ਲਾਰੈਂਸ ਬਿਸ਼ਨੋਈ ਇੱਕ ਕੰਪਨੀ ਦੀ ਤਰ੍ਹਾਂ ਗੈਂਗ ਚਲਾ ਰਿਹਾ ਹੈ। ਪੰਜਾਬ ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਦਿੱਲੀ ਵਿਚ ਫਿਰੌਤੀ, ਹੱਤਿਆ, ਡਰੱਗ ਤੇ ਹਥਿਆਰਾਂ ਦਾ ਨੈਟਵਰਕ ਚਲਾਉਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦੇਸ਼ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਤਿਹਾੜ ਜੇਲ੍ਹ ਤੋਂ ਚਲਾ ਰਿਹਾ ਹੈ। ਇਥੋਂ ਹੀ ਆਪਣੇ ਗੁਰਗੇ ਸੰਪਤ ਨਹਿਰਾ ਦੀ ਸੂਚਨਾ ‘ਤੇ ਲਾਰੈਂਸ ਟਾਰਗੈੱਟ ਦਾ ਨਾਂ ਦੱਸਦਾ ਹੈ। ਆਸਟ੍ਰੀਆ ਵਿਚ ਬੈਠਾ ਉਸ ਦਾ ਭਰਾ ਅਨਮੋਲ ਤੇ ਕੈਨੇਡਾ ਵਿਚ ਬੈਠਾ ਸਾਥੀ ਸਤਿੰਦਰ ਸਿੰਘ, ਗੋਲਡੀ ਬਰਾੜ ਫਿਰੌਤੀ ਦੀ ਕਾਲ ਕਰਦੇ ਹਨ।
ਪੈਸੇ ਨਾ ਮਿਲਣ ‘ਤੇ ਦੁਬਈ ਵਿਚ ਬੈਠਾ ਸਚਿਨ ਥਾਪਰ ਉਰਫ ਬਿਸ਼ਨੋਈ ਸ਼ੂਟਰ ਭੇਜ ਕੇ ਹੱਤਿਆ ਤੇ ਫਾਇਰਿੰਗ ਕਰਾਉਂਦਾ ਹੈ। ਇਸ ਲਈ ਹਰਿਆਣਾ, ਰਾਜਸਥਾਨ ਤੇ ਪੰਜਾਬ ਵਿਚ ਗਿਰੋਹ ਦੇ 70 ਸ਼ੂਟਰ ਹਨ। ਫਿਲੌਰੀ ਤੋਂ ਮਿਲਣ ਵਾਲੇ ਪੈਸੇ ਦਾ ਇੱਕ ਹਿੱਸਾ ਚਿਤੌੜਗੜ੍ਹ ਵਿਚ ਅਫੀਮ ਦੇ ਕਾਰੋਬਾਰ, ਰਾਜਸਥਾਨ ਤੇ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰ ਵਿਚ ਅਤੇ ਇੱਕ ਹਿੱਸਾ ਹਵਾਲਾ ਜ਼ਰੀਏ ਬ੍ਰਿਟੇਨ ਵਿਚ ਭੇਜਿਆ ਜਾਂਦਾ ਹੈ। ਬ੍ਰਿਟੇਨ ਵਿਚ ਲਾਰੈਂਸ ਦਾ ਸਾਥੀ ਮੋਂਟੀ ਇਸ ਪੈਸੇ ਨੂੰ ਨਿਵੇਸ਼ ਕਰਦਾ ਹੈ। ਮੋਂਟੀ ਇਟਲੀ ਦੇ ਡਰੱਗ ਮਾਫੀਆ ਨਾਲ ਜੁੜਿਆ ਹੈ।
ਹਰਿਆਣਾ ਵਿਚ ਪਟੌਦੀ ਨਿਵਾਸੀ ਰੋਹਿਤ ਖੋੜ੍ਹ ਹਰਿਆਣਾ ਤੇ ਦਿੱਲੀ ਵਿਚ ਵਸੂਲੀ ਕਰਵਾਉਂਦਾ ਹੈ। ਰਾਜਸਥਾਨ ਦੇ ਬੀਕਾਨੇਰ ਵਿਚ ਰੋਹਿਤ ਗੋਦਾਰਾ, ਗੰਗਾਨਗਰ ਵਿਚ ਆਸ਼ੀਸ਼ ਬਿਸ਼ਨੋਈ ਤੇ ਜੈਕ, ਧੌਲਪੁਰ ‘ਚ ਡਕੈਤ ਰਾਮ ਦੱਤ, ਜੋਧਪੁਰ ਵਿਚ ਮੰਜੀ ਤੇ ਉਸ ਦਾ ਸਾਥੀ ਫਿਰੌਤੀ ਨੈਟਵਰਕ ਨਾਲ ਜੁੜੇ ਹਨ। ਪੰਜਾਬ ਦੇ ਅਬੋਹਰ ਦਾ ਰਹਿਣ ਵਾਲਾ ਸਚਿਨ ਦੁਬਈ ‘ਚ ਹੈ। ਉਹ ਮਰਡਰ ਲਈ ਗੈਂਗ ਆਪ੍ਰੇਟ ਕਰਦਾ ਹੈ। ਸ਼ੂਟਰਸ ਨੂੰ ਮਰਡਰ ਦੇ ਆਰਡਰ ਦਿੰਦਾ ਹੈ।
ਗੈਂਗ ਨੂੰ ਫਿਰੌਤੀ ਤੋਂ ਮੋਟਾ ਪੈਸਾ ਮਿਲਦਾ ਹੈ। ਇਸ ਦੀ ਵਸੂਲੀ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਵਿਚ ਹੁੰਦੀ ਹੈ। ਵਸੂਲੀ ਕਰਨ ਲਈ ਬਿਜ਼ਨੈੱਸਮੈਨ, ਮਿਊਜ਼ਿਕ, ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਤੇ ਕਬੱਡੀ ਖਿਡਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।
ਅਬੋਹਰ ਦੇ ਥਾਣਾ ਬਹਾਵਵਾਲਾ ਵਿਚ ਪਿੰਡ ਦੂਤਰਵਾਲੀ ਨਿਵਾਸੀ ਲਾਰੈਂਸ ਬਿਸ਼ਨੋਈ ‘ਤੇ 2010 ਵਿਚ ਪ੍ਰਧਾਨ ਚੋਣ ਦੌਰਾਨ ਫਾਇਰਿੰਗ ਦੇ ਦੋਸ਼ ਵਿਚ ਪਹਿਲੀ ਐੱਫਆਈਆਰ ਹੋਈ ਸੀ ਉਦੋਂ ਉਹ 19 ਸਾਲ ਦਾ ਸੀ। 2015 ਤੱਕ ਪੜ੍ਹਾਈ ਕਰਦੇ ਹੋਏ ਹੀ ਉਸ ‘ਤੇ 22 ਅਪਰਾਧਿਕ ਮਾਮਲੇ ਦਰਜ ਹੋ ਗਏ ਸਨ। ਇਨ੍ਹਾਂ ਵਿਚ 10 ਇਰਾਦਤਨ ਹੱਤਿਆ ਦੇ ਸਨ।
ਵੀਡੀਓ ਲਈ ਕਲਿੱਕ ਕਰੋ -: