ਲਾਰੈਂਸ ਬਿਸ਼ਨੋਈ ਨੂੰ ਜੈਪੁਰ ਤੋਂ ਬਠਿੰਡਾ ਲਿਆਂਦਾ ਗਿਆ। ਬੀਤੀ ਦੇਰ ਰਾਤ ਜਦੋਂ ਬਠਿੰਡਾ ਤੇ ਰਾਜਸਥਾਨ ਪੁਲਿਸ ਲਾਰੈਂਸ ਨੂੰ ਕੇਂਦਰੀ ਜੇਲ੍ਹ ਵਿੱਚ ਛੱਡਣ ਲਈ ਗਈ ਤਾਂ ਜੇਲ੍ਹ ਪ੍ਰਸ਼ਾਸਨ ਨੇ ਲਾਰੈਂਸ ਨੂੰ ਜੇਲ੍ਹ ਵਿੱਚ ਨਹੀਂ ਲਿਆ, ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਮੰਗਲਵਾਰ ਨੂੰ ਪੂਰੀ ਰਾਤ ਸ਼ਹਿਰ ‘ਚ ਸਥਿਤ ਸੀਆਈਏ ਸਟਾਫ ‘ਚ ਰਿਹਾ। ਇਥੇ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਲਾਰੈਂਸ ਨੂੰ ਬੁੱਧਵਾਰ ਸਵੇਰੇ ਕੇਂਦਰੀ ਜੇਲ੍ਹ ਲਿਜਾਇਆ ਗਿਆ।
ਜੱਗੂ ਅਤੇ ਲਾਰੈਂਸ ਇੱਕੋ ਜੇਲ੍ਹ ਵਿੱਚ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਹਾਈ ਅਲਰਟ ’ਤੇ ਹੈ। ਦੱਸ ਦੇਈਏ ਕਿ ਜੱਗੂ ਅਤੇ ਲਾਰੈਂਸ ਬਿਸ਼ਨੋਈ ਦੀ ਦੁਸ਼ਮਣੀ ਇਸੇ ਜੇਲ੍ਹ ਤੋਂ ਸ਼ੁਰੂ ਹੋਈ ਸੀ। ਸੂਤਰਾਂ ਮੁਤਾਬਕ ਲਾਰੈਂਸ ਨੂੰ ਜੇਲ੍ਹ ਦੀ ਹਾਈ ਸਕਿਓਰਿਟੀ ਜ਼ੋਨ ਦੀ ਇੱਕ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ। ਜਦਕਿ ਜੱਗੂ ਨੂੰ ਸੁਰੱਖਿਆ ਜ਼ੋਨ ਦੇ ਦੂਜੇ ਪਾਸੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਕੰਬੀ ਧਰਤੀ, ਉਤਰਕਾਸ਼ੀ ‘ਚ ਆਇਆ ਭੂਚਾਲ, 2 ਮਹੀਨੇ ‘ਚ 15 ਵਾਰ ਮਹਿਸੂਸ ਹੋਏ ਝਟਕੇ
ਸੂਤਰਾਂ ਨੇ ਦੱਸਿਆ ਕਿ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਗੈਂਗਸਟਰ ਨੇ ਜੇਲ੍ਹ ਦੇ ਸੁਪਰਡੈਂਟ ਨੂੰ ਧਮਕੀ ਦਿੱਤੀ ਹੈ। ਇਸ ਦਾ ਮੁੱਖ ਕਾਰਨ ਜੇਲ੍ਹ ਸੁਪਰਡੈਂਟ ਵੱਲੋਂ ਜੇਲ੍ਹ ਵਿੱਚ ਬੰਦ ਗੈਂਗਸਟਰ ‘ਤੇ ਸ਼ਿਕੰਜਾ ਕੱਸਣਾ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਗੈਂਗਸਟਰ ਜੇਲ੍ਹ ਪ੍ਰਸ਼ਾਸਨ ਤੋਂ ਨਾਰਾਜ਼ ਚੱਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: