ਸੁਪਰੀਮ ਕੋਰਟ ਵੱਲੋਂ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੂੰ ਕਰੀਬ 34 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਇੱਕ ਸਾਲ ਦੀ ਬਾਮੁਸ਼ੱਕਤ ਕੈਦ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ ਸ਼ੁੱਕਰਵਾਰ ਨੂੰ ਆਤਮ-ਸਮਰਪਣ ਕਰ ਦਿੱਤਾ। ਕਾਨੂੰਨ ਮੁਤਾਬਕ ਸਿੱਧੂ ਨੂੰ ਜੇਲ੍ਹ ਵਿੱਚ ਬਾਮੁਸ਼ੱਕਤ ਕੈਦ ਕਾਰਨ ਕੰਮ ਵੀ ਕਰਨਾ ਪਵੇਗਾ।
ਬਾਮੁਸ਼ੱਕਤ ਕੈਦ ਕੀ ਹੁੰਦੀ ਹੈ?
ਬਾਮੁਸ਼ੱਕਤ ਕੈਦ ਦਾ ਅਰਥ ਹੁੰਦਾ ਹੈ ਕਿ ਇੱਕ ਕੈਦੀ ਨੂੰ ਜੇਲ੍ਹ ਵਿੱਚ ਸਜ਼ਾ ਦੌਰਾਨ ਕੰਮ ਕਰਨਾ ਪੈਂਦਾ ਹੈ। ਹਾਲਾਂਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਬਾਮੁਸ਼ੱਕਤ ਕੈਦ ਵਿੱਚ ਕੈਦੀਆਂ ਤੋਂ ਪੱਥਰ ਤੁੜਵਾਉਣ ਦਾ ਕੰਮ ਕਰਵਾਇਆ ਜਾਂਦਾ ਸੀ। ਪਰ ਅੱਜ ਕੱਲ੍ਹ ਜੇਲ੍ਹ ਸਨਅਤ, ਬਾਗਬਾਨੀ ਜਾਂ ਲਾਇਬ੍ਰੇਰੀ, ਆਦਿ ਦਾ ਕੰਮ ਲਿਆ ਜਾਂਦਾ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਆਰ.ਐਸ. ਬੈਂਸ ਦਾ ਕਹਿਣਾ ਹੈ ਕਿ, “ਜੇਲ੍ਹ ਵਿੱਚ ਬਾਮੁਸ਼ੱਕਤ ਕੈਦ ਵਾਲਿਆਂ ਨੂੰ ਕੰਮ ਕਰਨਾ ਪੈਂਦਾ ਹੈ ਪਰ ਆਮ ਸਜ਼ਾ ਵਾਲਿਆਂ ਨੂੰ ਕੰਮ ਨਹੀਂ ਕਰਨਾ ਪੈਂਦਾ।”
ਸਾਲ 2011 ਦੀ ਹਿੰਦੋਸਤਾਨ ਟਾਇਮਜ਼ ਦੀ ਰਿਪੋਰਟ ਵਿੱਚ ਡੀਜੀ ਤਿਹਾੜ ਜੇਲ੍ਹ ਨੀਰਜ ਕੁਮਾਰ ਦਾ ਕਹਿਣਾ ਸੀ, “ਬਾਮੁਸ਼ੱਕਤ ਕੈਦ ਸ਼ਬਦ ਨੂੰ ਸੋਧਣ ਦੀ ਲੋੜ ਹੈ। ਕਿਉਂਕਿ ਇਹ ਕਿਤੇ ਵੀ ਸਪੱਸ਼ਟ ਤੌਰ ‘ਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ, ਅਸੀਂ ਸਧਾਰਨ ਤੌਰ ‘ਤੇ ਇਸ ਨੂੰ ਇਸ ਤਰ੍ਹਾਂ ਲੈਦੇ ਹਾਂ ਕਿ ਬਾਮੁਸ਼ੱਕਤ ਕੈਦੀ ਨੂੰ ਕੰਮ ਕਰਨਾ ਚਾਹੀਦਾ ਹੈ। ਸਧਾਰਨ ਕੈਦ ਦੀ ਸਜ਼ਾ ਵਾਲੇ ਕੈਦੀ ਕੋਲ ਬਦਲ ਹੁੰਦਾ ਹੈ ਪਰ ਬਾਮੁਸ਼ੱਕਤ ਕੈਦੀ ਕੋਲ ਨਹੀਂ ਹੁੰਦਾ।”
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਦਾ ਕਹਿਣਾ ਹੈ, “ਜੇਲ੍ਹ ਵਿੱਚ ਮੁਸ਼ੱਕਤ ਦਾ ਅਰਥ ਮੁਸ਼ੱਕਤ ਤਾਂ ਹੁੰਦਾ ਹੈ। ਕੈਦੀਆਂ ਤੋਂ ਵੱਖ-ਵੱਖ ਕੰਮ ਲਏ ਜਾਂਦੇ ਹਨ ਜਿਸ ਵਿੱਚ ਬਾਗਵਾਨੀ, ਲੱਕੜ ਦਾ ਕੰਮ ਜਾਂ ਉਹਨਾਂ ਦੀ ਮੁਹਾਰਤ ਮੁਤਾਬਕ ਕੰਮ। ਇਸ ਦੇ ਅਨੁਸਾਰ ਹੀ ਉਹਨਾਂ ਨੂੰ ਦਿਹਾੜੀ ਵੀ ਦਿੱਤੀ ਜਾਂਦੀ ਹੈ।”