ਜਦੋਂ ਤੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਲਗਾਤਾਰ ਗੈਰ-ਕਾਨੂੰਨੀ ਮਾਈਨਿੰਗ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਤੇ ਮੰਤਰੀ ਪੂਰੀ ਤਰ੍ਹਾਂ ਤੋਂ ਐਕਸ਼ਨ ਮੋਡ ਵਿਚ ਹਨ ਤੇ ਗਲਤ ਕੰਮ ਕਰਨ ਵਾਲਿਆਂ ਖਿਲਾਫ ਨਕੇਲ ਕੱਸੀ ਜਾ ਰਹੀ ਹੈ।
ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿਛਲੇ 2 ਮਹੀਨਿਆਂ ਵਿਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਇਆ ਹੈ। ਬੈਂਸ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਸੂਬੇ ਵਿਚ ਲੀਗਲ ਮਾਈਨਿੰਗ 1 ਲੱਖ ਮੀਟਰਕ ਟਨ ਦੇ ਪਾਰ ਪਹੁੰਚ ਗਈ ਹੈ ਜਦੋਂ ਕਿ ਪਿਛਲੀ ਸਰਕਾਰ ਵੇਲੇ ਸਿਰਫ 40,000 ਮੀਟਰਕ ਟਨ ਹੀ ਲੀਗਲ ਮਾਈਨਿੰਗ ਹੁੰਦੀ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ 30 ਰੁ: ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਸਰਕਾਰ ਨੂੰ ਘੇਰ ਇਮਰਾਨ ਖਾਨ ਨੇ ਮੁੜ ਭਾਰਤ ਦੀ ਕੀਤੀ ਤਾਰੀਫ਼
ਹੋਰ ਜਾਣਕਾਰੀ ਦਿੰਦਿਆਂ ਬੈਂਸ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਰੋਪੜ ਵਿਚ 1234 ਮੀਟਰਕ ਟਨ ਦੀ ਮਾਈਨਿੰਗ ਹੋਈ ਸੀ ਤੇ ਮੌਜੂਦਾ ਸਮੇਂ ਰੋਪੜ ਵਿਚ 11307 ਮੀਟਿਰਕ ਟਨ ਦੀ ਮਾਈਨਿੰਗ ਹੋਈ ਹੈ। ਇਸੇ ਤਰ੍ਹਾਂ ਲੁਧਿਆਣਾ ਵਿਚ ਪਿਛਲੀ ਸਰਕਾਰ ਮੌਕੇ 2785 ਮੀਟਰਕ ਟਨ ਤੇ ਮਾਨ ਸਰਕਾਰ ਸਮੇਂ 22397 ਮੀਟਰਕ ਟਨ ਦੀ ਲੀਗਲ ਮਾਈਨਿੰਗ ਹੋ ਚੁੱਕੀ ਹੈ। ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਲੀਗਲ ਮਾਈਨਿੰਗ ਕੀਤੇ ਜਾਣ ਨਾਲ ਸਰਕਾਰੀ ਖਜ਼ਾਨੇ ਵਿਚ ਵਾਧਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: