸਪੀ ਨੇ ਇਸ ਵਾਰਦਾਤ ਨੂੰ ਗੈਂਗਵਾਰ ਦੱਸਿਆ ਹੈ। ਉੁਨ੍ਹਾਂ ਮੁਤਾਬਕ ਸਿੱਧੂ ਮੂਸੇਵਾਲਾ ਸਕਿਓਰਿਟੀ ਵਿਚ ਤਾਇਨਾਤ ਗੰਨਮੈਨ ਲੈ ਕੇ ਨਹੀਂ ਗਿਆ ਸੀ। ਬਲੈਰੋ ਸਣੇ ਦੋ ਗੱਡੀਆਂ ਪਿੱਛਾ ਕਰ ਰਹੀਆਂ ਸਨ। ਪਿੰਡ ਵਿਚ ਪਹੁੰਚਦੇ ਹੀ ਤਾਬੜਤੋੜ ਫਾਇਰਿੰਗ ਹੋਈ। ਇੰਝ ਲੱਗ ਰਿਹਾ ਹੈ ਕਿ ਏਕੀ-47 ਦਾ ਇਸਤੇਮਾਲ ਹੋਇਆ ਹੈ। ਮੌਕੇ ‘ਤੇ 9ਐੱਮਐੱਮ ਪਿਸਤੌਲ ਦੇ ਖੋਲ ਮਿਲੇ ਹਨ। ਐੱਸਐੱਸਪੀ ਮਾਨਸਾ ਗੌਰਵ ਨੇ ਕਿਹਾ ਕਿ ਮੂਸੇਵਾਲ ਆਪਣੇ ਦੋਸਤ ਤੇ ਕਜ਼ਨ ਨਾਲ ਕਿਤੇ ਜਾ ਰਹੇ ਸਨ। ਜਵਾਹਰਕੇ ਵਿਚ ਬਲੈਰੋ ਤੇ ਸਕਾਰਪੀਓ ਸਵਾਰ ਗੈਂਗਸਟਰਾਂ ਨੇ ਸਾਹਮਣੇ ਤੋਂ ਆ ਕੇ ਉਨ੍ਹਾਂ ਦੀ ਥਾਰ ਜੀਪ ਨੂੰ ਰੋਕਿਆ ਤੇ ਮੂਸੇਵਾਲਾ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਗਈ।