ਲੁਧਿਆਣਾ : 13 ਅਕਤੂਬਰ ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ ਹਲਕਾ ਪੂਰਬੀ ਦੇ ਇੰਚਾਰਜ, ਸਟੂਡੈਂਟ ਵਿੰਗ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਅਤੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਸਲਾਹ ਦਿੱਤੀ ਕਿ ਹੋਣ ਜਾ ਰਹੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦੌਰਾਨ ਉਹ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਦਿੱਤੇ ਨੁਕਤੇ ਅਨੁਸਾਰ ਆਪਣਾ ਪੱਖ ਰਖਣ। ਉਨ੍ਹਾਂ ਕਿਹਾ ਕਿ ਬੈਂਸ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਸਬੰਧੀ ਬਹੁਤ ਜਾਣਕਾਰੀ ਹੈ।
ਸੰਨੀ ਕੈਂਥ ਨੇ ਕਿਹਾ ਕਿ ਇਹ ਇਕ ਗਿਣੀ ਮਿਥੀ ਸਾਜਿਸ਼ ਹੈ ਜਿਸ ਮੁਤਾਬਕ ਪੰਜਾਬ ਦਾ ਪਾਣੀ ਖੋਹ ਕੇ ਹਰਿਆਣਾ ਨੂੰ ਦਿੱਤਾ ਜਾਵੇ ਅਤੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿਚ ਜੋ ਕਿਸਾਨੀ ਅੰਦੋਲਨ ਦੋਰਾਨ ਪਿਆਰ ‘ਚ ਵਾਧਾ ਹੋਇਆ ਹੈ ਉਸ ਨੂੰ ਨਫਰਤ ਵਿੱਚ ਬਦਲਿਆ ਜਾਵੇ।
ਬੈਂਸ ਨੇ ਮੁੱਖ ਮੰਤਰੀ ਮਾਨ ਨੂੰ ਸਲਾਹ ਦਿੱਤੀ ਕਿ ਮੀਟਿੰਗ ਦੋਰਾਨ ਮਾਨ ਸਾਹਿਬ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੂੰ ਕਹਿਣ ਕਿ ਜੇ ਹਰਿਆਣਾ ਨੂੰ ਵਾਕਿਆ ਹੀ ਪਾਣੀ ਦੀ ਜਰੂਰਤ ਹੈ ਤਾਂ ਤੇਜ਼ੀ ਨਾਲ ਬਣਨ ਜਾ ਰਹੀ “ਸ਼ਾਰਦਾ ਯਮੁਨਾ ਕੈਨਾਲ” ਜੋ ਉੱਤਰਾਖੰਡ ਨੇਪਾਲ ਬਾਰਡਰ ‘ਤੇ ਪੈਂਦੇ ਕਸਬਾ ਟਨਕਪੁਰ ਤੋਂ ਦਰਿਆ ਸ਼ਾਰਦਾ ਵਿੱਚੋਂ ਕਢਣੀ ਸ਼ੁਰੂ ਕੀਤੀ ਹੈ, ਤੋਂ ਲਿਆ ਜਾ ਸਕਦਾ ਹੈ। ਇਹ ਐਸਵਾਈਐਲ ਤੋਂ ਚਾਰ ਗੁਣਾ ਵਧੇਰੇ ਸਮਰਥਾ ਵਾਲੀ 50 ਮੀਟਰ ਚੌੜੀ, 8 ਮੀਟਰ ਡੂੰਘੀ, 24000 ਕਿਉਸਿਕ ਪਾਣੀ ਦੀ ਸਮਰਥਾ ਰੱਖਦੀ ਹੈ ਅਤੇ ਹਰਿਆਣਾ ਵਿੱਚ ਲੰਬਾਈ 197 ਕਿਲੋਮੀਟਰ ਹੈ, ਜਿਸ ਦਾ ਹਰਿਆਣਾ ਵਿੱਚ ਨਾਮ “ਯਮੁਨਾ ਰਾਜਸਥਾਨ ਕੈਨਾਲ” ਹੈ।
ਇਸ ਵਿਚੋਂ ਹਰਿਆਣਾ ਨੂੰ ਪਾਣੀ ਮਿਲਣ ਦੀ ਪੁਸ਼ਟੀ ਉੱਥੋਂ ਦੇ ਐਮ.ਪੀ. ਧਰਮਵੀਰ ਵਲੋਂ 21 ਜੁਲਾਈ 2016 ਨੂੰ ਇਕ ਲਿਖਤ ਸਵਾਲ ਨੰ: 77 ਦੇ ਜਵਾਬ ਵਿੱਚ ਕੇਂਦਰੀ ਸੰਚਾਈ ਮੰਤਰੀ ਵੱਲੋਂ ਦਿੱਤੇ ਜਵਾਬ “ਹਾਂ ਜੀ, ਇਸ ‘ਚੋਂ ਹਰਿਆਣਾ ਨੂੰ ਵੀ ਪਾਣੀ ਦੇਣਾ ਹੈ”
ਇਹ ਵੀ ਪੜ੍ਹੋ : ਮੋਹਾਲੀ RPG ਅਟੈਕ, PAK ਭੱਜਣ ਦੀ ਫਿਰਾਕ ‘ਚ ਸੀ ਚੜਤ ਸਿੰਘ, ਮਿਲਿਆ 5 ਦਿਨ ਦਾ ਪੁਲਿਸ ਰਿਮਾਂਡ
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀਆਂ ਦੀ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਪੱਖ ਸਹੀ ਢੰਗ ਨਾਲ ਪੇਸ਼ ਕੀਤਾ ਤਾਂ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹਿ ਜਾਵੇਗਾ ਅਤੇ ਇਸ ਦੇ ਨਾਲ ਹੀ ਦੋਹਾਂ ਸੂਬਿਆਂ ਦੇ ਲੋਕਾਂ ਵਿੱਚ ਨਫਰਤ ਫੈਲਾਉਣ ਦੀ ਸਾਜਿਸ਼ ਵੀ ਨਾਕਾਮ ਹੋ ਕੇ ਰਹਿ ਜਾਵੇ। ਸੰਨੀ ਕੈਂਥ ਨੇ ਕਿਹਾ ਕਿ ਸ. ਬੈਂਸ ਵਲੋਂ ਦਿੱਤੀ ਪੰਜਾਬ ਦੇ ਹਿੱਤ ਵਿੱਚ ਸਲਾਹ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੰਨਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: