ਦਿੱਲੀ ਮੈਟਰੋ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਆਪਣੇ ਨਾਲ ਸ਼ਰਾਬ ਦੀਆਂ ਬੋਤਲਾਂ ਲੈ ਕੇ ਜਾ ਸਕਣਗੇ। CISF ਅਤੇ ਮੈਟਰੋ ਅਧਿਕਾਰੀਆਂ ਦੀ ਕਮੇਟੀ ਨੇ ਇਸ ਸਬੰਧੀ ਫੈਸਲਾ ਲਿਆ ਹੈ। ਹੁਣ ਤੱਕ ਮੈਟਰੋ ਦੀ ਏਅਰਪੋਰਟ ਲਾਈਨ ‘ਤੇ ਹੀ ਸ਼ਰਾਬ ਦੀ ਬੋਤਲ ਲੈ ਕੇ ਜਾਣ ਦੀ ਇਜਾਜ਼ਤ ਸੀ। ਹੁਣ ਨਵੇਂ ਆਰਡਰ ‘ਚ ਇਹ ਸਹੂਲਤ ਦਿੱਲੀ ਦੀਆਂ ਸਾਰੀਆਂ ਮੈਟਰੋ ਲਾਈਨਾਂ ‘ਤੇ ਯਾਤਰੀਆਂ ਲਈ ਉਪਲਬਧ ਹੋਵੇਗੀ।
ਦੱਸਿਆ ਜਾ ਰਿਹਾ ਹੈ ਕਿ ਯਾਤਰੀ ਆਪਣੇ ਨਾਲ ਸ਼ਰਾਬ ਦੀਆਂ ਦੋ ਬੋਤਲਾਂ ਲੈ ਕੇ ਜਾ ਸਕਣਗੇ। ਪਰ, ਸ਼ਰਾਬ ਦੀਆਂ ਬੋਤਲਾਂ ਨੂੰ ਪੂਰੀ ਤਰ੍ਹਾਂ ਸੀਲ ਭਾਵ ਪੈਕ ਕੀਤਾ ਜਾਣਾ ਚਾਹੀਦਾ ਹੈ। DMRC ਨੇ ਵੀ ਇਸ ‘ਤੇ ਆਪਣਾ ਅਧਿਕਾਰਤ ਬਿਆਨ ਦਿੱਤਾ ਹੈ। DMRC ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਏਅਰਪੋਰਟ ਐਕਸਪ੍ਰੈਸ ਲਾਈਨ ‘ਤੇ ਯਾਤਰੀਆਂ ਨੂੰ ਇਹ ਸਹੂਲਤ ਪਹਿਲਾਂ ਹੀ ਦਿੱਤੀ ਜਾ ਰਹੀ ਸੀ। ਪਰ, ਹੁਣ ਯਾਤਰੀ ਸਾਰੀਆਂ ਮੈਟਰੋ ਲਾਈਨਾਂ ‘ਤੇ ਸ਼ਰਾਬ ਦੀਆਂ ਬੋਤਲਾਂ ਆਪਣੇ ਨਾਲ ਲੈ ਜਾ ਸਕਣਗੇ।
ਨਵੇਂ ਹੁਕਮਾਂ ਨੂੰ ਲਾਗੂ ਕਰਨ ਲਈ CISF ਅਤੇ DMRC ਅਧਿਕਾਰੀਆਂ ਦੀ ਇੱਕ ਕਮੇਟੀ ਨੇ ਪਿਛਲੇ ਆਦੇਸ਼ ਦੀ ਸਮੀਖਿਆ ਕੀਤੀ। ਪਹਿਲਾਂ ਦੇ ਹੁਕਮਾਂ ਮੁਤਾਬਕ ਏਅਰਪੋਰਟ ਐਕਸਪ੍ਰੈਸ ਲਾਈਨ ਨੂੰ ਛੱਡ ਕੇ ਦਿੱਲੀ ਮੈਟਰੋ ਵਿੱਚ ਸ਼ਰਾਬ ਲਿਜਾਣ ‘ਤੇ ਪਾਬੰਦੀ ਲਗਾਈ ਗਈ ਸੀ। ਹਾਲਾਂਕਿ, ਮੈਟਰੋ ਕੰਪਲੈਕਸ ਦੇ ਅੰਦਰ ਸ਼ਰਾਬ ਪੀਣ ਦੀ ਅਜੇ ਵੀ ਸਖਤ ਮਨਾਹੀ ਹੈ। DMRC ਨੇ ਕਿਹਾ ਹੈ ਕਿ ਮੈਟਰੋ ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਯਾਤਰਾ ਕਰਦੇ ਸਮੇਂ ਸਹੀ ਸ਼ਿਸ਼ਟਤਾ ਬਣਾਈ ਰੱਖਣ। ਜੇ ਕੋਈ ਯਾਤਰੀ ਸ਼ਰਾਬ ਪੀ ਕੇ ਦੁਰਵਿਵਹਾਰ ਕਰਦਾ ਪਾਇਆ ਗਿਆ ਤਾਂ ਕਾਨੂੰਨ ਦੀਆਂ ਧਾਰਾਵਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : SHO ਨੂੰ ਕੀਤੀ ਗਲਤੀ ਪਈ ਭਾਰੀ, ਰਿਟਾਇਰ ਹੋਣ ਮਗਰੋਂ ਫ਼ਸਿਆ, ਜਲਦ ਹੋਵੇਗੀ ਗ੍ਰਿਫ਼ਤਾਰੀ
ਅਧਿਕਾਰੀਆਂ ਨੇ ਕਿਹਾ ਹੈ ਕਿ DMRC ਮੈਟਰੋ ਯਾਤਰੀਆਂ ਦੇ ਸਫ਼ਰ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੁਚਾਰੂ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਵਿੱਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ DMRC ਨੇ ਕਾਗਜ਼ੀ ਟਿਕਟ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ‘ਚ ਯਾਤਰੀ ਪੈਸੇ ਦੇ ਕੇ ਕਾਗਜ਼ੀ ਟਿਕਟ ਖਰੀਦਦੇ ਹਨ, ਜਿਸ ‘ਤੇ QR ਕੋਡ ਪ੍ਰਿੰਟ ਹੁੰਦਾ ਹੈ। ਯਾਤਰੀ ਟਿਕਟ ‘ਤੇ QR ਕੋਡ ਨੂੰ ਸਕੈਨ ਕਰਕੇ ਸਟੇਸ਼ਨ ‘ਤੇ ਦਾਖਲ ਹੁੰਦਾ ਹੈ। ਇਸ ਤੋਂ ਬਾਅਦ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਉਹ ਇਸ QR ਕੋਡ ਰਾਹੀਂ ਸਟੇਸ਼ਨ ਤੋਂ ਵੀ ਨਿਕਲਦਾ ਹੈ। ਪਹਿਲਾਂ ਯਾਤਰੀਆਂ ਨੂੰ ਯਾਤਰਾ ਲਈ ਟੋਕਨ ਖਰੀਦਣੇ ਪੈਂਦੇ ਸਨ। ਇਸ ਦੇ ਲਈ ਮੈਟਰੋ ਸਟੇਸ਼ਨਾਂ ‘ਤੇ ਟੋਕਨ ਮਸ਼ੀਨਾਂ ਲਗਾਈਆਂ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: